ਟਾਪ-10 ਅਮੀਰ ਰਾਜ ਸਭਾ ਮੈਂਬਰਾਂ ‘ਚ ਪੰਜਾਬ ਦੇ 2 ਸਾਂਸਦ, ਸਭ ਤੋਂ ਘੱਟ ਉਮਰ ਵਾਲਾ ਵੀ ਪੰਜਾਬ ਤੋਂ
ਰਿਪੋਰਟ ਦੇ ਮੁਤਾਬਕ ਸਭ ਤੋਂ ਵੱਧ ਸੰਪਤੀ ਵਾਲੇ ਟਾਪ-10 ਰਾਜ ਸਭਾ ਸਾਂਸਦਾਂ 'ਚੋਂ ਦੋ ਪੰਜਾਬ ਤੋਂ ਹਨ। ਇਨ੍ਹਾਂ 'ਚ ਟ੍ਰਾਈਡੈਂਟ ਗਰੁੱਪ ਦੇ ਮੁੱਖੀ ਤੇ ਰਾਜ ਸਭਾ ਸਾਂਸਦ ਰਜਿੰਦਰ ਗੁਪਤਾ 5,053 ਕਰੋੜ ਰੁਪਏ ਦੀ ਸੰਪਤੀ ਨਾਲ ਦੇਸ਼ ਦੇ ਦੂਜੇ ਸਭ ਤੋਂ ਅਮੀਰ ਰਾਜ ਸਭਾ ਸਾਂਸਦ ਹਨ। ਉਨ੍ਹਾਂ ਤੋਂ ਅੱਗੇ ਤੇਲਾਂਗਨਾ ਦੇ ਸਾਂਸਦ ਸ੍ਰੀ ਡੀਆਰ ਬੰਦੀ ਪਾਰਥਾ ਸਾਰਾਧੀ ਹਨ, ਜਿਨ੍ਹਾਂ ਦੀ ਕੁੱਲ ਸੰਪਤੀ 5300 ਕਰੋੜ ਹੈ।
ਰਾਜ ਸਭਾ ਦੇ ਮੈਂਬਰਾਂ ਨੂੰ ਲੈ ਕੇ ਸਾਹਮਣੇ ADR ਰਿਪੋਰਟ
ਪੰਜਾਬ ਦੇ ਰਾਜ ਸਭਾ ਸਾਂਸਦ ਸੰਪਤੀ ਦੇ ਮਾਮਲੇ ‘ਚ ਦੇਸ਼ ਭਰ ‘ਚ ਦੂਜੇ ਸਥਾਨ ‘ਤੇ ਹਨ। ਇਸ ਦਾ ਖੁਲਾਸਾ ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫੋਰਮਜ਼ (ਏਡੀਆਰ) ਦੀ ਰਿਪੋਰਟ ‘ਚ ਹੋਇਆ ਹੈ। ਰਿਪੋਰਟ ਦੇ ਮੁਤਾਬਕ ਸੂਬੇ ਦੇ ਸੱਤ ਰਾਜ ਮੈਂਬਰਾਂ ਦੀ ਕੁੱਲ ਸੰਪਤੀ 5,729 ਕਰੋੜ ਹੈ। ਸਭ ਤੋਂ ਵੱਧ ਸੰਪਤੀ ਦੇ ਮਾਮਲੇ ਪੰਜਾਬ ਦਾ ਇੱਕ ਰਾਜ ਸਭਾ ਮੈਂਬਰ ਟਾਪ-10 ‘ਚ ਦੂਜੇ ਨੰਬਰ ‘ਤੇ ਹੈ। ਇਸ ਦੇ ਨਾਲ ਹੀ ਦੇਸ਼ ‘ਚ ਸਭ ਤੋਂ ਘੱਟ ਸੰਪਤੀ ਵਾਲਾ ਰਾਜ ਸਭਾ ਸਾਂਸਦ ਮੈਂਬਰ ਵੀ ਪੰਜਾਬ ਤੋਂ ਹੈ।
ਰਿਪੋਰਟ ਦੇ ਮੁਤਾਬਕ ਸਭ ਤੋਂ ਵੱਧ ਸੰਪਤੀ ਵਾਲੇ ਟਾਪ-10 ਰਾਜ ਸਭਾ ਸਾਂਸਦਾਂ ‘ਚੋਂ ਦੋ ਪੰਜਾਬ ਤੋਂ ਹਨ। ਇਨ੍ਹਾਂ ‘ਚ ਟ੍ਰਾਈਡੈਂਟ ਗਰੁੱਪ ਦੇ ਮੁੱਖੀ ਤੇ ਰਾਜ ਸਭਾ ਸਾਂਸਦ ਰਜਿੰਦਰ ਗੁਪਤਾ 5,053 ਕਰੋੜ ਰੁਪਏ ਦੀ ਸੰਪਤੀ ਨਾਲ ਦੇਸ਼ ਦੇ ਦੂਜੇ ਸਭ ਤੋਂ ਅਮੀਰ ਰਾਜ ਸਭਾ ਸਾਂਸਦ ਹਨ। ਉਨ੍ਹਾਂ ਤੋਂ ਅੱਗੇ ਤੇਲਾਂਗਨਾ ਦੇ ਸਾਂਸਦ ਸ੍ਰੀ ਡੀਆਰ ਬੰਦੀ ਪਾਰਥਾ ਸਾਰਾਧੀ ਹਨ, ਜਿਨ੍ਹਾਂ ਦੀ ਕੁੱਲ ਸੰਪਤੀ 5300 ਕਰੋੜ ਹੈ।
ਟਾਪ-10 ਰਾਜ ਸਭਾ ਸਾਂਸਦ ‘ਚੋਂ 8ਵੇਂ ਨੰਬਰ ‘ਤੇ ਵਿਕਰਮਜੀਤ ਸਿੰਘ ਸਾਹਨੀ ਹਨ, ਜਿਨ੍ਹਾਂ ਦੀ ਕੁੱਲ ਸੰਪਤੀ 498 ਕਰੋੜ ਰੁਪਏ ਹੈ। ਦੂਜੇ ਪਾਸੇ, ਦੇਸ਼ ਦੇ ਸਭ ਤੋਂ ਘੱਟ ਸੰਪਤੀ ਵਾਲੇ ਰਾਜ ਸਭਾ ਮੈਂਬਰਾਂ ‘ਚੋਂ ਪਹਿਲੇ ਨੰਬਰ ‘ਤੇ ਸੰਤ ਬਲਬੀਰ ਸਿੰਘ ਸੀਚੇਵਾਲ ਹਨ, ਜਿਨ੍ਹਾਂ ਦੀ ਕੁੱਲ ਸੰਪਤੀ 3 ਲੱਖ ਦੇ ਕਰੀਬ ਹੈ। ਖਾਸ ਗੱਲ ਇਹ ਹੈ ਕਿ ਦੇਣਦਾਰੀਆਂ ‘ਚ ਪੰਜਾਬ ਦਾ ਕੋਈ ਵੀ ਸਾਂਸਦ ਟਾਪ-10 ‘ਚ ਸ਼ਾਮਲ ਨਹੀਂ ਹੈ।
ਸਭ ਤੋਂ ਨੌਜਵਾਨ ਸਾਂਸਦ ਵੀ ਪੰਜਾਬ ਤੋਂ
ਰਾਜਸਭਾ ‘ਚ ਸਭ ਤੋਂ ਨੌਜਵਾਨ (ਸਭ ਤੋਂ ਘੱਟ ਉਮਰ ਵਾਲਾ) ਸਾਂਸਦ ਵੀ ਪੰਜਾਬ ਤੋਂ ਹੀ ਹੈ। ਰਾਘਵ ਚੱਢਾ ਇਸ ਸਮੇਂ 33 ਸਾਲ ਦੀ ਉਮਰ ਦੇ ਨਾਲ ਇਸ ਸੂਚੀ ‘ਚ ਸਭ ਤੋਂ ਯੁਵਾ ਸਾਂਸਦ ਹਨ। ਉਨ੍ਹਾਂ ਦਾ ਕਾਰਜਕਾਲ 2022 ਤੋਂ 2028 ਤੱਕ ਹੈ। ਇਸ ਸੂਚੀ ‘ਚ ਦੂਜੇ ਨੰਬਰ ‘ਤੇ ਮੰਬਈ ਦੇ ਸਾਂਸਦ ਮੁਹੰਮਦ ਇਮਰਾਨ ਖਾਨ ਹਨ, ਜੋ ਕਿ 34 ਸਾਲਾਂ ਦੇ ਹਨ।
ਏਡੀਆਰ ਦੀ ਰਿਪੋਰਟ ‘ਚ ਇਹ ਵੀ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ 29 ਫ਼ੀਸਦੀ ਰਾਜ ਸਭਾ ਸਾਂਸਦਾਂ ‘ਤੇ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ‘ਚ 2 ਰਾਜ ਸਭਾ ਮੈਂਬਰ ਖਿਲਾਫ਼ ਘੋਸ਼ਿਤ ਮਾਮਲੇ ਹਨ। ਇਸ ਦੇ ਨਾਲ ਹੀ ਇੱਕ ਰਾਜ ਸਭਾ ਮੈਂਬਰ ਖਿਲਾਫ਼ ਗੰਭੀਰ ਅਪਰਾਧਿਕ ਮਾਮਲਾ ਘੋਸ਼ਿਤ ਹੈ।
ਇਹ ਵੀ ਪੜ੍ਹੋ
ਪਾਰਟੀਵਾਰ ਅਪਰਾਧਿਕ ਮਾਮਲਿਆਂ ਵਾਲੇ ਸੰਸਦ ਮੈਂਬਰ
ਭਾਜਪਾ: 99 ਸੰਸਦ ਮੈਂਬਰਾਂ ਵਿੱਚੋਂ 27 (27%) ਕਾਂਗਰਸ: 28 ਸੰਸਦ ਮੈਂਬਰਾਂ ਵਿੱਚੋਂ 12 (43%) AITC: 13 ਸੰਸਦ ਮੈਂਬਰਾਂ ਵਿੱਚੋਂ 4 (31%) AAP: 10 ਸੰਸਦ ਮੈਂਬਰਾਂ ਵਿੱਚੋਂ 4 (40%) AAP(M): 3 ਸੰਸਦ ਮੈਂਬਰਾਂ ਵਿੱਚੋਂ 3 (100%) BRS: 3 ਸੰਸਦ ਮੈਂਬਰਾਂ ਵਿੱਚੋਂ 3 (100%) DMK: 8 ਸੰਸਦ ਮੈਂਬਰਾਂ ਵਿੱਚੋਂ 2 (25%) YSRCP: 7 ਸੰਸਦ ਮੈਂਬਰਾਂ ਵਿੱਚੋਂ 2 (29%) AIADMK: 5 ਸੰਸਦ ਮੈਂਬਰਾਂ ਵਿੱਚੋਂ 2 (40%) SP: 4 ਸੰਸਦ ਮੈਂਬਰਾਂ ਵਿੱਚੋਂ 2 (50%) RJD: 3 ਸੰਸਦ ਮੈਂਬਰਾਂ ਵਿੱਚੋਂ 2 (67%)
ਗੰਭੀਰ ਅਪਰਾਧਿਕ ਮਾਮਲਿਆਂ ਵਾਲੇ ਪਾਰਟੀਵਾਰ ਸੰਸਦ ਮੈਂਬਰ
ਭਾਜਪਾ: 99 ਸੰਸਦ ਮੈਂਬਰਾਂ ਵਿੱਚੋਂ 13 (13%) ਕਾਂਗਰਸ: 28 ਸੰਸਦ ਮੈਂਬਰਾਂ ਵਿੱਚੋਂ 7 (25%) AITC: 13 ਵਿੱਚੋਂ 2 ਸੰਸਦ ਮੈਂਬਰ (15%) AAP: 10 ਵਿੱਚੋਂ 2 ਸੰਸਦ ਮੈਂਬਰ (20%) CPI(M): 3 ਵਿੱਚੋਂ 2 ਸੰਸਦ ਮੈਂਬਰ (67%) BRS: 3 ਵਿੱਚੋਂ 1 ਸੰਸਦ ਮੈਂਬਰ (33%) DMK: 8 ਵਿੱਚੋਂ 1 ਸੰਸਦ ਮੈਂਬਰ (13%) YSRCP: 7 ਵਿੱਚੋਂ 1 ਸੰਸਦ ਮੈਂਬਰ (14%) AIADMK: 5 ਵਿੱਚੋਂ 1 ਸੰਸਦ ਮੈਂਬਰ (20%) SP: 4 ਵਿੱਚੋਂ 1 ਸੰਸਦ ਮੈਂਬਰ (25%)
32% ਮੈਂਬਰਾਂ ਵਿਰੁੱਧ ਅਪਰਾਧਿਕ ਮਾਮਲੇ
ਰਾਜ ਸਭਾ ਦੇ ਲਗਭਗ ਇੱਕ ਤਿਹਾਈ (32%) ਸੰਸਦ ਮੈਂਬਰਾਂ ਵਿਰੁੱਧ ਅਪਰਾਧਿਕ ਮਾਮਲੇ ਹਨ, ਜਦੋਂ ਕਿ 16% ਗੰਭੀਰ ਆਰੋਪਾਂ ਦਾ ਸਾਹਮਣਾ ਕਰ ਰਹੇ ਹਨ। ਸਭ ਤੋਂ ਵੱਧ ਜਾਇਦਾਦ ਵਾਲੇ ਤਿੰਨ ਮੌਜੂਦਾ ਰਾਜ ਸਭਾ ਸੰਸਦ ਮੈਂਬਰਾਂ ਵਿੱਚੋਂ ਭਾਰਤ ਰਾਸ਼ਟਰ ਸਮਿਤੀ (BRS) ਦੇ ਬੰਦੀ ਪਾਰਥਾ ਸਾਰਧੀ ਹਨ, ਜਿਨ੍ਹਾਂ ਦੀ ਚੱਲ ਜਾਇਦਾਦ ਦੀ ਕੀਮਤ 52,15,25,82,610 ਰੁਪਏ ਹੈ ਅਤੇ ਅਚੱਲ ਜਾਇਦਾਦ ਦੀ ਕੀਮਤ 84,95,67,300 ਰੁਪਏ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 53,00,21,49,910 ਰੁਪਏ (ਲਗਭਗ 5300 ਕਰੋੜ+) ਹੈ।
ਦੂਜੇ ਸਥਾਨ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੰਸਦ ਮੈਂਬਰ ਰਜਿੰਦਰ ਗੁਪਤਾ ਹਨ, ਜਿਨ੍ਹਾਂ ਦੀ ਚੱਲ ਜਾਇਦਾਦ 44,37,29,89,181 ਰੁਪਏ ਹੈ, ਅਚੱਲ ਜਾਇਦਾਦ 6,15,74,69,530 ਰੁਪਏ ਹੈ ਅਤੇ ਕੁੱਲ ਜਾਇਦਾਦ 50,53,04,58,711 ਰੁਪਏ (ਲਗਭਗ 5053 ਕਰੋੜ+ ਰੁਪਏ) ਹੈ। ਸੂਚੀ ‘ਚ ਤੀਜੇ ਸਥਾਨ ਤੇ ਵਾਈਐਸਆਰ ਕਾਂਗਰਸ ਦੇ ਅੱਲਾ ਅਯੋਧਿਆ ਰਾਮੀ ਰੈਡੀ ਹਨ, ਜਿਨ੍ਹਾਂ ਨੇ 25,18,44,63,030 ਰੁਪਏ ਦੀ ਚੱਲ ਜਾਇਦਾਦ, 59,31,16,150 ਰੁਪਏ ਦੀ ਅਚੱਲ ਜਾਇਦਾਦ ਅਤੇ 25,77,75,79,180 ਰੁਪਏ (ਲਗਭਗ 2577 ਕਰੋੜ+ ਰੁਪਏ) ਦੀ ਕੁੱਲ ਜਾਇਦਾਦ ਐਲਾਨੀ ਹੈ।
10 ਲੱਖ ਰੁਪਏ ਤੋਂ ਘੱਟ ਜਾਇਦਾਦ ਵਾਲੇ ਸੰਸਦ ਮੈਂਬਰ
10 ਲੱਖ ਤੋਂ ਘੱਟ ਜਾਇਦਾਦ ਵਾਲੇ ਤਿੰਨ ਰਾਜ ਸਭਾ ਸੰਸਦ ਮੈਂਬਰਾਂ ਵਿੱਚੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 379,972 ਰੁਪਏ ਹੈ। ਮਨੀਪੁਰ ਤੋਂ ਭਾਜਪਾ ਸੰਸਦ ਮੈਂਬਰ ਮਹਾਰਾਜਾ ਸਨਾਜਾਓਬਾ ਲੇਇਸੇਂਬਾ ਨੇ 548,594 ਰੁਪਏ ਦੀ ਕੁੱਲ ਜਾਇਦਾਦ ਐਲਾਨੀ ਹੈ, ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਪ੍ਰਕਾਸ਼ ਚਿਕ ਬਰਾਇਕ ਨੇ ਲਗਭਗ ₹9 ਲੱਖ ਦੀ ਜਾਇਦਾਦ ਐਲਾਨੀ ਹੈ।
ਕਰਜ਼ੇ ਦੇ ਮਾਮਲੇ ‘ਚ ਵੀ ਸੰਸਦ ਮੈਂਬਰ ਪਿੱਛੇ ਨਹੀਂ ਹਨ। ਵਾਈਐਸਆਰ ਕਾਂਗਰਸ ਦੇ ਸੰਸਦ ਮੈਂਬਰ ਪਰਿਮਲ ਨਥਵਾਨੀ ਨੇ 209 ਕਰੋੜ ਰੁਪਏ, ਵਾਈਐਸਆਰ ਕਾਂਗਰਸ ਦੇ ਸੰਸਦ ਮੈਂਬਰ ਅਯੁੱਧਿਆ ਰਾਮੀ ਰੈੱਡੀ ਨੇ 154 ਕਰੋੜ ਰੁਪਏ ਤੇ ਸਪਾ ਸੰਸਦ ਮੈਂਬਰ ਜਯਾ ਅਮਿਤਾਭ ਬੱਚਨ ਨੇ 149 ਕਰੋੜ ਰੁਪਏ ਦੀ ਦੇਣਦਾਰੀ ਐਲਾਨੀ ਹੈ। ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਨੇ 2024-25 ਵਿੱਤੀ ਸਾਲ ਲਈ 374 ਕਰੋੜ ਰੁਪਏ ਦੀ ਆਮਦਨ ਐਲਾਨੀ ਹੈ।
