ਪੰਜਾਬ ਆਪ ਦੇ ਸਾਬਕਾ ਕੈਬਨਿਟ ਮੰਤਰੀ ਫੋਜਾ ਸਿੰਘ ਸਰਾਰੀ ਦੇ ਹੱਕ ਚ੍ਹ ਨਿੱਤਰੇ ਹਲਕਾ ਗੁਰੂਹਰਸਹਾਏ ਦੇ ਵੱਖ ਵੱਖ ਆਹੁਦੇਦਾਰ
ਪੰਜਾਬ ਆਪ ਦੇ ਸਾਬਕਾ ਕੈਬਨਿਟ ਮੰਤਰੀ ਫੋਜਾ ਸਿੰਘ ਸਰਾਰੀ ਦੇ ਹੱਕ ਚ੍ਹ ਨਿੱਤਰੇ ਹਲਕਾ ਗੁਰੂਹਰਸਹਾਏ ਦੇ ਵੱਖ ਵੱਖ ਆਹੁਦੇਦਾਰ ਅਤੇ ਵਰਕਰ ਹਾਈਕਮਾਂਡ ਨੂੰ ਕੀਤੀ ਕੁਰਸੀ ਵਾਪਿਸ ਦੇਣ ਦੀ ਅਪੀਲ ,ਪ੍ਰੈਸ ਕਲੱਬ ਫਿਰੋਜ਼ਪੁਰ ਦੇ ਵਿੱਚ ਕਿਤੀ ਪ੍ਰੈੱਸ ਕਾਨਫਰਸ।
ਹਾਈਕਮਾਂਡ ਨੂੰ ਕੀਤੀ ਕੁਰਸੀ ਵਾਪਿਸ ਦੇਣ ਦੀ ਅਪੀਲ
ਫਿਰੋਜ਼ਪੁਰ ਦੇ ਪ੍ਰੈੱਸ ਕਲੱਬ ਵਿੱਚ ਹਲਕਾ ਗੁਰੂਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਵੱਖ ਵੱਖ ਆਹੁਦੇਦਾਰਾ ਅਤੇ ਵਰਕਰਾਂ ਹਰਜਿੰਦਰ ਸਿੰਘ ਆਪ ਆਗੂ ,ਰਾਮਪਾਲ ਅਜਾਦ,ਰਜਿੰਦਰ ਕੁਮਾਰ ਆਗੂ ਆਪ ,ਸੁਰਿੰਦਰ ਮੋਹਨ ਪ੍ਪਾ ਅਤੇ ਹੋਰ ਆਗੂਆ ਨੇ ਕਿਹਾ ਕਿ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਫੋਜਾਂ ਸਿੰਘ ਸਰਾਰੀ ਦੇ ਅਸਤੀਫੇ ਨਾਲ ਉਨ੍ਹਾਂ ਦੇ ਹਲਕੇ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਲੋਕਾਂ ਨੇ ਬੜੀਆਂ ਉਮੀਦਾਂ ਨਾਲ ਫੋਜਾਂ ਸਿੰਘ ਸਰਾਰੀ ਨੂੰ ਇਸ ਆਹੁਦੇ ਤੇ ਲਿਆਂਦਾ ਸੀ।ਵਾਇਰਲ ਹੋਈ ਆਡੀਓ ਨੂੰ ਦੱਸਿਆ ਝੂਠਾ
ਪਰ ਵਿਰੋਧੀਆਂ ਨੇ ਝੂਠੇ ਇਲਜਾਮ ਵਿੱਚ ਉਨ੍ਹਾਂ ਨੂੰ ਫਸਾ ਦਿੱਤਾ ਜਦ ਕਿ ਅਜਿਹਾ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਜੋ ਆਡੀਓ ਵਾਇਰਲ ਹੋਈ ਸੀ। ਉਹ ਸਿਰਫ ਵਿਰੋਧੀਆਂ ਨੇ ਸਰਾਰੀ ਨੂੰ ਫਸਾਉਣ ਲਈ ਡੱਬ ਕਰਕੇ ਵਾਇਰਲ ਕੀਤੀ ਸੀ। ਉਨ੍ਹਾਂ ਕਿਹਾ ਹਲਕੇ ਦੇ ਸਾਰੇ ਲੋਕ ਫੋਜਾਂ ਸਿੰਘ ਸਰਾਰੀ ਦੇ ਨਾਲ ਖੜੇ ਨੇ ਇਸ ਲਈ ਪਾਰਟੀ ਹਾਈਕਮਾਂਡ ਨੂੰ ਉਹ ਅਪੀਲ ਕਰਦੇ ਹਨ ਕਿ ਫੋਜਾਂ ਸਿੰਘ ਸਰਾਰੀ ਨੂੰ ਉਨ੍ਹਾਂ ਦਾ ਆਹੁਦਾ ਵਾਪਿਸ ਦਿੱਤਾ ਜਾਵੇ। ਉਹਨਾ ਕਿਹਾ ਕਿ ਸਾਡੇ ਇਲਾਕੇ ਦਾ ਕਾਫੀ ਵਡਾ ਨੁਕਸਾਨ ਹੋਇਆ ਹੈ।Loading...
Unable to load recommendations.
Follow Us
