Aaj Da Rashifal: ਤੁਸੀਂ ਭਵਿੱਖ ਲਈ ਵੱਡੀਆਂ ਯੋਜਨਾਵਾਂ ਤੇ ਵਿਚਾਰ ਕਰੋਗੇ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ
ਅੱਜ 13 ਜੂਨ ਨੂੰ ਸ਼ੁੱਕਰ ਅਤੇ ਚੰਦਰਮਾ ਆਪਸ ਵਿੱਚ ਰਾਸ਼ੀ ਪਰਿਵਰਤਨ ਕਰ ਰਹੇ ਹਨ। ਸ਼ੁੱਕਰ ਕਰਕ ਰਾਸ਼ੀ ਵਿੱਚ ਹੈ ਅਤੇ ਚੰਦਰਮਾ ਬ੍ਰਿਸ਼ਭ ਰਾਸ਼ੀ ਵਿੱਚ ਹੈ। ਇਹ ਪਰਿਵਰਤਨ ਕਲਾਕਾਰਾਂ, ਕਵੀਆਂ, ਪੇਂਟਰਾਂ, ਗਾਇਕਾਂ, ਲੇਖਕਾਂ, ਫ਼ਿਲਮੀ ਅਦਾਕਾਰਾਂ, ਡਰਾਮਾ ਤੇ ਥੀਏਟਰ ਨਾਲ ਜੁੜੇ ਲੋਕਾਂ ਅਤੇ ਇੰਟੀਰੀਅਰ ਡਿਜ਼ਾਈਨਿੰਗ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਬਹੁਤ ਉੱਤਮ ਹੈ। ਸ਼ੁੱਕਰ ਕਰਕ ਰਾਸ਼ੀ ਵਿੱਚ ਉੱਚ ਦੇ ਗੁਰੂ ਦੇ ਨਾਲ ਬਿਰਾਜਮਾਨ ਹੈ।
ਸੁਕਰਮਾ ਯੋਗ ਹੋਣ ਕਾਰਨ ਇਸ ਦੌਰਾਨ ਕੀਤੇ ਗਏ ਕਾਰਜ ਬਿਨਾਂ ਕਿਸੇ ਰੁਕਾਵਟ ਦੇ ਪੂਰੇ ਹੁੰਦੇ ਹਨ ਅਤੇ ਸ਼ੁਭ ਫਲ ਦਿੰਦੇ ਹਨ। ਨਵਾਂ ਕਾਰੋਬਾਰ, ਨਵੀਂ ਨੌਕਰੀ ਜਾਂ ਕਿਸੇ ਵੀ ਨਵੇਂ ਕੰਮ ਦੀ ਸ਼ੁਰੂਆਤ ਲਈ ਇਹ ਸਮਾਂ ਬਹੁਤ ਵਧੀਆ ਮੰਨਿਆ ਗਿਆ ਹੈ। ਇਸ ਯੋਗ ਵਿੱਚ ਕੀਤੇ ਗਏ ਦਾਨ-ਪੁੰਨ ਦਾ ਫਲ ਕਈ ਗੁਣਾ ਵੱਧ ਪ੍ਰਾਪਤ ਹੁੰਦਾ ਹੈ।
ਅੱਜ ਦਾ ਮੇਸ਼ ਰਾਸ਼ੀਫਲ
ਮੇਸ਼ ਰਾਸ਼ੀ ਵਾਲਿਆਂ ਦੇ ਦੂਜੇ, ਸੱਤਵੇਂ ਅਤੇ ਚੌਥੇ ਘਰ ਦੇ ਸੁਆਮੀ ਦੂਜੇ ਅਤੇ ਚੌਥੇ ਘਰ ਵਿੱਚ ਬੈਠੇ ਹਨ। ਦੂਜੇ ਘਰ ਦਾ ਸਬੰਧ ਧਨ, ਮਿੱਤਰਾਂ ਅਤੇ ਪਰਿਵਾਰ ਨਾਲ ਹੈ, ਜਦੋਂ ਕਿ ਚੌਥਾ ਘਰ ਸੁਖ ਦਾ ਸਥਾਨ ਹੁੰਦਾ ਹੈ। ਅੱਜ ਦਾ ਦਿਨ ਮੇਸ਼ ਰਾਸ਼ੀ ਵਾਲਿਆਂ ਲਈ ਬਹੁਤ ਹੀ ਸੁਖਦ ਅਤੇ ਧਨ ਲਾਭ ਦੇਣ ਵਾਲਾ ਹੈ। ਦੋਸਤਾਂ ਨਾਲ ਖ਼ੁਸ਼ੀਆਂ ਮਨਾਉਣ ਦਾ ਮੌਕਾ ਮਿਲੇਗਾ। ਤੁਸੀਂ ਨਵਾਂ ਵਾਹਨ ਖਰੀਦ ਸਕਦੇ ਹੋ। ਕੁੱਲ ਮਿਲਾ ਕੇ ਇਹ ਮੰਨ ਕੇ ਚੱਲੋ ਕਿ ਅੱਜ ਦੇ ਦੌਰ ਵਿੱਚ ਇੱਕ ਆਮ ਵਿਅਕਤੀ ਦੀ ਜੋ ਵੀ ਇੱਛਾ ਹੁੰਦੀ ਹੈ, ਉਹ ਤੁਹਾਡੇ ‘ਤੇ ਪੂਰੀ ਹੋ ਰਹੀ ਹੈ। ਧਰਮ ਸਥਾਨ ਦਾ ਸੁਆਮੀ ਗੁਰੂ ਵੀ ਕਰਕ ਰਾਸ਼ੀ ਵਿੱਚ ਉੱਚ ਦਾ ਹੋ ਕੇ ਸ਼ੁੱਕਰ ਨਾਲ ਮੌਜੂਦ ਹੈ। ਇਸ ਲਈ, ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਆਨੰਦ ਮਾਣੋ।
ਅੱਜ ਦਾ ਰਿਸ਼ਭ ਰਾਸ਼ੀਫਲ
ਬ੍ਰਿਸ਼ਭ ਰਾਸ਼ੀ ਵਾਲਿਆਂ ਦੇ ਤੀਜੇ ਘਰ ਅਤੇ ਲਗਨ ਵਿੱਚ ਇਨ੍ਹਾਂ ਗ੍ਰਹਿਆਂ ਦਾ ਆਪਸੀ ਪਰਿਵਰਤਨ ਚੱਲ ਰਿਹਾ ਹੈ। ਤੁਸੀਂ ਆਪਣੀ ਸਮਝਦਾਰੀ ਅਤੇ ਹਿੰਮਤ ਨਾਲ ਪੁਰਾਣੀਆਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਫ਼ਲ ਰਹੋਗੇ। ਪਰ ਇਸ ਵਿੱਚ ਕਿਤੇ ਵੀ ਫ਼ਜ਼ੂਲ ਦਾ ਜੋਸ਼ ਨਹੀਂ ਹੋਵੇਗਾ, ਬਲਕਿ ਤੁਹਾਡੇ ਗਿਆਨ ਅਤੇ ਹੁਨਰ ਨਾਲ ਤੁਸੀਂ ਆਪਣੇ ਵਿਰੋਧੀਆਂ ਨੂੰ ਵੀ ਪ੍ਰਭਾਵਿਤ ਕਰਨ ਵਿੱਚ ਕਾਮਯਾਬ ਹੋਵੋਗੇ। ਯਾਤਰਾ ਤੋਂ ਲਾਭ ਹੋਵੇਗਾ। ਮਾਰਕੀਟਿੰਗ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮਨਮੁਤਾਬਕ ਫਲ ਮਿਲੇਗਾ। ਜੇਕਰ ਤੁਸੀਂ ਚਿੱਟੇ ਰੰਗ ਦੇ ਕੱਪੜੇ ਜਾਂ ਮਿਠਾਈਆਂ ਦਾਨ ਕਰੋਗੇ, ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਲਾਭ ਹੋਵੇਗਾ।
