AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Janmashtami 2026: ਜਨਮਾਸ਼ਟਮੀ ‘ਤੇ ਲੱਡੂ ਗੋਪਾਲ ਖਰੀਦ ਕੇ ਲਿਆ ਰਹੇ ਹੋ? ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ

Laddu Gopal for Home: ਜੇਕਰ ਤੁਸੀਂ ਜਨਮਾਸ਼ਟਮੀ ਤੇ ਲੱਡੂ ਗੋਪਾਲ ਦੀ ਮੂਰਤੀ ਖਰੀਦਣ ਜਾ ਰਹੇ ਹੋ, ਤਾਂ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਮਾਨਤਾ ਅਨੁਸਾਰ ਗਲਤ ਮੂਰਤੀ ਨੂੰ ਘਰ ਵਿੱਚ ਰੱਖਣਾ ਸ਼ੁਭ ਨਹੀਂ ਮੰਨਿਆ ਜਾਂਦਾ।

Janmashtami 2026: ਜਨਮਾਸ਼ਟਮੀ 'ਤੇ ਲੱਡੂ ਗੋਪਾਲ ਖਰੀਦ ਕੇ ਲਿਆ ਰਹੇ ਹੋ? ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ
ਲੱਡੂ ਗੋਪਾਲ ਦੀ ਮੂਰਤੀ ਖਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
tv9-punjabi
| Updated On: 03 Sep 2026 17:00 PM IST
Share

Janmashtami 2026: ਹਰ ਸਾਲ ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਜਨਮਾਸ਼ਟਮੀ ਮਨਾਈ ਜਾਂਦੀ ਹੈ, ਜੋ ਇਸ ਵਾਰ 4 ਸਤੰਬਰ 2026 ਨੂੰ ਪੈ ਰਹੀ ਹੈ। ਇਸ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਹੋਇਆ ਸੀ। ਇਸ ਮੌਕੇ ਤੇ ਬਾਜ਼ਾਰਾਂ ਵਿੱਚ ਰੌਣਕ ਵਧ ਜਾਂਦੀ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਲੱਡੂ ਗੋਪਾਲ, ਉਨ੍ਹਾਂ ਦੀਆਂ ਪੋਸ਼ਾਕਾਂ ਤੋਂ ਲੈ ਕੇ ਝੂਲੇ ਤੱਕ ਮਿਲਦੇ ਹਨ। ਅਕਸਰ ਲੋਕ ਕ੍ਰਿਸ਼ਨ ਜਨਮਾਸ਼ਟਮੀ ਤੇ ਲੱਡੂ ਗੋਪਾਲ ਦੀ ਨਵੀਂ ਮੂਰਤੀ ਖਰੀਦ ਕੇ ਘਰ ਲਿਆਉਂਦੇ ਹਨ। ਜੇਕਰ ਤੁਸੀਂ ਵੀ ਇਸ ਜਨਮਾਸ਼ਟਮੀ ਤੇ ਲੱਡੂ ਗੋਪਾਲ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਜੇਕਰ ਤੁਸੀਂ ਵਾਸਤੂ ਸ਼ਾਸਤਰ ਵਿੱਚ ਦੱਸੇ ਗਏ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਤਾਂ ਤੁਹਾਨੂੰ ਸ਼ੁਭ ਫਲਾਂ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਦੇ ਨਾਲ ਹੀ ਘਰ ਵਿੱਚ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਇਸ ਲਈ ਜਨਮਾਸ਼ਟਮੀ ਤੇ ਲੱਡੂ ਗੋਪਾਲ (ਬਾਲ ਗੋਪਾਲ) ਨੂੰ ਘਰ ਲਿਆਉਣ ਅਤੇ ਉਨ੍ਹਾਂ ਦੀ ਮੂਰਤੀ ਚੁਣਨ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕਿ ਉਹ ਨਿਯਮ ਕਿਹੜੇ ਹਨ।

ਘਰ ਵਿੱਚ ਲੱਡੂ ਗੋਪਾਲ ਕਿਵੇਂ ਲਿਆਉਣੇ ਚਾਹੀਦੇ ਹਨ?

  • ਧਾਤੂ ਦੀ ਚੋਣ:- ਘਰ ਲਈ ਹਮੇਸ਼ਾ ਪਿੱਤਲ, ਅਸ਼ਟਧਾਤੂ ਜਾਂ ਚਾਂਦੀ ਦੇ ਬਣੇ ਲੱਡੂ ਗੋਪਾਲ ਹੀ ਖਰੀਦਣੇ ਚਾਹੀਦੇ ਹਨ। ਇਨ੍ਹਾਂ ਧਾਤਾਂ ਨੂੰ ਬਹੁਤ ਸ਼ੁਭ ਅਤੇ ਪਵਿੱਤਰ ਮੰਨਿਆ ਜਾਂਦਾ ਹੈ।
  • ਮੂਰਤੀ ਦਾ ਆਕਾਰ:- ਘਰ ਵਿੱਚ ਰੱਖਣ ਲਈ ਛੋਟੇ ਆਕਾਰ (ਜਿਵੇਂ ਨੰਬਰ 1, 2, 3 ਜਾਂ 4) ਦੇ ਲੱਡੂ ਗੋਪਾਲ ਬਿਲਕੁਲ ਸਹੀ ਰਹਿੰਦੇ ਹਨ, ਕਿਉਂਕਿ ਇਨ੍ਹਾਂ ਦੀ ਸੇਵਾ ਅਤੇ ਇਸ਼ਨਾਨ ਕਰਵਾਉਣਾ ਆਸਾਨ ਹੁੰਦਾ ਹੈ।
  • ਮੂਰਤੀ ਦਾ ਸਰੂਪ:- ਮੂਰਤੀ ਖਰੀਦਦੇ ਸਮੇਂ ਧਿਆਨ ਦਿਓ ਕਿ ਲੱਡੂ ਗੋਪਾਲ ਦੇ ਚਿਹਰੇ ਤੇ ਬਾਲ ਰੂਪ ਵਾਲੀ ਮੁਸਕਾਨ ਹੋਵੇ ਅਤੇ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਬਹੁਤ ਹੀ ਪਿਆਰੇ ਤੇ ਆਕਰਸ਼ਕ ਹੋਣ।
  • ਅਜਿਹੀ ਮੂਰਤੀ ਨਾ ਲਿਆਓ:- ਜਨਮਾਸ਼ਟਮੀ ਤੇ ਕਦੇ ਵੀ ਕਾਲੇ ਰੰਗ ਦੀ, ਖੰਡਿਤ ਜਾਂ ਟੁੱਟੀ ਹੋਈ ਮੂਰਤੀ ਘਰ ਨਹੀਂ ਲਿਆਉਣੀ ਚਾਹੀਦੀ।

ਘਰ ਲਿਆਉਣ ਅਤੇ ਸਥਾਪਨਾ ਦੇ ਨਿਯਮ

  • ਸ਼ੁਭ ਮਹੂਰਤ:- ਜਨਮਾਸ਼ਟਮੀ ਦੀ ਤਿਥੀ ਜਾਂ ਰਾਤ ਨੂੰ ਜਨਮ ਉਤਸਵ ਦੇ ਸਮੇਂ ਹੀ ਉਨ੍ਹਾਂ ਨੂੰ ਆਪਣੇ ਘਰ ਦੇ ਮੰਦਰ ਵਿੱਚ ਸਥਾਪਿਤ ਕਰਨਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।
  • ਪੰਚਾਮ੍ਰਿਤ ਇਸ਼ਨਾਨ:- ਘਰ ਲਿਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਦੁੱਧ, ਦਹੀਂ, ਘਿਓ, ਸ਼ਹਿਦ ਅਤੇ ਸ਼ੱਕਰ ਨਾਲ ਬਣੇ ਪੰਚਾਮ੍ਰਿਤ ਨਾਲ ਅਭਿਸ਼ੇਕ ਅਤੇ ਇਸ਼ਨਾਨ ਕਰਵਾਓ।
  • ਨਵਾਂ ਸ਼ਿੰਗਾਰ:- ਇਸ਼ਨਾਨ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਸਾਫ਼ ਕੱਪੜੇ (ਖਾਸ ਕਰਕੇ ਪੀਲੇ ਰੰਗ ਦੇ) ਪਾਓ ਅਤੇ ਮੁਕਟ, ਬਾਂਸਰੀ, ਮੋਰਪੰਖ ਅਤੇ ਵੈਜਯੰਤੀ ਮਾਲਾ ਨਾਲ ਉਨ੍ਹਾਂ ਦਾ ਸੁੰਦਰ ਸ਼ਿੰਗਾਰ ਕਰੋ।

Disclaimer: ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਆਮ ਜਾਣਕਾਰੀ ਤੇ ਆਧਾਰਿਤ ਹੈ। TV9 ਭਾਰਤਵਰਸ਼ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

Source:TV9Hindi.com

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...