21 ਲੱਖ ਦੇ ਕਰਜ ਦੇ ਬੋਝ ਹੇਠ ਦੱਬੇ 22 ਸਾਲਾ ਨੌਜਵਾਨ ਕਿਸਾਨ ਵੱਲੋਂ ਖੁਦਕੁਸ਼ੀ
ਪਿਛਲੇ ਸੀਜਨ ਚ ਝੋਨੇ ਦੀ ਫਸਲ ਮਰਨ ਅਤੇ ਕਣਕ ਦੀ ਫਸਲ ਦਾ ਝਾੜ ਬਹੁਤ ਘੱਟ ਨਿਕਲਣ ਕਾਰਨ ਮ੍ਰਿਤਕ ਕਿਸਾਨ ਹੋਰ ਵੀ ਆਰਥਿਕ ਤੋਰ ਤੇ ਟੁੱਟ ਗਿਆ ਸੀ। 22 ਲੱਖ ਦਾ ਕਰਜ ਨਾ ਮੋੜ ਪਾਉਣ ਕਰਕੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਿਆ ਸੀ।
ਸੰਗਰੂਰ। ਕਰਜ ਨਾ ਮੋੜ ਪਾਉਣ ਚ ਅਸਮਰਥ ਰਹਿਣ ਤੇ ਸੰਗਰੂਰ ਦੇ ਕਸਬਾ ਲਹਿਰਾਗਾਗਾ ਦੇ ਸ਼ਹਿਰ ਮੂਣਕ ਦੇ ਵਾਰਡ ਨੰਬਰ 10 ਦੇ ਨੋਜਵਾਨ ਕਿਸਾਨ ਅਮਨ ਕੁਮਾਰ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸੀਜਨ ਚ ਉਸ ਦੀ ਝੋਨੇ ਦੀ ਫਸਲ ਮਰਨ ਅਤੇ ਕਣਕ ਦੀ ਫਸਲ ਦਾ ਝਾੜ ਬਹੁਤ ਘੱਟ ਨਿਕਲਣ ਕਰਕੇ ਉਹ ਆਰਥਿਕ ਤੋਰ ਤੇ ਹੋਰ ਵੀ ਟੁੱਟ ਗਿਆ ਸੀ। ਜਿਸ ਤੋਂ ਬਾਅਦ ਉਹ ਮਾਨਸਿਕ ਤੋਰ ਤੇ ਪਰੇਸ਼ਾਨ ਲੱਗ ਰਹਿਣ ਪਿਆ ਸੀ।
ਕਰਜ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਮ੍ਰਿਤਕ ਅਮਨ ਕੁਮਾਰ ਦੇ ਪਿਤਾ ਤਰਸੇਮ ਚੰਦ ਨੇ ਦੱਸਿਆ ਕਿ ਉਸਦਾ ਬੇਟਾ ਅਮਨ ਕੁਮਾਰ ਪਿਛਲੇ ਸਮੇ ਤੋ ਕਰਜੇ ਦਾ ਭਾਰ ਜਿਆਦਾ ਹੋਣ ਕਾਰਨ ਮਾਨਸਿਕ ਤੋਰ ਤੇ ਪਰੇਸ਼ਾਨ ਰਹਿੰਦਾ ਸੀ। ਪਿਛਲੇ ਸੀਜਨ ਚ ਉਸ ਦੀ ਝੋਨੇ ਦੀ ਫਸਲ ਮਰ ਗਈ ਸੀ ਅਤੇ ਕਣਕ ਦੀ ਫਸਲ ਦਾ ਝਾੜ ਬਹੁਤ ਘੱਟ ਨਿਕਲਣ ਕਾਰਨ ਉਹ ਹੋਰ ਵੀ ਆਰਥਿਕ ਤੋਰ ਤੇ ਟੁੱਟ ਗਿਆ ਸੀ। ਪਰੇਸ਼ਾਨੀ ਇਸ ਹੱਦ ਤੱਕ ਵੱਧ ਗਈ ਕਿ ਉਸ ਨੇ ਆਪਣੀ ਜਿੰਦਗੀ ਹੀ ਖਤਮ ਕਰ ਲਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਤੇ 13 ਲੱਖ ਰੁਪਏ ਬੈਕ ਕਰਜਾ ਅਤੇ 8 ਲੱਖ ਰੁਪਏ ਆੜਤੀ ਦਾ ਕਰਜਾ ਚੜਿਆ ਹੋਇਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਉਨ੍ਹਾਂ ਦਾ ਕਰਜਾ ਮੁਆਫ ਕਰਕੇ ਉਨ੍ਹਾਂ ਦੀ ਆਰਥਿਕ ਤੋਰ ਤੇ ਮਦਦ ਕੀਤੀ ਜਾਵੇ।
ਸਰਕਾਰ ਨੂੰ ਮਦਦ ਦੀ ਅਪੀਲ
ਉੱਧਰ ਕਿਸਾਨ ਯੂਨੀਅਨ ਆਗੂ ਗਗਨਦੀਪ ਸਿੰਘ ਨੇ ਵੀ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਰੁਜਗਾਰ ਨਾ ਮਿਲਣ ਕਾਰਨ ਮ੍ਰਿਤਕ ਕਿਸਾਨ ਅਮਨ ਕੁਮਾਰ ਆਪਣੇ ਪਿਤਾ ਨਾਲ ਖੇਤੀ ਦੇ ਕੰਮਾਂ ਚ ਹੱਥ ਵਟਾਉਦਾ ਸੀ। ਪੁੱਤਰ ਦੇ ਜਾਣ ਤੋਂ ਬਾਅਦ ਬਜੁੱਰਗ ਪਿਤਾ ਦਾ ਸਹਾਰਾ ਖੁੰਝ ਗਿਆ ਹੈ। ਇਸ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ।