ਦੇਸ਼ ਦਾ ਨਾਮ ਕੀਤੇ ਦੀਨਦਿਆਲ ਉਪਾਧਿਆਏ ਨਾ ਰੱਖ ਦਿਓ, ਸੀਐਮ ਮਾਨ ਦਾ ਕੇਂਦਰ ‘ਤੇ ਨਿਸ਼ਾਨਾ, ਪ੍ਰਦੂਸ਼ਣ ਦੇ ਮੁੱਦੇ ‘ਤੇ ਵੀ ਘੇਰਿਆ

Updated On: 

17 Dec 2025 14:01 PM IST

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਰੇਲਵੇ ਸਟੇਸ਼ਨਾਂ ਤੇ ਸ਼ਹਿਰਾਂ ਦੇ ਨਾਮ ਬਦਲ ਦਿੱਤੇ। ਹੁਣ ਸਿਰਫ਼ ਦੇਸ਼ ਦਾ ਨਾਮ ਬਦਲਣਾ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਡਰ ਹੈ ਕਿ ਕੀਤੇ ਦੇਸ਼ ਦਾ ਨਾਮ ਦੀਨਦਿਆਲ ਉਪਾਧਿਆਏ ਨਾ ਰੱਖ ਦਿੱਤਾ ਜਾਵੇ। ਉਨ੍ਹਾਂ ਦੇ ਕੰਮ ਕਰਨ ਨਾਲ ਬਦਲਾਅ ਆਵੇਗਾ, ਨਾਮ ਬਦਲਣ ਨਾਲ ਨਹੀਂ। ਸੀਐਮ ਨੇ ਇੱਕ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਿ ਜੇਕਰ ਤੁਹਾਡਾ ਨਾਮ ਅਮਿਤਾਭ ਬੱਚਨ ਤੇ ਸ਼ਾਹਰੁਖ ਖਾਨ ਰੱਖ ਦਿੱਤਾ ਜਾਵੇ ਤਾਂ ਕਿ ਤੁਹਾਡੇ ਪਿੱਛੇ ਭੀੜ ਘੁੰਮੇਗੀ।

ਦੇਸ਼ ਦਾ ਨਾਮ ਕੀਤੇ ਦੀਨਦਿਆਲ ਉਪਾਧਿਆਏ ਨਾ ਰੱਖ ਦਿਓ, ਸੀਐਮ ਮਾਨ ਦਾ ਕੇਂਦਰ ਤੇ ਨਿਸ਼ਾਨਾ, ਪ੍ਰਦੂਸ਼ਣ ਦੇ ਮੁੱਦੇ ਤੇ ਵੀ ਘੇਰਿਆ

ਮੁੱਖ ਮੰਤਰੀ ਭਗਵੰਤ ਮਾਨ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਵਿਕਸਿਤ ਭਾਰਤ-ਜੀ ਰਾਮ ਜੀ ਬਿੱਲ 2025 ਬਿੱਲ ਤੇ ਨਿਸ਼ਾਨਾ ਸਾਧਿਆ ਹੈ। ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਰੇਲਵੇ ਸਟੇਸ਼ਨਾਂ ਤੇ ਸ਼ਹਿਰਾਂ ਦੇ ਨਾਮ ਬਦਲ ਦਿੱਤੇ ਹਨ ਤੇ ਹੁਣ ਦੇਸ਼ ਦਾ ਨਾਮ ਬਦਲਣਾ ਬਾਕੀ ਹਨ। ਇਹ ਬਿੱਲ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਐਕਟ (ਮਨਰੇਗਾ) ਦੀ ਥਾਂ ਤੇ ਲਿਆਂਦਾ ਗਿਆ ਹੈ। ਇਸ ਬਿੱਲ ਦਾ ਉਦੇਸ਼ ਪੇਂਡੂ ਖੇਤਰਾਂ ਚ ਪ੍ਰਤੀ ਸਾਲ 125 ਦਿਨਾਂ ਦੇ ਰੁਜ਼ਗਾਰ ਦੀ ਗਰੰਟੀ ਦੇਣਾ ਅਤੇ 20 ਸਾਲ ਪੁਰਾਣੀ ਮਨਰੇਗਾ ਯੋਜਨਾ ਦੀ ਜਗ੍ਹਾ ਲੈਣਾ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਰੇਲਵੇ ਸਟੇਸ਼ਨਾਂ ਤੇ ਸ਼ਹਿਰਾਂ ਦੇ ਨਾਮ ਬਦਲ ਦਿੱਤੇ। ਹੁਣ ਸਿਰਫ਼ ਦੇਸ਼ ਦਾ ਨਾਮ ਬਦਲਣਾ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਡਰ ਹੈ ਕਿ ਕੀਤੇ ਦੇਸ਼ ਦਾ ਨਾਮ ਦੀਨਦਿਆਲ ਉਪਾਧਿਆਏ ਨਾ ਰੱਖ ਦਿੱਤਾ ਜਾਵੇ। ਉਨ੍ਹਾਂ ਦੇ ਕੰਮ ਕਰਨ ਨਾਲ ਬਦਲਾਅ ਆਵੇਗਾ, ਨਾਮ ਬਦਲਣ ਨਾਲ ਨਹੀਂ। ਸੀਐਮ ਨੇ ਇੱਕ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਿ ਜੇਕਰ ਤੁਹਾਡਾ ਨਾਮ ਅਮਿਤਾਭ ਬੱਚਨ ਤੇ ਸ਼ਾਹਰੁਖ ਖਾਨ ਰੱਖ ਦਿੱਤਾ ਜਾਵੇ ਤਾਂ ਕਿ ਤੁਹਾਡੇ ਪਿੱਛੇ ਭੀੜ ਘੁੰਮੇਗੀ।

