ਜਲੰਧਰ: ਚਾਈਨੀਜ਼ ਡੋਰ ਫਿਰ ਬਣੀ ਜਾਨਲੇਵਾ, ਕੱਟਿਆ ਗਿਆ ਨੌਜਵਾਨ ਦਾ ਕੰਨ; ਲੱਗੇ 15 ਟਾਂਕੇ

Updated On: 

17 Dec 2025 12:26 PM IST

ਪੀੜਤ ਨੇ ਦੱਸਿਆ ਕਿ ਉਹ ਮਾਡਲ ਟਾਊਨ 'ਚ ਦੁਕਾਨ ਵੱਲ ਜਾ ਰਿਹਾ ਸੀ। ਰੋਡ 'ਤੇ ਡੋਰ ਲਟਕ ਰਹੀ ਸੀ, ਜੋ ਉਸ ਨੂੰ ਨਜ਼ਰ ਨਹੀਂ ਆਈ। ਅਚਾਨਕ ਡੋਰ ਉਸ ਦੇ ਗਲੇ ਤੇ ਕੰਨ 'ਤੇ ਲੱਗੀ, ਜਿਸ ਤੋਂ ਬਾਅਦ ਉਸ ਦਾ ਕੰਨ ਕੱਟਿਆ ਗਿਆ। ਉਸ ਨੇ ਕਿਹਾ ਕਿ ਇਹ ਉਸ ਦਾ ਦੂਸਰਾ ਜਨਮ ਹੈ। ਘਟਨਾ ਤੋਂ ਬਾਅਦ ਪੀੜਤ ਨੇ ਪ੍ਰਸ਼ਾਸਨ 'ਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ।

ਜਲੰਧਰ: ਚਾਈਨੀਜ਼ ਡੋਰ ਫਿਰ ਬਣੀ ਜਾਨਲੇਵਾ, ਕੱਟਿਆ ਗਿਆ ਨੌਜਵਾਨ ਦਾ ਕੰਨ; ਲੱਗੇ 15 ਟਾਂਕੇ

ਜਲੰਧਰ: ਚਾਈਨੀਜ਼ ਡੋਰ ਫਿਰ ਬਣੀ ਜਾਨਲੇਵਾ, ਕੱਟਿਆ ਗਿਆ ਨੌਜਵਾਨ ਦਾ ਕੰਨ; ਲੱਗੇ 15 ਟਾਂਕੇ

Follow Us On

ਪੂਰੇ ਪੰਜਾਬ ਚ ਬੈਨ ਚਾਈਨੀਜ਼ ਡੋਰ ਇੱਕ ਵਾਰ ਫਿਰ ਖ਼ਤਰਨਾਕ ਸਾਬਤ ਹੋਈ ਹੈ। ਜਲੰਧਰ ਚ ਬਾਈਕ ਤੇ ਜਾ ਰਹੇ ਇੱਕ ਨੌਜਵਾਨ ਨੂੰ ਹਵਾ ਚ ਲਟਕ ਰਹੀ ਚਾਈਨਾ ਡੋਰ ਨੇ ਲਪੇਟ ਚ ਲੈ ਲਿਆ। ਡੋਰ ਨਾਲ ਨੌਜਵਾਨ ਦਾ ਅੱਧਾ ਕੰਨ ਕੱਟਿਆ ਗਿਆ ਤੇ ਹੱਥ ਦੀ ਉਂਗਲੀ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਗੰਭੀਰ ਹਾਲਤ ਚ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੇ ਕੰਨ ਤੇ ਕਰੀਬ 15 ਟਾਂਕੇ ਲਗਾਉਣੇ ਪਾਏ।

