AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਅੰਮ੍ਰਿਤਸਰ ਚ ਸ਼ਰਧਾ ਤੇ ਅਕੀਦਤ ਨਾਲ ਮਨਾਈ ਗਈ ਬਕਰੀਦ ਦੀ ਈਦ, ਪਿਆਰ ਤੇ ਇਨਸਾਨੀਅਤ ਦਾ ਦਿੱਤਾ ਸੰਦੇਸ਼

ਇਸ ਮੌਕੇ ਪੰਜਾਬ ਇਸਲਾਮਿਕ ਕਮੇਟੀ ਦੇ ਮੈਂਬਰ ਮੁਹੰਮਦ ਯੂਸਫ ਮਲਿਕ ਨੇ ਦੱਸਿਆ ਕਿ ਜਾਮਾ ਮਸਜਿਦ ਹਾਲ ਖੈਰ ਦੀਨ 'ਚ ਮੌਲਾਨਾ ਹਾਮੀਦ ਹੁਸੈਨ ਕਾਜਮੀ ਦੀ ਰਹਿਨੁਮਾਈ ਹੇਠ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ਼ 'ਚ ਸ਼ਿਰਕਤ ਕਰਦੇ ਹੋਏ ਅੱਲਾਹ ਅੱਗੇ ਸਰਬੱਤ ਦੇ ਭਲੇ, ਦੇਸ਼ 'ਚ ਅਮਨ-ਚੈਨ ਤੇ ਆਪਸੀ ਭਾਈਚਾਰੇ ਲਈ ਦੁਆ ਕੀਤੀ।

ਅੰਮ੍ਰਿਤਸਰ ਚ ਸ਼ਰਧਾ ਤੇ ਅਕੀਦਤ ਨਾਲ ਮਨਾਈ ਗਈ ਬਕਰੀਦ ਦੀ ਈਦ, ਪਿਆਰ ਤੇ ਇਨਸਾਨੀਅਤ ਦਾ ਦਿੱਤਾ ਸੰਦੇਸ਼
ਅੰਮ੍ਰਿਤਸਰ ‘ਚ ਸ਼ਰਧਾ ਤੇ ਅਕੀਦਤ ਨਾਲ ਮਨਾਈ ਗਈ ਬਕਰੀਦ ਦੀ ਈਦ, ਪਿਆਰ ਤੇ ਇਨਸਾਨੀਅਤ ਦਾ ਦਿੱਤਾ ਸੰਦੇਸ਼
lalit-sharma
| Published: 28 May 2026 11:30 AM IST
Share

ਅੰਮ੍ਰਿਤਸਰ ‘ਚ ਬਕਰੀਦ ਦੇ ਪਵਿੱਤਰ ਤਿਉਹਾਰ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਬੜੀ ਸ਼ਰਧਾ, ਅਕੀਦਤ ਤੇ ਉਤਸ਼ਾਹ ਨਾਲ ਈਦ-ਉਲ-ਅਜ਼ਹਾ ਮਨਾਈ ਗਈ। ਸ਼ਹਿਰ ਦੀ ਇਤਿਹਾਸਕ ਜਾਮਾ ਮਸਜਿਦ ਹਾਲ ਖੈਰ ਦੀਨ ‘ਚ ਹਜ਼ਾਰਾਂ ਦੀ ਗਿਣਤੀ ‘ਚ ਨਮਾਜ਼ੀਆਂ ਨੇ ਪਹੁੰਚ ਕੇ ਈਦ ਦੀ ਖਾਸ ਨਮਾਜ਼ ਅਦਾ ਕੀਤੀ। ਇਸ ਦੌਰਾਨ ਮਸਜਿਦ ਦਾ ਮਾਹੌਲ ਰੂਹਾਨੀਅਤ ਤੇ ਭਾਈਚਾਰੇ ਦੇ ਰੰਗ ‘ਚ ਰੰਗਿਆ ਹੋਇਆ ਨਜ਼ਰ ਆਇਆ। ਨਮਾਜ਼ ਤੋਂ ਬਾਅਦ ਲੋਕਾਂ ਨੇ ਇੱਕ ਦੂਜੇ ਦੇ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਤੇ ਪਿਆਰ, ਅਮਨ ਤੇ ਸਦਭਾਵਨਾ ਦਾ ਸੰਦੇਸ਼ ਦਿੱਤਾ।

ਈਦ-ਉਲ-ਅਜ਼ਹਾ ਦੀ ਨਮਾਜ਼

ਇਸ ਮੌਕੇ ਪੰਜਾਬ ਇਸਲਾਮਿਕ ਕਮੇਟੀ ਦੇ ਮੈਂਬਰ ਮੁਹੰਮਦ ਯੂਸਫ ਮਲਿਕ ਨੇ ਦੱਸਿਆ ਕਿ ਜਾਮਾ ਮਸਜਿਦ ਹਾਲ ਖੈਰ ਦੀਨ ‘ਚ ਮੌਲਾਨਾ ਹਾਮੀਦ ਹੁਸੈਨ ਕਾਜਮੀ ਦੀ ਰਹਿਨੁਮਾਈ ਹੇਠ ਈਦ-ਉਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ਼ ‘ਚ ਸ਼ਿਰਕਤ ਕਰਦੇ ਹੋਏ ਅੱਲਾਹ ਅੱਗੇ ਸਰਬੱਤ ਦੇ ਭਲੇ, ਦੇਸ਼ ‘ਚ ਅਮਨ-ਚੈਨ ਤੇ ਆਪਸੀ ਭਾਈਚਾਰੇ ਲਈ ਦੁਆ ਕੀਤੀ।