ਉਨ੍ਹਾਂ ਨੇ ਕਿਹਾ ਲੋਕਾਂ ਨੂੰ ਕੰਮ ਨਾਲ ਮਤਲਬ ਹੈ। ਚਾਹੇ ਤੁਸੀਂ ਸ਼ਹਿਰ ਨੂੰ ਪ੍ਰਯਾਗਰਾਜ ਕਹਿ ਲਓ ਜਾਂ ਚਾਹੇ ਇਲਾਹਾਬਾਦ, ਲੋਕ ਕੰਮ ਚਾਹੁੰਦੇ ਹਨ, ਨਾਮ ਨਾਲ ਕੀ ਫ਼ਰਕ ਪੈਂਦਾ ਹੈ।

ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਤੇ ਨਿਸ਼ਾਨਾ

ਇਸ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਪ੍ਰਦੂਸ਼ਣ ਸਮੱਸਿਆ ਦੀ ਗੱਲ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਜਦੋਂ ਇਹ ਮੈਂ ਵੀਡੀਓ ਬਣਾ ਰਿਹਾ ਹੈ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਦਾ AQI 70 ਤੋਂ 110 ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਕਤ ਦਿੱਲੀ ਦਾ AQI 450 ਤੋਂ 500 ਵਿਚਕਾਰ ਹੈ। ਇਸ ਵਕਤ ਤਾਂ ਪੰਜਾਬ ਦਾ ਧੂੰਆਂ ਦਿੱਲੀ ਨਹੀਂ ਜਾ ਰਿਹਾ। ਉਨ੍ਹਾਂ ਨੇ ਕਿਹਾ 70 ਤੋਂ 80 ਫ਼ੀਸਦੀ ਪਰਾਲੀ ਸਾੜਨ ਦੇ ਮਾਮਲੇ ਘੱਟ ਆਏ ਹਨ। ਉਨ੍ਹਾਂ ਨੇ ਕਿਹਾ ਹੁਣ ਪੰਜਾਬ ਚ ਕਣਕ ਦੀ ਫਸਲ ਲੱਗ ਚੁੱਕੀ ਹੈ ਤੇ ਕਈ ਵਾਰ ਫਸਲ ਨੂੰ ਪਾਣੀ ਵੀ ਲੱਗ ਚੁੱਕਾ ਹੈ। ਹੁਣ ਤਾਂ ਧੂੰਆਂ ਦਿੱਲੀ ਨਹੀਂ ਜਾ ਰਿਹਾ।

ਦਿੱਲੀ ਦੀ ਪ੍ਰਦੂਸ਼ਣ ਦੇ ਲਈ ਦਿੱਲੀ ਨੂੰ ਖੁਦ ਨੂੰ ਕੋਸ਼ਿਸ਼ਾਂ ਕਰਨਾ ਚਾਹੀਦਾ ਹੈ। ਪੰਜਾਬ ਨੂੰ ਆਪਣੀ ਰਾਜਨੀਤੀ ਚ ਨਾ ਘੜੀਸੋ। ਪੰਜਾਬ ਦੇ ਕਿਸਾਨਾਂ ਦੀ ਤਾਰੀਫ਼ ਕਰੋ ਕਿ ਉਹ ਪੂਰੇ ਦੇਸ਼ ਦਾ ਪੇਟ ਵੀ ਪਾਲਦੇ ਹਨ। ਇਸ ਲਈ ਪੰਜਾਬ ਨੂੰ ਇਸ ਰਾਜਨੀਤਿਕ ਲੜਾਈ ਚ ਨਾ ਘੜੀਸਿਆ ਜਾਵੇ। ਪੰਜਾਬ ਦੇਸ਼ ਦੀ ਸ਼ਾਨ ਹੈ ਚਾਹੇ ਹਰਾ ਇਨਕਲਾਬ, ਚਾਹੇ ਆਜ਼ਾਦੀ ਸ਼ੰਘਰਸ਼ ਹੋਵੇ ਜਾਂ ਆਜ਼ਾਦੀ ਦੀ ਰੱਖਿਆ ਕਰਨਾ ਹੋਵੇ, ਪੰਜਾਬ ਦਾ ਵੱਡਾ ਯੋਗਦਾਨ ਹੈ।