ਪੀੜਤ ਨੇ ਦੱਸਿਆ ਕਿ ਉਹ ਮਾਡਲ ਟਾਊਨ ਚ ਦੁਕਾਨ ਵੱਲ ਜਾ ਰਿਹਾ ਸੀ। ਰੋਡ ਤੇ ਡੋਰ ਲਟਕ ਰਹੀ ਸੀ, ਜੋ ਉਸ ਨੂੰ ਨਜ਼ਰ ਨਹੀਂ ਆਈ। ਅਚਾਨਕ ਡੋਰ ਉਸ ਦੇ ਗਲੇ ਤੇ ਕੰਨ ਤੇ ਲੱਗੀ, ਜਿਸ ਤੋਂ ਬਾਅਦ ਉਸ ਦਾ ਕੰਨ ਕੱਟਿਆ ਗਿਆ। ਉਸ ਨੇ ਕਿਹਾ ਕਿ ਇਹ ਉਸ ਦਾ ਦੂਸਰਾ ਜਨਮ ਹੈ। ਘਟਨਾ ਤੋਂ ਬਾਅਦ ਪੀੜਤ ਨੇ ਪ੍ਰਸ਼ਾਸਨ ਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ।

ਉਸ ਨੇ ਕਿਹਾ ਕਿ ਚਾਈਨੀਜ਼ ਡੋਰ ਬੈਨ ਹੋਣ ਦੇ ਬਾਵਜੂਦ ਵੇਚੀ ਜਾ ਰਹੀ ਹੈ। ਕਈ ਇਲਾਕਿਆਂ ਚ ਗੱਟੂ (ਚਾਈਨੀਜ਼ ਡੋਰ) ਗੈਰ-ਕਾਨੂੰਨੀ ਢੰਗ ਨਾਲ ਵੇਚੀ ਜਾ ਰਹੀ ਹੈ। ਸਿਰਫ਼ ਦਿਖਾਵਟੀ ਕਾਰਵਾਈ ਕੀਤੀ ਜਾਂਦੀ ਹੈ, ਜਦੋਂ ਕਿ ਅਸਲੀ ਸਪਲਾਈ ਚੇਨ ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ। ਪੀੜਤ ਨੇ ਮੀਡੀਆ ਦੇ ਜ਼ਰੀਏ ਲੋਕਾਂ ਨੂੰ, ਖਾਸ ਤੌਰ ਤੇ ਬੱਚਿਆਂ ਦੇ ਮਾਪਿਆ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਚਾਈਨੀਜ਼ ਡੋਰ ਦੀ ਵਰਤੋਂ ਨਾ ਕਰਨ ਦੇਣ।

ਪੰਜਾਬ ਪੁਲਿਸ ਚਲਾ ਰਹੀ ਮੁਹਿੰਮ

ਪੰਜਾਬ ਪੁਲਿਸ ਸੇ ਨੋ ਟੂ ਚਾਈਨੀਜ਼ ਡੋਰ ਮੁਹਿੰਮ ਚਲਾ ਰਹੀ ਹੈ। ਪੰਜਾਬ ਪੁਲਿਸ ਨੇ ਇਸ ਸਾਲ ਵੀ ਚਾਈਨੀਜ਼ ਡੋਰ ਤੇ ਰੋਕ ਲਈ ਸਖ਼ਤ ਕਦਮ ਚੁੱ ਰਹੀ ਹੈ। ਪਿਛਲੇ ਸਾਲ ਪੁਲਿਸ ਨੇ ਘਰ-ਘਰ ਤੇ ਦੁਕਾਨਾਂ ਤੇ ਜਾ ਕੇ ਚਾਈਨੀਜ਼ ਡੋਰ ਦੀ ਵਰਤੋਂ ਨਾ ਕਰਨ ਦਾ ਸੰਦੇਸ਼ ਦਿੱਤਾ ਸੀ। ਇਸ ਤੋਂ ਇਲਾਵਾ ਪੁਲਿਸ ਗੈਰ-ਕਾਨੂੰਨੀ ਚਾਈਨੀਜ਼ ਡੋਰ ਦੀ ਸ਼ਿਕਾਇਤ ਲਈ ਨੰਬਰ ਵੀ ਜਾਰੀ ਕਰ ਚੁੱਕੀ ਹੈ।