ਉਨ੍ਹਾਂ ਕਿਹਾ ਕਿ ਈਦ-ਉਲ-ਅਜ਼ਹਾ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਕੁਰਬਾਨੀ, ਇਨਸਾਨੀਅਤ ਤੇ ਆਪਸੀ ਪਿਆਰ ਦਾ ਪ੍ਰਤੀਕ ਹੈ। ਉਨ੍ਹਾਂ ਨੇ ਦੱਸਿਆ ਕਿ ਦੁਨੀਆ ਭਰ ਦੇ ਮੁਸਲਿਮ ਇਸ ਤਿਉਹਾਰ ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਹਨ ਤੇ ਇਸੇ ਦੌਰਾਨ ਲੱਖਾਂ ਦੀ ਗਿਣਤੀ ‘ਚ ਹਾਜੀ ਸਾਊਦੀ ਅਰਬ ‘ਚ ਹੱਜ ਅਦਾ ਕਰਨ ਲਈ ਪਹੁੰਚੇ ਹੋਏ ਹਨ। ਮੁਹੰਮਦ ਯੂਸਫ ਮਲਿਕ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈਅਤੇ ਇੱਕ ਦੂਜੇ ਦੀਆਂ ਖੁਸ਼ੀਆਂ ‘ਚ ਸ਼ਾਮਿਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਈਦ ਦਾ ਅਸਲ ਸੰਦੇਸ਼ ਪਿਆਰ, ਭਾਈਚਾਰਾ ਤੇ ਇਨਸਾਨੀਅਤ ਹੈ।

ਇਸ ਮੌਕੇ ਦੀ ਹੋਪ ਅੰਮ੍ਰਿਤਸਰ ਐਨਜੀਓ ਦੇ ਚੇਅਰਮੈਨ ਡਾਕਟਰ ਲਖਬੀਰ ਸਿੰਘ ਰੰਧਾਵਾ ਵੀ ਖਾਸ ਤੌਰ ਤੇ ਮੌਜੂਦ ਰਹੇ। ਉਨ੍ਹਾਂ ਨੇ ਮੁਸਲਿਮ ਭਾਈਚਾਰੇ ਨੂੰ ਬਕਰੀਦ ਦੀ ਵਧਾਈ ਦਿੰਦਿਆਂ ਕਿਹਾ ਕਿ ਹਰ ਧਰਮ ਤੇ ਜਾਤੀ ਦੇ ਲੋਕਾਂ ਨੂੰ ਇੱਕ ਦੂਜੇ ਦੇ ਤਿਉਹਾਰਾਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਸ਼ ਦੀ ਏਕਤਾ ਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਦੇ ਹਨ। ਡਾਕਟਰ ਰੰਧਾਵਾ ਨੇ ਕਿਹਾ ਕਿ ਜਦੋਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਹਨ ਤਾਂ ਇਸ ਨਾਲ ਦੇਸ਼ ‘ਚ ਪਿਆਰ ਅਤੇ ਸਦਭਾਵਨਾ ਦਾ ਮਾਹੌਲ ਬਣਦਾ ਹੈ ਤੇ ਭਾਰਤ ਦੀ ਏਕਤਾ ਹੋਰ ਮਜ਼ਬੂਤ ਹੁੰਦੀ ਹੈ।

ਧਰਮ ਦੇ ਨਾਮ ਤੇ ਨਫਰਤ ਤੇ ਦੰਗੇ-ਫਸਾਦ ਤੋਂ ਦੂਰ ਰਹਿਣ ਦੀ ਅਪੀਲ

ਕਸ਼ਮੀਰ ਤੋਂ ਆਏ ਰਿਊ ਰਿਆਜ਼ ਨੇ ਵੀ ਇਸ ਮੌਕੇ ਲੋਕਾਂ ਨੂੰ ਈਦ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਈਦ ਸਾਲ ‘ਚ ਦੋ ਵਾਰ ਆਉਂਦੀ ਹੈ, ਇੱਕ ਈਦ-ਉਲ-ਫਿੱਤਰ ਤੇ ਦੂਜੀ ਈਦ-ਉਲ-ਅਜ਼ਹਾ। ਉਨ੍ਹਾਂ ਕਿਹਾ ਕਿ ਬਕਰੀਦ ਦਾ ਅਸਲ ਮਕਸਦ ਕੁਰਬਾਨੀ ਤੇ ਇਨਸਾਨੀਅਤ ਦਾ ਪੈਗਾਮ ਦੇਣਾ ਹੈ। ਉਨ੍ਹਾਂ ਦੱਸਿਆ ਕਿ ਮੁਸਲਿਮ ਭਾਈਚਾਰਾ ਅੱਲਾਹ ਦੀ ਰਜ਼ਾ ਲਈ ਜਾਨਵਰ ਦੀ ਕੁਰਬਾਨੀ ਦਿੰਦਾ ਹੈ ਤੇ ਉਸ ਦਾ ਮਾਸ ਲੋੜਵੰਦਾਂ ‘ਚ ਵੰਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਰਬਾਨੀ ਦਾ ਮਤਲਬ ਆਪਣੇ ਸਭ ਤੋਂ ਪਿਆਰੇ ਚੀਜ਼ ਨੂੰ ਅੱਲਾਹ ਦੀ ਰਾਹ ‘ਚ ਸਮਰਪਿਤ ਕਰਨਾ ਹੈ। ਰਿਊ ਰਿਆਜ਼ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧਰਮ ਦੇ ਨਾਮ ਤੇ ਨਫਰਤ ਤੇ ਦੰਗੇ-ਫਸਾਦ ਤੋਂ ਦੂਰ ਰਹਿ ਕੇ ਪਿਆਰ ਤੇ ਭਾਈਚਾਰੇ ਨਾਲ ਜੀਵਨ ਬਿਤਾਇਆ ਜਾਵੇ।

Follow Us
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story...
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...