ਮਾਂ ਦੀ ਮੌਤ ਤੋਂ ਬਾਅਦ 2 ਸਕੀਆਂ ਭੈਣਾਂ ਨੇ ਲਿਆ ਫਾਹਾ
ਅੰਮ੍ਰਿਤਸਰ ਨਿਊਜ਼: ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਸਥਿਤ ਇੱਕ ਕਲੋਨੀ ਵਿੱਚ ਦੋ ਭੈਣਾਂ ਨੇ ਆਪਣੇ ਘਰ ਦੇ ਕਮਰੇ ਵਿੱਚ
ਛੱਤ ਵਾਲੇ ਪੱਖੇ (Ceiling fan) ਨਾਲ ਫਾਹਾ ਲੈਕੇ ਖੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੋਵੇਂ ਭੈਣਾਂ ਆਪਣੀ ਮਾਂ ਦੇ ਬੀਮਾਰ ਹੋਣ ਕਾਰਨ ਚਿੰਤਤ ਸਨ। ਦੋਵੇਂ ਭੈਣਾਂ ਕੁਆਰੀਆਂ ਸਨ।
ਘਰ ਅੰਦਰੋਂ ਸੁਸਾਈਡ ਨੋਟ ਬਰਾਮਦ
ਜਾਣਕਾਰੀ ਅਨੁਸਾਰ ਲਾਰੈਂਸ ਰੋਡ ਅਧੀਨ ਪੈਂਦੇ
ਨਿਊ ਗਾਰਡਨ ਐਵੀਨਿਊ (New Garden Avenue) ‘ਚ ਰਹਿਣ ਵਾਲੀਆਂ ਦੋ ਭੈਣਾਂ ਨੇ ਖੁਦਕੁਸ਼ੀ ਕਰ ਲਈ ਹੈ। ਦੋਵਾਂ ਦੀ ਪਛਾਣ ਜੋਤੀ ਕਪੂਰ ਅਤੇ ਸੀਮਾ ਕਪੂਰ ਵਜੋਂ ਹੋਈ ਹੈ। ਦੋਵਾਂ ਭੈਣਾਂ ਕੁਆਰੀਆਂ ਸਨ। ਜਿਨ੍ਹਾਂ ਦੀ ਉਮਰ 50 ਸਾਲ ਤੋਂ ਵਧ ਦੱਸੀ ਜਾ ਰਹੀ ਹੈ। ਦੋਵਾਂ ਨੇ ਮਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ ਅਤੇ ਇਸ ਵਿੱਚ ਆਪਣਾ ਨਾ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।
ਪੁਲਿਸ ਜਾਂਚ ‘ਚ ਬਰਾਮਦ ਹੋਇਆ ਸੁਸਾਇਡ ਨੋਟ
ਪੁਲਿਸ ਜਾਂਚ ਵਿੱਚ ਇਹ ਪਤਾ ਲੱਗਾ ਕਿ ਦੋਵੇਂ ਭੈਣਾਂ ਦਾ ਵਿਆਹ ਨਹੀਂ ਹੋਇਆ ਸੀ। ਦੋਵੇਂ ਆਪਣੀ ਮਾਂ ਨਾਲ ਇੱਕੋ ਘਰ ਵਿੱਚ ਰਹਿੰਦੀਆਂ ਸਨ। ਪਰ ਮਾਂ ਕਾਫੀ ਸਮੇਂ ਤੋਂ ਬਿਮਾਰ ਸੀ। ਉਸ ਦੀ ਮੌਤ ਦਾ ਡਰ ਦੋਹਾਂ ਨੂੰ ਖਾ ਰਿਹਾ ਸੀ। ਖੁਦਕੁਸ਼ੀ ਦੇ ਕਾਰਨਾਂ ਬਾਰੇ ਦੋਹਾਂ ਨੇ ਲਿਖਿਆ ਕਿ ਮਾਂ ਦੇ ਜਾਣ ਤੋਂ ਬਾਅਦ ਉਹ ਇਕੱਲੀਆਂ ਰਹਿਣ ਤੋਂ ਡਰਦੀਆਂ ਸਨ।
ਜਿਸ ਕਾਰਨ ਉਹ ਇਹ ਕਦਮ ਚੁੱਕਣ ਜਾ ਰਹਿਆਂ ਹਨ। ਉਨ੍ਹਾਂ
ਪੋਸਟਮਾਰਟਮ (Postmortem)ਨੇ ਸੁਸਾਇਡ ਨੋਟ (Suicide Note)ਵਿੱਚ ਇਹ ਵੀ ਲਿਖਿਆ ਕਿ ਸਾਡੀ ਮੌਤ ਲਈ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