ਪੰਜਾਬ ਕਾਂਗਰਸ ‘ਚ ਇੱਕ ਹੋਰ ਬਦਲਾਅ, ਵਿਜੇ ਇੰਦਰ ਸਿੰਗਲਾ ਬਣੇ ਜੁਆਇੰਟ ਖਜਾਂਨਚੀ

Updated On: 

05 Mar 2025 19:01 PM IST

Vijay Inder Singla appointed joint treasurer of AICC: ਵਿਜੇ ਇੰਦਰ ਸਿੰਗਲਾ ਨੇ ਆਪਣਾ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਕਾਂਗਰਸ ਪਾਰਟੀ ਨਾਲ ਸ਼ੁਰੂ ਕੀਤਾ ਅਤੇ ਜਲਦੀ ਹੀ ਤਰੱਕੀ ਹਾਸਲ ਕੀਤੀ। ਸਾਲ 2009 ਵਿੱਚ ਉਹ 15ਵੀਂ ਲੋਕ ਸਭਾ ਵਿੱਚ ਸੰਗਰੂਰ ਤੋਂ ਸੰਸਦ ਮੈਂਬਰ (ਐਮਪੀ) ਚੁਣੇ ਗਏ। ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਆਪਣੇ ਹਲਕੇ ਲਈ ਵੱਖ-ਵੱਖ ਵਿਕਾਸ ਪ੍ਰੋਜੈਕਟਾਂ 'ਤੇ ਸਰਗਰਮੀ ਨਾਲ ਕੰਮ ਕੀਤਾ।

ਪੰਜਾਬ ਕਾਂਗਰਸ ਚ ਇੱਕ ਹੋਰ ਬਦਲਾਅ, ਵਿਜੇ ਇੰਦਰ ਸਿੰਗਲਾ ਬਣੇ ਜੁਆਇੰਟ ਖਜਾਂਨਚੀ
Follow Us On

ਕਾਂਗਰਸੀ ਆਗੂ ਇਜੇ ਇੰਦਰ ਸਿੰਗਲਾ ਨੂੰ ਪੰਜਾਬ ਕਾਂਗਸਰ ਦਾ ਜੁਆਇੰਟ ਖਜਾਂਨਚੀ ਨਿਯੁਕਤ ਕੀਤਾ ਗਿਆ ਹੈ। ਇਸ ਦਾ ਐਲਾਨ ਆਲ ਇੰਡੀਆਂ ਕਾਂਗਰਸ ਨੇ ਪ੍ਰੈਸ ਰਿਲੀਜ਼ ਜਾਰੀ ਕਰਦੇ ਹੋਏ ਕੀਤਾ ਗਿਆ ਹੈ।ਵਿਜੇ ਇੰਦਰ ਸਿੰਗਲਾ 2024 ਦੀਆਂ ਲੋਕ ਸਭਾ ਚੋਣਾਂ ਆਨੰਦਪੁਰ ਸਾਹਿਬ ਹਲਕੇ, ਪੰਜਾਬ ਤੋਂ ਕਾਂਗਰਸ ਉਮੀਦਵਾਰ ਵਜੋਂ ਲੜ ਰਹੇ ਹਨ। ਵਿਜੇ ਇੰਦਰ ਸਿੰਗਲਾ ਦੀ ਵਿਦਿਅਕ ਯੋਗਤਾ ਬਾਰੇ ਗੱਲ ਕਰੀਏ ਤਾਂ ਉਹ ਗ੍ਰੈਜੂਏਟ ਹੈ। ਉਨ੍ਹਾਂ ਨੇ ਸਿਆਸਤਦਾਨ ਨੂੰ ਆਪਣਾ ਪੇਸ਼ਾ ਦੱਸਿਆ ਹੈ।

ਵਿਜੇ ਇੰਦਰ ਸਿੰਗਲਾ ਨੇ ਆਪਣਾ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਕਾਂਗਰਸ ਪਾਰਟੀ ਨਾਲ ਸ਼ੁਰੂ ਕੀਤਾ ਅਤੇ ਜਲਦੀ ਹੀ ਤਰੱਕੀ ਹਾਸਲ ਕੀਤੀ। ਸਾਲ 2009 ਵਿੱਚ ਉਹ 15ਵੀਂ ਲੋਕ ਸਭਾ ਵਿੱਚ ਸੰਗਰੂਰ ਤੋਂ ਸੰਸਦ ਮੈਂਬਰ (ਐਮਪੀ) ਚੁਣੇ ਗਏ। ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਆਪਣੇ ਹਲਕੇ ਲਈ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ‘ਤੇ ਸਰਗਰਮੀ ਨਾਲ ਕੰਮ ਕੀਤਾ। ਹਾਲਾਂਕਿ, 2014 ਦੀਆਂ ਲੋਕ ਸਭਾ ਚੋਣਾਂ ਵਿੱਚ, ਉਹ ਆਪਣੀ ਸੀਟ ਹਾਰ ਗਏ।

ਸਿੰਗਲਾ ਦਾ ਸਿਆਸੀ ਸਫ਼ਰ

ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਵਿੱਚ ਸਿੰਗਲਾ ਨੇ ਸੰਗਰੂਰ ਵਿਧਾਨ ਸਭਾ ਸੀਟ ਜਿੱਤ ਕੇ ਰਾਜਨੀਤਿਕ ਵਾਪਸੀ ਕੀਤੀ। ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ (PWD) ਅਤੇ ਸਿੱਖਿਆ ਮੰਤਰਾਲੇ ਨੂੰ ਸੰਭਾਲਿਆ ਸੀ। ਉਨ੍ਹਾਂ ਦੀ ਅਗਵਾਈ ਵਿੱਚ ਕਈ ਮੁੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਸਨ, ਅਤੇ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਮਹੱਤਵਪੂਰਨ ਸੁਧਾਰ ਪੇਸ਼ ਕੀਤੇ ਗਏ ਸਨ।

ਹਾਲਾਂਕਿ, 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ, ਉਨ੍ਹਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਜਦੋਂ ਉਹ ਸੰਗਰੂਰ ਤੋਂ ‘ਆਪ’ ਉਮੀਦਵਾਰ ਨਰਿੰਦਰ ਕੌਰ ਭਾਰਜ ਤੋਂ ਹਾਰ ਗਏ। ਹਾਰ ਦੇ ਬਾਵਜੂਦ, ਉਹ ਪੰਜਾਬ ਵਿੱਚ ਇੱਕ ਪ੍ਰਭਾਵਸ਼ਾਲੀ ਕਾਂਗਰਸੀ ਨੇਤਾ ਬਣੇ ਹੋਏ ਹਨ।