ਅੱਜ ਦਾ ਮਿਥੁਨ ਰਾਸ਼ੀਫਲ
ਮਿਥੁਨ ਰਾਸ਼ੀ ਵਾਲਿਆਂ ਲਈ ਗ੍ਰਹਿਆਂ ਦਾ ਇਹ ਆਪਸੀ ਬਦਲਾਅ ਉਨ੍ਹਾਂ ਦੇ ਧਨ, ਪਰਿਵਾਰ, ਮਿੱਤਰਾਂ ਯਾਨੀ ਦੂਜੇ ਘਰ ਅਤੇ ਨਿਵੇਸ਼, ਵਿਦੇਸ਼ ਯਾਤਰਾ, ਖ਼ਰਚੇ ਯਾਨੀ ਬਾਰ੍ਹਵੇਂ ਘਰ ਵਿੱਚ ਹੋ ਰਿਹਾ ਹੈ। ਤੁਹਾਨੂੰ ਬਾਹਰਲੇ ਜਾਂ ਦੂਰ-ਦੁਰਾਡੇ ਦੇ ਸੰਪਰਕਾਂ ਤੋਂ ਲਾਭ ਹੋਵੇਗਾ। ਜੋ ਲੋਕ ਵਿਦੇਸ਼ ਨਾਲ ਸਬੰਧਤ ਵਪਾਰ ਕਰਦੇ ਹਨ, ਉਨ੍ਹਾਂ ਨੂੰ ਚੰਗਾ ਧਨ ਲਾਭ ਹੋਵੇਗਾ। ਮੌਜ-ਮਸਤੀ ‘ਤੇ ਕਾਫ਼ੀ ਖ਼ਰਚਾ ਹੋ ਸਕਦਾ ਹੈ। ਬਾਰ੍ਹਵੇਂ ਘਰ ਦਾ ਸਬੰਧ ਤੀਰਥ ਯਾਤਰਾ ਨਾਲ ਵੀ ਹੁੰਦਾ ਹੈ, ਇਸ ਲਈ ਜੋ ਲੋਕ ਭਗਵਾਨ ਸ਼ਿਵ ਦੇ ਭਗਤ ਹਨ ਅਤੇ ਜੇਕਰ ਉਹ ਕਿਸੇ ਸ਼ਿਵ ਤੀਰਥ ਸਥਾਨ ‘ਤੇ ਜਾਣਗੇ, ਤਾਂ ਉਨ੍ਹਾਂ ਨੂੰ ਵਿਸ਼ੇਸ਼ ਲਾਭ ਮਿਲੇਗਾ।
ਅੱਜ ਦਾ ਕਰਕ ਰਾਸ਼ੀਫਲ
ਕਰਕ ਰਾਸ਼ੀ ਵਾਲਿਆਂ ਲਈ ਇਹ ਪਰਿਵਰਤਨ ਉਨ੍ਹਾਂ ਦੇ ਲਗਨ (ਪਹਿਲੇ) ਅਤੇ ਲਾਭ (ਗਿਆਰ੍ਹਵੇਂ) ਸਥਾਨ ਵਿੱਚ ਹੋ ਰਿਹਾ ਹੈ। ਇਸ ਲਈ ਅੱਜ ਇਹ ਲੋਕ ਆਪਣੇ ਨਵੇਂ ਵਿਚਾਰਾਂ ਨਾਲ ਧਨ ਲਾਭ ਕਮਾਉਣਗੇ। ਨਵੀਂ ਸੋਚ ਅਤੇ ਨਵੀਂ ਪਲੈਨਿੰਗ ਤੋਂ ਫਾਇਦਾ ਹੋਵੇਗਾ। ਉਨ੍ਹਾਂ ਨੂੰ ਔਰਤਾਂ ਤੋਂ ਵਿਸ਼ੇਸ਼ ਲਾਭ ਮਿਲੇਗਾ ਅਤੇ ਆਮਦਨ ਦੇ ਸਰੋਤ ਵਧਣਗੇ। ਗਲਾ ਖ਼ਰਾਬ, ਖੰਘ ਆਦਿ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ, ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਗਿਆ ਤਾਂ ਇਹ ਬੀਮਾਰੀ ਲੰਬੀ ਚੱਲ ਸਕਦੀ ਹੈ। ਪ੍ਰੇਮ ਸਬੰਧਾਂ ਤੋਂ ਵੀ ਲਾਭ ਹੋਵੇਗਾ; ਇੰਝ ਜਾਪਦਾ ਹੈ ਜਿਵੇਂ ਅੱਜ ਤੁਹਾਡਾ ਮੁੱਖ ਮਕਸਦ ਹੀ ਲਾਭ ਪ੍ਰਾਪਤ ਕਰਨਾ ਹੈ।
ਇਹ ਵੀ ਪੜ੍ਹੋ
ਅੱਜ ਦਾ ਸਿੰਘ ਰਾਸ਼ੀਫਲ
ਸਿੰਘ ਰਾਸ਼ੀ ਵਾਲਿਆਂ ਲਈ ਇਹ ਪਰਿਵਰਤਨ ਦਸਵੇਂ (ਕਾਰੋਬਾਰ/ਨੌਕਰੀ) ਅਤੇ ਬਾਰ੍ਹਵੇਂ (ਖ਼ਰਚ/ਵਿਦੇਸ਼) ਘਰ ਵਿੱਚ ਹੋ ਰਿਹਾ ਹੈ। ਉਨ੍ਹਾਂ ਨੂੰ ਆਪਣੇ ਕਾਰਜ ਖੇਤਰ ਵਿੱਚ ਵਿਦੇਸ਼ ਤੋਂ ਫਾਇਦਾ ਹੋਵੇਗਾ ਜਾਂ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ। ਉਨ੍ਹਾਂ ਦਾ ਕੋਈ ਪ੍ਰੇਮ ਪ੍ਰਸੰਗ ਵੀ ਚੱਲ ਸਕਦਾ ਹੈ। ਦਫ਼ਤਰ ਵਿੱਚ ਕੋਈ ਸਾਥੀ ਤੁਹਾਨੂੰ ਨਿਵੇਸ਼ ਦੀ ਸਲਾਹ ਦੇ ਸਕਦਾ ਹੈ, ਜੋ ਤੁਹਾਡੇ ਲਈ ਲਾਭਦਾਇਕ ਸਿੱਧ ਹੋਵੇਗੀ। ਜੇਕਰ ਤੁਸੀਂ ਔਰਤਾਂ ਦਾ ਸਨਮਾਨ ਕਰੋਗੇ ਤਾਂ ਤੁਹਾਨੂੰ ਹੋਰ ਲਾਭ ਮਿਲੇਗਾ, ਪਰ ਜੇਕਰ ਤੁਸੀਂ ਕਿਸੇ ਔਰਤ ਦਾ ਦਿਲ ਦੁਖਾਇਆ ਤਾਂ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਅਤੇ ਐਲਰਜੀ ਤੋਂ ਬਚ ਕੇ ਰਹੋ।
ਅੱਜ ਦਾ ਕੰਨਿਆ ਰਾਸ਼ੀਫਲ
ਕੰਨਿਆ ਰਾਸ਼ੀ ਵਾਲਿਆਂ ਲਈ ਇਹ ਪਰਿਵਰਤਨ ਉਨ੍ਹਾਂ ਦੇ ਗਿਆਰ੍ਹਵੇਂ (ਲਾਭ ਸਥਾਨ) ਅਤੇ ਨਵੇਂ (ਭਾਗਾਂ ਵਾਲੇ) ਘਰ ਵਿੱਚ ਹੋ ਰਿਹਾ ਹੈ। ਲਾਭ ਅਤੇ ਭਾਗ ਸਥਾਨ ਦਾ ਇਹ ਸੁਮੇਲ ਤੁਹਾਡੇ ਲਈ ‘ਰਾਜਯੋਗ’ ਬਣਾ ਰਿਹਾ ਹੈ। ਇਸ ਲਈ ਤੁਹਾਨੂੰ ਸਰਕਾਰ ਤੋਂ ਲਾਭ ਮਿਲੇਗਾ, ਤਰੱਕੀ ਦੇ ਨਵੇਂ ਮੌਕੇ ਆਉਣਗੇ, ਆਮਦਨ ਦੇ ਸਰੋਤ ਵਧਣਗੇ ਅਤੇ ਮਨ ਪ੍ਰਸੰਨ ਰਹੇਗਾ। ਧਾਰਮਿਕ ਯਾਤਰਾਵਾਂ ਹੋਣਗੀਆਂ, ਸੰਤਾਂ-ਮਹਾਂਪੁਰਖਾਂ ਦਾ ਸਹਿਯੋਗ ਅਤੇ ਆਸ਼ੀਰਵਾਦ ਮਿਲੇਗਾ। ਕਿਸੇ ਵੀ ਨੇਕ ਕੰਮ ਲਈ ਖ਼ਰਚ ਕਰਨ ਵੇਲੇ ਦੁਬਿਧਾ ਵਿੱਚ ਨਾ ਪਓ, ਬਲਕਿ ਬਿਨਾਂ ਕਿਸੇ ਸ਼ੱਕ ਦੇ ਦਾਨ-ਪੁੰਨ ਕਰੋ। ਬਜ਼ੁਰਗਾਂ ਦਾ ਆਸ਼ੀਰਵਾਦ ਤੁਹਾਡੇ ਲਈ ਸੰਜੀਵਨੀ ਦਾ ਕੰਮ ਕਰੇਗਾ।
ਅੱਜ ਦਾ ਤੁਲਾ ਰਾਸ਼ੀਫਲ
ਤੁਲਾ ਰਾਸ਼ੀ ਵਾਲਿਆਂ ਲਈ ਇਹ ਪਰਿਵਰਤਨ ਉਨ੍ਹਾਂ ਦੇ ਦਸਵੇਂ ਅਤੇ ਅੱਠਵੇਂ ਘਰ ਵਿੱਚ ਹੋ ਰਿਹਾ ਹੈ। ਇਸ ਦੇ ਪ੍ਰਭਾਵ ਨਾਲ ਤੁਹਾਡੇ ਕਾਰਜ ਖੇਤਰ ਵਿੱਚ ਅਚਾਨਕ ਤਬਦੀਲੀ ਆਵੇਗੀ। ਤੁਹਾਨੂੰ ਇਸ ਤਬਦੀਲੀ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਸ ਬਦਲਾਅ ਤੋਂ ਤੁਹਾਨੂੰ ਬਹੁਤ ਲਾਭ ਮਿਲੇਗਾ। ਇਨਫੈਕਸ਼ਨ ਅਤੇ ਬਹੁਤ ਜ਼ਿਆਦਾ ਠੰਢਾ ਪੀਣ ਜਾਂ ਘੱਟ ਤਾਪਮਾਨ ਵਿੱਚ ਏਅਰ ਕੰਡੀਸ਼ਨਰ ਵਿੱਚ ਬੈਠਣ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਪਿੱਤਰਾਂ ਦੇ ਨਾਂ ‘ਤੇ ਕਿਸੇ ਲੋੜਵੰਦ ਨੂੰ ਭੋਜਨ ਜਾਂ ਕੱਪੜੇ ਦਾਨ ਕਰੋ, ਜਾਂ ਕਿਸੇ ਬੇਸਹਾਰਾ ਪਰਿਵਾਰ ਦੇ ਕਿਸੇ ਕਾਰਜ ਵਿੱਚ ਆਪਣੀ ਸਮਰੱਥਾ ਅਨੁਸਾਰ ਮਦਦ ਕਰੋ।
