ਰਾਣਾ ਬਲਾਚੌਰੀਆ ਕਤਲ ਕੇਸ: ਦੋਵੇਂ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ

Updated On: 

17 Dec 2025 11:50 AM IST

ਬੀਤੇ ਦਿਨ ਮੁਹਾਲੀ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਸ਼ੂਟਰਾਂ ਦੇ ਨਾਮ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਦੋਵੇਂ ਸ਼ੂਟਰ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਅਦਿਤਿਆ ਕਪੂਰ ਤੇ ਕਰਨ ਪਾਠਕ ਨੇ ਕਤਲ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਸੀ । ਹੁਣ ਇਸ ਮਾਮਲੇ 'ਚ ਦੋਵੇਂ ਸ਼ੂਟਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ।

ਰਾਣਾ ਬਲਾਚੌਰੀਆ ਕਤਲ ਕੇਸ: ਦੋਵੇਂ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ

ਰਾਣਾ ਬਲਾਚੌਰੀਆ ਕਤਲ ਕੇਸ: ਦੋਵੇਂ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ

Follow Us On

ਮੁਹਾਲੀ ਦੇ ਸੋਹਾਣਾ ਚ ਕਬੱਡੀ ਖਿਡਾਰੀ ਦੇ ਪ੍ਰਮੋਟਰ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਚ ਹੁਣ ਦੋਵਾਂ ਸ਼ੂਟਰਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਬੀਤੇ ਦਿਨ ਮੁਹਾਲੀ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਸ਼ੂਟਰਾਂ ਦੇ ਨਾਮ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਦੋਵੇਂ ਸ਼ੂਟਰ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਅਦਿਤਿਆ ਕਪੂਰ ਤੇ ਕਰਨ ਪਾਠਕ ਨੇ ਕਤਲ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਸੀ । ਹੁਣ ਇਸ ਮਾਮਲੇ ਚ ਦੋਵੇਂ ਸ਼ੂਟਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ। ਪੁਲਿਸ ਨੇ ਉਨ੍ਹਾਂ ਦੇ ਇੱਕ ਹੋਰ ਸਾਥੀ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ, ਸ਼ੂਟਰਾਂ ਦੇ ਤੀਸਰੇ ਸਾਥੀ ਦੀ ਪਹਿਚਾਣ ਅਜੇ ਤੱਕ ਪੁਲਿਸ ਵੱਲੋਂ ਜਾਰੀ ਨਹੀਂ ਕੀਤੀ ਗਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਰਾਣਾ ਬਲਾਚੌਰੀਆ ਦਾ ਕਤਲ ਕਬੱਡੀ ਚ ਦਬਦਬਾ ਕਾਇਮ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਕਤਲ ਦਾ ਸਿੱਧੂ ਮੂਸੇਵਾਲਾ ਮਾਮਲੇ ਨਾਲ ਕੋਈ ਲਿੰਕ ਨਹੀਂ ਹੈ। ਦੱਸ ਦੇਈਏ ਕਿ ਇਸ ਕਤਲ ਪਿੱਛੇ ਬੰਬੀਹਾ ਗੈਂਗ ਤੇ ਉਸ ਦੇ ਐਸੋਸਿਏਟ (ਸਾਥੀ) ਗੈਂਗਾਂ ਨੇ ਜ਼ਿੰਮੇਵਾਰੀ ਲਈ ਸੀ। ਇੱਕ ਪੋਸਟ ਚ ਇਸ ਕਤਲ ਦੀ ਜ਼ਿੰਮੇਵਾਰੀ ਡੋਨੀ ਬੱਲ, ਸ਼ਗਨ ਪ੍ਰੀਤ, ਮੁਹੱਬਤ ਰੰਧਾਵਾ, ਅਮਰ ਖੱਬੇ ਤੇ ਪ੍ਰਭ ਦਾਸੂਵਾਲ ਤੇ ਕੌਸ਼ਲ ਚੌਧਰੀ ਨੇ ਲਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਰਾਣਾ ਬਲਾਚੌਰੀਆ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਵਾਇਆ ਸੀ। ਹਾਲਾਂਕਿ, ਪੁਲਿਸ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ ਤੇ ਕਿਹਾ ਹੈ ਕਿ ਇਹ ਘਟਨਾ ਕਬੱਡੀ ਜਗਤ ਚ ਦਬਦਬਾ ਬਣਾਉਣ ਲਈ ਕੀਤੀ ਗਈ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਰਾਣਾ ਬਲਾਚੌਰੀਆ ਦਾ ਕਦੇ ਵੀ ਕਿਸੇ ਅਪਰਾਧ ਚ ਨਾਮ ਨਹੀਂ ਆਇਆ ਸੀ।

ਪੁਲਿਸ ਜਾਂਚ ਚ ਹੁਣ ਤੱਕ ਕੀ ਸਾਹਮਣੇ ਆਇਆ?

