ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ‘ਚ AAP ਦਾ ਦਬਦਬਾ, ਅਕਾਲੀ ਤੇ ਕਾਂਗਰਸ ਕੁੱਝ ਸੀਟਾਂ ‘ਤੇ ਅੱਗੇ

Updated On: 

17 Dec 2025 16:17 PM IST

ਪੰਜਾਬ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਗਿਣਤੀ ਜਾਰੀ ਹੈ। ਆਮ ਆਦਮੀ ਪਾਰਟੀ ਕਈ ਸੀਟਾਂ 'ਤੇ ਮਜ਼ਬੂਤ ​​ਲੀਡ ਬਣਾਈ ਹੋਈ ਹੈ, ਜਦੋਂ ਕਿ ਕਾਂਗਰਸ ਤੇ ਅਕਾਲੀ ਦਲ ਵੀ ਕੁੱਝ ਸੀਟਾਂ 'ਤੇ ਜਿੱਤ ਰਹੇ ਹਨ। ਲਗਭਰ ਹਰ ਜ਼ਿਲ੍ਹੇ 'ਚ ਨਤੀਜੇ 'ਆਪ' ਦੇ ਹੱਕ 'ਚ ਆ ਰਹੇ ਹਨ।

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਚ AAP ਦਾ ਦਬਦਬਾ, ਅਕਾਲੀ ਤੇ ਕਾਂਗਰਸ ਕੁੱਝ ਸੀਟਾਂ ਤੇ ਅੱਗੇ
Follow Us On

ਪੰਜਾਬ ਚ ਕੁੱਲ 347 ਜ਼ਿਲ੍ਹਾ ਪ੍ਰੀਸ਼ਦ ਤੇ 2,838 ਬਲਾਕ ਸੰਮਤੀ ਸੀਟਾਂ ਲਈ ਚੋਣਾਂ ਐਤਵਾਰ ਨੂੰ ਪੂਰੀਆਂ ਹੋ ਗਈਆਂ। ਹਾਲਾਂਕਿ, ਕਈ ਥਾਂਵਾਂ ਤੇ ਗੜਬੜੀ ਦੇ ਚੱਲਦੇ ਬੀਤੇ ਦਿਨ ਰੀਪੋਲਿੰਗ ਕਰਵਾਈ ਗਈ। ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਕਈ ਰਾਜਨੀਤਿਕ ਪਾਰਟੀਆਂ ਨੇ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜਨ ਦਾ ਫੈਸਲਾ ਲਿਆ। ਵੋਟਾਂ ਦੀ ਗਿਣਤੀ ਅੱਜ ਹੋ ਰਹੀ ਹੈ, ਕਈ ਹਲਕਿਆਂ ਦੇ ਨਤੀਜੇ ਪਹਿਲਾਂ ਹੀ ਐਲਾਨੇ ਜਾ ਚੁੱਕੇ ਹਨ। ਆਮ ਆਦਮੀ ਪਾਰਟੀ ਕਈ ਥਾਵਾਂ ‘ਤੇ ਲੀਡ ਬਣਾਈ ਰੱਖ ਰਹੀ ਹੈ।

ਹੁਣ ਤੱਕ ਦੇ ਚੋਣ ਨਤੀਜਿਆਂ ਚ, ‘ਆਪ’ 347 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਚੋਂ 45 ‘ਤੇ ਅੱਗੇ ਹੈ। ਕਾਂਗਰਸ 10 ਸੀਟਾਂ ਤੇ ਅਕਾਲੀ ਦਲ 2 ਸੀਟਾਂ ਤੇ ਆਜ਼ਾਦ ਉਮੀਦਵਾਰ 2 ਸੀਟਾਂ ਤੇ ਅੱਗੇ ਹਨ। ਦੱਸ ਦੇਈਏ ਕਿ ਕਈ ਸੀਟਾਂ ਤੇ ਗਿਣਤੀ ਤੋਂ ਬਾਅਦ ਉਮੀਦਵਾਰ ਜੇਤੂ ਵੀ ਐਲਾਨ ਦਿੱਤੇ ਗਏ ਹਨ।

ਇਸ ਤੋਂ ਇਲਾਵਾ ਜੇਕਰ ਬਲਾਕ ਸੰਮਤੀ ਸੀਟਾਂ ਦੀ ਗੱਲ ਕਰੀਏ ਹੈ ਤਾਂ ‘ਆਪ’ ਕੁੱਲ 2,838 ਸੀਟਾਂ ਵਿੱਚੋਂ 474 ‘ਤੇ ਅੱਗੇ ਹੈ। ਕਾਂਗਰਸ 94 ਸੀਟਾਂ ‘ਤੇ, ਅਕਾਲੀ ਦਲ 99 ‘ਤੇ, ਭਾਜਪਾ 3 ‘ਤੇ, ਅਤੇ ਆਜ਼ਾਦ ਉਮੀਦਵਾਰ 51 ਸੀਟਾਂ ‘ਤੇ ਅੱਗੇ ਹਨ। ਇੱਥੇ ਵੀ ਕਈ ਸੀਟਾਂ ਤੇ ਉਮੀਦਵਾਰ ਗਿਣਤੀ ਤੋਂ ਬਾਅਦ ਜੇਤੂ ਐਲਾਨ ਦਿੱਤੇ ਗਏ ਹਨ।

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਪੂਰੇ ਨਤੀਜੇ ਜਲਦੀ ਹੀ ਪਤਾ ਲੱਗ ਜਾਣਗੇ। ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਸੀ। ਹਾਲਾਂਕਿ, ਸੰਘਣੀ ਧੁੰਦ ਦੇ ਚੱਲਦੇ ਕਈ ਇਲਾਕਿਆਂ ਚ ਗਿਣਤੀ ਦੇਰ ਨਾਲ ਵੀ ਸ਼ੁਰੂ ਹੋਈ। ਪੂਰਾ ਰਾਜ ਇਨ੍ਹਾਂ ਚੋਣ ਨਤੀਜਿਆਂ ‘ਤੇ ਨਜ਼ਰ ਰੱਖ ਰਿਹਾ ਹੈ।