ਅੱਜ ਦਾ ਵਾਰਿਸ਼ਚਿਕ ਰਾਸ਼ੀਫਲ
ਬ੍ਰਿਸ਼ਚਕ ਰਾਸ਼ੀ ਵਾਲਿਆਂ ਲਈ ਇਹ ਪਰਿਵਰਤਨ ਸੱਤਵੇਂ, ਨਵੇਂ ਅਤੇ ਬਾਰ੍ਹਵੇਂ ਘਰ ਦੇ ਸੁਆਮੀਆਂ ਦੇ ਵਿਚਕਾਰ ਹੋ ਰਿਹਾ ਹੈ। ਇਸ ਲਈ, ਜੋ ਲੋਕ ਜੀਵਨ ਸਾਥੀ ਦੀ ਤਲਾਸ਼ ਕਰ ਰਹੇ ਹਨ, ਉਨ੍ਹਾਂ ਦੀ ਇੱਛਾ ਪੂਰੀ ਹੋਵੇਗੀ। ਨਵੇਂ ਕੰਟਰੈਕਟ ਸਾਈਨ ਹੋ ਸਕਦੇ ਹਨ ਅਤੇ ਪਾਰਟਨਰਸ਼ਿਪ (ਭਾਈਵਾਲੀ) ਤੋਂ ਲਾਭ ਮਿਲੇਗਾ। ਵਿਦੇਸ਼ ਜਾਣ ਦਾ ਮੌਕਾ ਮਿਲੇਗਾ ਅਤੇ ਵੈਵਾਹਿਕ ਜੀਵਨ ਖ਼ੁਸ਼ਗਵਾਰ ਰਹੇਗਾ। ਜੋ ਲੋਕ ਸਜਾਵਟ, ਫੈਸ਼ਨ, ਇੰਟੀਰੀਅਰ ਆਦਿ ਖੇਤਰਾਂ ਵਿੱਚ ਕੰਮ ਕਰ ਰਹੇ ਹਨ, ਉਨ੍ਹਾਂ ਦਾ ਵਪਾਰ ਵਧੇਗਾ। ਜੋ ਲੋਕ ਵਿਆਹੇ ਹੋਏ ਹਨ, ਉਹ ਆਪਣੇ ਜੀਵਨ ਸਾਥੀ ਨੂੰ ਕੋਈ ਤੋਹਫ਼ਾ ਦੇਣ ਤਾਂ ਬਹੁਤ ਚੰਗਾ ਰਹੇਗਾ।
ਅੱਜ ਦਾ ਧਨੁੰ ਰਾਸ਼ੀਫਲ
ਧਨੂ ਰਾਸ਼ੀ ਵਾਲਿਆਂ ਲਈ ਇਹ ਪਰਿਵਰਤਨ ਛੇਵੇਂ, ਅੱਠਵੇਂ ਅਤੇ ਗਿਆਰ੍ਹਵੇਂ ਘਰ ਵਿੱਚ ਹੋ ਰਿਹਾ ਹੈ। ਇਸ ਲਈ, ਜੋ ਲੋਕ ਹਸਪਤਾਲ ਵਿੱਚ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਨਵੀਂ ਸੰਜੀਵਨੀ (ਸਿਹਤ ਵਿੱਚ ਸੁਧਾਰ) ਮਿਲੇਗੀ। ਤੁਹਾਡੀ ਵਿੱਤੀ ਸਥਿਤੀ ਵਿੱਚ ਅਚਾਨਕ ਸੁਧਾਰ ਹੋਵੇਗਾ। ਜਿਨ੍ਹਾਂ ਲੋਕਾਂ ਦਾ ਅਦਾਲਤ (ਕੋਰਟ-ਕਚਹਿਰੀ) ਵਿੱਚ ਕੋਈ ਵਿਵਾਦ ਚੱਲ ਰਿਹਾ ਹੈ, ਉਨ੍ਹਾਂ ਦੇ ਸਾਹਮਣੇ ਅਦਾਲਤ ਤੋਂ ਬਾਹਰ ਹੀ ਆਪਸੀ ਸਹਿਮਤੀ ਨਾਲ ਫ਼ੈਸਲਾ ਕਰਨ ਦਾ ਮੌਕਾ ਬਣ ਸਕਦਾ ਹੈ। ਇਸ ਮੌਕੇ ਦਾ ਲਾਭ ਜ਼ਰੂਰ ਉਠਾਓ। ਆਪਣੇ ਨਾਨਕੇ ਜਾਂ ਦਾਦਕੇ ਪਰਿਵਾਰ ਦੇ ਰਿਸ਼ਤੇਦਾਰਾਂ ਦੇ ਘਰ ਇੱਕ ਗੇੜਾ ਜ਼ਰੂਰ ਮਾਰੋ, ਇਸ ਨਾਲ ਤੁਹਾਡੇ ਗ੍ਰਹਿ ਹੋਰ ਸ਼ੁਭ ਫਲ ਦੇਣਗੇ।