ਮੁਹਾਲੀ ਪੁਲਿਸ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਬੀਤੇ ਦਿਨ ਜਾਣਕਾਰੀ ਦਿੱਤੀ ਸੀ ਕਿ ਪੁਲਿਸ ਨੇ ਇਸ ਕਤਲ ਮਾਮਲੇ ਚ ਸ਼ੂਟਰਾਂਦੀ ਪਹਿਚਾਣ ਕਰ ਲਈ ਹੈ। ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਅਦਿੱਤਿਆ ਕਪੂਰ ਤੇ ਕਰਨ ਪਾਠਕ ਨੇ ਗੋਲੀਬਾਰੀ ਕੀਤੀ ਸੀ। ਉਨ੍ਹਾਂ ਦੇ ਹੋਰ ਸਾਥੀਆਂ ਦੀ ਪਹਿਚਾਣ ਹੋ ਚੁੱਕੀ ਹੈ, ਪਰ ਕੇਸ ਦੀ ਗੰਭੀਰਤਾ ਤੇ ਹੋਰ ਕਾਰਨਾਂ ਕਰਕੇ ਉਨ੍ਹਾਂ ਦੀ ਪਹਿਚਾਣ ਅਜੇ ਤੱਕ ਜਨਤਕ ਨਹੀਂ ਕੀਤੀ ਗਈ ਹੈ।

ਐਸਐਸਪੀ ਹੰਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਕਤਲ ਦੀ ਸਾਜ਼ਿਸ਼ ਲੱਕੀ ਪਟਿਆਲ ਤੇ ਡੋਨੀ ਬੱਲ ਨੇ ਰਚੀ ਸੀ। ਡੋਨੀ ਬਲ ਵਿਦੇਸ਼ ਤੋਂ ਆਪਣੀ ਗੈਂਗ ਚਲਾ ਰਿਹਾ ਹੈ। ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਉਸ ਨੇ ਰਾਣਾ ਬਲਾਚੌਰੀਆ ਦੇ ਕਤਲ ਲਈ ਆਪਣੇ ਇਲਾਕੇ ਦੇ ਸ਼ੂਟਰਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ।

ਹੁਣ ਤੱਕ ਦੀ ਪੁਲਿਸ ਜਾਂਚ ਚ ਪਤਾ ਚੱਲਿਆ ਹੈ ਕਿ ਗੈਂਗਸਟਰ ਡੋਨੀ ਬੱਲ ਨੇ ਦੋਵੇਂ ਸ਼ੂਟਰ ਆਦਿੱਤਿਆ ਕਪੂਰ ਤੇ ਕਰਨ ਪਾਠਕ ਦਾ ਪ੍ਰਬੰਧ ਕੀਤਾ ਸੀ। ਉਸ ਨੇ ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਇਸ ਵਾਰਦਾਤ ਨੂੰ ਕਰਵਾਉਣ ਵਾਲਾ ਇੱਕ ਵਿਅਕਤੀ ਜੋ ਕਿ ਲੋਕਲ ਮੁਹਾਲੀ ਜਾਂ ਆਸ-ਪਾਸ ਦਾ ਰਹਿਣ ਵਾਲਾ ਹੈ, ਉਸ ਦੀ ਵੀ ਪੁਲਿਸ ਤਲਾਸ਼ ਕਰ ਰਹੀ ਹੈ। ਪੁਲਿਸ ਦੀਆਂ 12 ਟੀਮਾਂ ਇਸ ਕਤਲ ਦੇ ਮੁਲਜ਼ਮਾਂ ਦੇ ਪਿੱਛੇ ਲੱਗਆਂ ਹੋਈਆਂ ਹਨ। ਇਸ ਮਾਮਲੇ ਚ ਪੁਲਿਸ ਦਿੱਲੀ, ਅੰਮ੍ਰਿਤਸਰ ਤੇ ਬਟਾਲਾ ਤੇ ਹੋਰ ਜਗ੍ਹਾ ਚ ਵੀ ਮੁਲਜ਼ਮਾਂ ਦੀ ਤਲਾਸ਼ ਰਹੀ ਹੈ।