ਪੰਜਾਬ ਆਪ ਦੇ ਸਾਬਕਾ ਕੈਬਨਿਟ ਮੰਤਰੀ ਫੋਜਾ ਸਿੰਘ ਸਰਾਰੀ ਦੇ ਹੱਕ ਚ੍ਹ ਨਿੱਤਰੇ ਹਲਕਾ ਗੁਰੂਹਰਸਹਾਏ ਦੇ ਵੱਖ ਵੱਖ ਆਹੁਦੇਦਾਰ
ਪੰਜਾਬ ਆਪ ਦੇ ਸਾਬਕਾ ਕੈਬਨਿਟ ਮੰਤਰੀ ਫੋਜਾ ਸਿੰਘ ਸਰਾਰੀ ਦੇ ਹੱਕ ਚ੍ਹ ਨਿੱਤਰੇ ਹਲਕਾ ਗੁਰੂਹਰਸਹਾਏ ਦੇ ਵੱਖ ਵੱਖ ਆਹੁਦੇਦਾਰ ਅਤੇ ਵਰਕਰ ਹਾਈਕਮਾਂਡ ਨੂੰ ਕੀਤੀ ਕੁਰਸੀ ਵਾਪਿਸ ਦੇਣ ਦੀ ਅਪੀਲ ,ਪ੍ਰੈਸ ਕਲੱਬ ਫਿਰੋਜ਼ਪੁਰ ਦੇ ਵਿੱਚ ਕਿਤੀ ਪ੍ਰੈੱਸ ਕਾਨਫਰਸ।
ਪੰਜਾਬ ਆਪ ਦੇ ਸਾਬਕਾ ਕੈਬਨਿਟ ਮੰਤਰੀ ਫੋਜਾਂ ਸਿੰਘ ਸਰਾਰੀ ਲਗਾਤਾਰ ਵਿਵਾਦਾਂ ਵਿੱਚ ਘਿਰਦੇ ਹੋਏ ਨਜਰ ਆਏ ਸਨ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਫੋਜਾਂ ਸਿੰਘ ਸਰਾਰੀ ਜੋ ਪਿਛਲੇ ਦਿਨੀਂ ਇੱਕ ਆਡੀਓ ਮਾਮਲੇ ਵਿੱਚ ਘਿਰੇ ਸਨ। ਅਤੇ ਕਈ ਵਿਵਾਦ ਹੋਰ ਨਾਲ ਜੁੜਦੇ ਗਏ ਜਿਸ ਤੋਂ ਬਾਅਦ ਉਨ੍ਹਾਂ ਖੁਦ ਆਪਣੇ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ ਸੀ। ਪਰ ਹੁਣ ਫੋਜਾਂ ਸਿੰਘ ਸਰਾਰੀ ਦੇ ਹੱਕ ਵਿੱਚ ਹਲਕੇ ਦੇ ਲੋਕ ਨਿੱਤਰਨੇ ਸ਼ੁਰੂ ਹੋ ਚੁੱਕੇ ਹਨ। ਪ੍ਰੈਸ ਕਲੱਬ ਫਿਰੋਜ਼ਪੁਰ ਦੇ ਵਿੱਚ ਪ੍ਰੈਸ ਕਾਨਫਰਸ ਹਲਕਾ ਗੁਰੂਹਰਸਹਾਏ ਦੇ ਵੱਖ ਵੱਖ ਆਪ ਦੇ ਆਹੁਦੇਦਾਰ ਅਤੇ ਵਰਕਰ ਨੇ ਕੀਤੀ ਅਤੇ ਕਿਹਾ ਕਿ ਹਾਈਕਮਾਂਡ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਫੋਜਾਂ ਸਿੰਘ ਸਰਾਰੀ ਨੂੰ ਉਨ੍ਹਾਂ ਦਾ ਆਹੁਦਾ ਵਾਪਿਸ ਦਿੱਤਾ ਜਾਵੇ।


