Chanakya Niti: ਇਹ ਚੀਜ਼ਾਂ ਹਨ ਇਨਸਾਨ ਦਾ ਸਭ ਤੋਂ ਵੱਡਾ ਹਥਿਆਰ, ਹਰ ਮੁਸ਼ਿਕਲ ਹੋ ਜਾਵੇਗੀ ਹੱਲ

Updated On: 

30 May 2023 12:11 PM IST

ਆਚਾਰੀਆ ਚਾਣਕਿਆ ਨੇ ਕੁੱਝ ਅਜਿਹੀਆਂ ਗੱਲਾਂ ਦੱਸੀਆਂ ਹਨ ਜਿਨ੍ਹਾਂ ਦਾ ਮਹੱਤਵ ਪੈਸੇ ਤੋਂ ਜ਼ਿਆਦਾ ਹੈ। ਜੋ ਵਿਅਕਤੀ ਚਾਣਕਿਆ ਦੇ ਇਨ੍ਹਾਂ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਵਿਚ ਲੈਂਦਾ ਹੈ, ਉਹ ਮੁਸ਼ਕਲਾਂ ਤੋਂ ਨਹੀਂ ਡਰਦਾ।

Chanakya Niti: ਇਹ ਚੀਜ਼ਾਂ ਹਨ ਇਨਸਾਨ ਦਾ ਸਭ ਤੋਂ ਵੱਡਾ ਹਥਿਆਰ, ਹਰ ਮੁਸ਼ਿਕਲ ਹੋ ਜਾਵੇਗੀ ਹੱਲ
Follow Us On
Chanakya Niti: ਆਚਾਰੀਆ ਚਾਣਕਯ (Chanakya) ਨੇ ਕਿਹਾ ਸੀ ਕਿ ਬੁੱਧੀਮਾਨ ਵਿਅਕਤੀ ਹਰ ਮੁਸ਼ਕਲ ਦਾ ਹੱਲ ਕਰ ਦਿੰਦਾ ਹੈ। ਆਪਣੇ ਇਸ ਗੁਣ ਕਾਰਨ ਉਹ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਲੈਂਦਾ ਹੈ। ਪੈਸਾ ਨਾ ਹੋਣ ‘ਤੇ ਵੀ ਉਸ ਨੂੰ ਹਰ ਥਾਂ ਇੱਜ਼ਤ ਮਿਲਦੀ ਹੈ। ਚਾਣਕਯ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਕੋਲ ਗਿਆਨ ਹੁੰਦਾ ਹੈ, ਉਹ ਬੁੱਧੀ ਦੇ ਆਧਾਰ ‘ਤੇ ਆਪਣੀ ਕਮਾਈ ਕਰਦਾ ਹੈ। ਇਸ ਲਈ ਉਨ੍ਹਾਂ ਦੀ ਨਜ਼ਰ ਵਿੱਚ ਇੱਕ ਗਿਆਨਵਾਨ ਵਿਅਕਤੀ ਸਿਖਰ ‘ਤੇ ਹੁੰਦਾ ਹੈ। ਜਿੱਥੇ ਵੀ ਗਿਆਨ ਮਿਲਦਾ ਹੈ, ਉਸਨੂੰ ਸਵੀਕਾਰ ਕਰਨਾ ਚਾਹੀਦਾ ਹੈ।

‘ਗਿਆਨ ਦਾ ਅਭਿਆਸ ਕਰਨਾ ਜ਼ਰੂਰੀ’

ਚਾਣਕਯ ਨੇ ਕਿਹਾ ਸੀ ਕਿ ਮਨੁੱਖ ਨੂੰ ਗਿਆਨ ਦਾ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ।ਅਭਿਆਸ ਰਾਹੀਂ ਹੀ ਅਨੁਭਵ ਆਉਂਦਾ ਹੈ, ਤਦ ਹੀ ਉਹ ਚੰਗੇ ਅਤੇ ਮਾੜੇ ਦਾ ਫਰਕ ਸਮਝ ਸਕਦਾ ਹੈ। ਜਿਸ ਵਿਅਕਤੀ ਵਿਚ ਇਹ ਗੁਣ ਹੁੰਦਾ ਹੈ, ਉਹ ਸਭ ਤੋਂ ਵੱਡਾ ਟੀਚਾ ਹਾਸਲ ਕਰ ਲੈਂਦਾ ਹੈ।

‘ਹਰ ਵੇਲੇ ਸਕਾਰਾਤਮਕ ਰਹਿਣਾ ਚੰਗਾ ਗੁਣ’

ਚਾਣਕਯ ਨੀਤੀ ਕਹਿੰਦੀ ਹੈ ਕਿ ਜੋ ਲੋਕ ਸਕਾਰਾਤਮਕ (Positive) ਰਹਿੰਦੇ ਹਨ ਉਹ ਹਰ ਮੁਸ਼ਕਲ ਤੋਂ ਬਾਹਰ ਨਿਕਲ ਜਾਂਦੇ ਹਨ। ਉਨ੍ਹਾਂ ਨੂੰ ਮੁਸੀਬਤਾਂ ਵਿੱਚੋਂ ਉਭਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ। ਇਸ ਲਈ ਵਿਅਕਤੀ ਨੂੰ ਹਮੇਸ਼ਾ ਸਕਾਰਾਤਮਕ ਰਹਿਣਾ ਚਾਹੀਦਾ ਹੈ।

ਇੱਕ ਮਹਾਨ ਗੁਣ ਹੈ ਇਮਾਨਦਾਰੀ-ਚਾਣਕਯ

ਚਾਣਕਯ ਦਾ ਕਹਿਣਾ ਹੈ ਕਿ ਈਮਾਨਦਾਰੀ ਇੱਕ ਮਹਾਨ ਗੁਣ ਹੈ। ਜੋ ਇਮਾਨਦਾਰੀ ਨਾਲ ਕੰਮ ਕਰਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਵੀ ਮਿਲਦਾ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਹੁੰਦਾ ਹੈ। ਇਸ ਲਈ ਇਹ ਗੁਣ ਹਮੇਸ਼ਾ ਆਪਣੇ ਕੋਲ ਰੱਖਣਾ ਚਾਹੀਦਾ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