ਅੱਜ ਦਾ ਮਕਰ ਰਾਸ਼ੀਫਲ
ਮਕਰ ਰਾਸ਼ੀ ਵਾਲਿਆਂ ਲਈ ਇਹ ਪਰਿਵਰਤਨ ਸੱਤਵੇਂ, ਪੰਜਵੇਂ ਅਤੇ ਦਸਵੇਂ ਘਰ ਵਿੱਚ ਹੋ ਰਿਹਾ ਹੈ। ਮਕਰ ਰਾਸ਼ੀ ਵਾਲਿਆਂ ਦੇ ਕਰਮ ਦੇ ਸਥਾਨ ਵਿੱਚ ਲਾਭ ਹੀ ਲਾਭ ਦੇ ਯੋਗ ਬਣ ਰਹੇ ਹਨ। ਜਿਨ੍ਹਾਂ ਲੋਕਾਂ ਦਾ ਅਜੇ ਵਿਆਹ ਨਹੀਂ ਹੋਇਆ, ਉਨ੍ਹਾਂ ਦੇ ਵਿਆਹ ਦੇ ਸੰਯੋਗ ਬਣ ਰਹੇ ਹਨ। ਸੰਤਾਨ ਦੀ ਤਰੱਕੀ ਦੇਖ ਕੇ ਮਨ ਖ਼ੁਸ਼ ਹੋਵੇਗਾ। ਘਰ ਵਿੱਚ ਕਿਸੇ ਸਮਾਗਮ ਜਾਂ ਉਤਸਵ ਦਾ ਆਯੋਜਨ ਹੋ ਸਕਦਾ ਹੈ। ਨਵੇਂ ਸੰਪਰਕ ਬਣਨਗੇ ਅਤੇ ਜੋ ਲੋਕ ਆਪਣੀ ਮਨਪਸੰਦ ਜਗ੍ਹਾ ‘ਤੇ ਪੋਸਟਿੰਗ ਚਾਹੁੰਦੇ ਹਨ, ਉਨ੍ਹਾਂ ਦੀ ਇੱਛਾ ਪੂਰੀ ਹੋਵੇਗੀ। ਛੋਟੀਆਂ ਕੰਨਿਆਵਾਂ ਦੀ ਪੂਜਾ ਕਰਨ ਜਾਂ ਉਨ੍ਹਾਂ ਨੂੰ ਖ਼ੁਸ਼ ਕਰਨ ਨਾਲ ਹੋਰ ਵੀ ਵੱਧ ਲਾਭ ਹੋਵੇਗਾ।
ਅੱਜ ਦੀ ਕੁੰਭ ਰਾਸ਼ੀਫਲ
ਕੁੰਭ ਰਾਸ਼ੀ ਵਾਲਿਆਂ ਲਈ ਇਹ ਬਦਲਾਅ ਚੌਥੇ, ਛੇਵੇਂ ਅਤੇ ਨਵੇਂ ਘਰ ਵਿੱਚ ਹੋ ਰਿਹਾ ਹੈ। ਜੋ ਲੋਕ ਆਪਣੇ ਘਰ ਜਾਂ ਗੱਡੀ ਲਈ ਬੈਂਕ ਤੋਂ ਲੋਨ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬੈਂਕ ਤੋਂ ਲੋਨ ਮਿਲ ਸਕਦਾ ਹੈ ਜਾਂ ਕਿਤੋਂ ਬਾਹਰੋਂ ਪੈਸਿਆਂ ਦਾ ਪ੍ਰਬੰਧ ਹੋ ਸਕਦਾ ਹੈ। ਘਰ ਵਿੱਚ ਬੀਮਾਰ ਕਿਸੇ ਬਜ਼ੁਰਗ ਵਿਅਕਤੀ ਦੇ ਯੋਗ ਇਲਾਜ ਦੀ ਵਿਵਸਥਾ ਹੋ ਜਾਵੇਗੀ। ਕੁਝ ਲੋਕ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੀ ਮਦਦ ਲਈ ਅੱਗੇ ਆਉਣਗੇ, ਜੋ ਬਿਨਾਂ ਕਿਸੇ ਸਵਾਰਥ ਦੇ ਤੁਹਾਡੀ ਮਦਦ ਕਰਨ ਲਈ ਤਿਆਰ ਹੋਣਗੇ ਜਾਂ ਕੋਈ ਵਧੀਆ ਸਲਾਹ ਦੇਣਗੇ। ਉਨ੍ਹਾਂ ਦੇ ਸੁਝਾਅ ਤੁਹਾਨੂੰ ਬਹੁਤ ਫਾਇਦਾ ਪਹੁੰਚਾਉਣਗੇ। ਜੇਕਰ ਤੁਸੀਂ ਆਸ-ਪਾਸ ਦੇ ਕਿਸੇ ਬਜ਼ੁਰਗ ਦੀ ਸਿਹਤ ਦੇ ਸੁਧਾਰ ਲਈ ਕੋਈ ਮਦਦ ਕਰੋਗੇ, ਤਾਂ ਤੁਹਾਡੇ ਗ੍ਰਹਿ ਹੋਰ ਵੀ ਚੰਗੇ ਨਤੀਜੇ ਦੇਣਗੇ।
ਅੱਜ ਦੀ ਮੀਨ ਰਾਸ਼ੀਫਲ
ਮੀਨ ਰਾਸ਼ੀ ਲਈ ਇਹ ਪਰਿਵਰਤਨ ਤੀਜੇ, ਪੰਜਵੇਂ ਅਤੇ ਅੱਠਵੇਂ ਘਰ ਵਿੱਚ ਹੋ ਰਿਹਾ ਹੈ। ਇਸ ਦੇ ਨਤੀਜੇ ਵਜੋਂ, ਜੇਕਰ ਤੁਸੀਂ ਆਪਣੇ ਬੱਚਿਆਂ, ਭੈਣ-ਭਰਾਵਾਂ, ਵਿਦੇਸ਼ ਨਾਲ ਸਬੰਧਤ ਜਾਂ ਕਿਸੇ ਬੀਮਾਰੀ ਨਾਲ ਜੁੜੀ ਸਮੱਸਿਆ ਦਾ ਹੱਲ ਲੱਭਣ ਲਈ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਹਾਨੂੰ ਸਫ਼ਲਤਾ ਮਿਲੇਗੀ। ਜ਼ਮੀਨ-ਜਾਇਦਾਦ ਨਾਲ ਸਬੰਧਤ ਕੋਈ ਅਦਾਲਤੀ ਮਾਮਲਾ ਜੇਕਰ ਚੱਲ ਰਿਹਾ ਹੈ, ਤਾਂ ਉਹ ਤੁਹਾਡੇ ਪੱਖ ਵਿੱਚ ਜਾਵੇਗਾ। ਆਪਣੀ ਸਿਹਤ ਦਾ ਖ਼ਾਸ ਖ਼ਿਆਲ ਰੱਖੋ ਅਤੇ ਮੌਸਮ ਦੇ ਬਦਲਾਅ ਨੂੰ ਹਲਕੇ ਵਿੱਚ ਨਾ ਲਓ। ਆਪਣੇ ਘਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਖ਼ੁਸ਼ ਰੱਖੋਗੇ ਤਾਂ ਤੁਹਾਡੇ ਗ੍ਰਹਿ ਹੋਰ ਵੀ ਸ਼ੁਭ ਨਤੀਜੇ ਦੇਣਗੇ।
