ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅੰਮ੍ਰਿਤਸਰ-ਦਿੱਲੀ ਹਾਈਵੇਅ ‘ਤੇ ਟੋਲ ਰੇਟਾਂ ‘ਚ ਵਾਧਾ, 1 ਸਤੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

Toll Tax Rates Increased: ਨਵੇਂ ਟੋਲ ਰੇਟ 1 ਸਤੰਬਰ 2023 ਤੋਂ ਲਾਗੂ ਹੋ ਜਾਣਗੇ। ਇਨ੍ਹਾਂ ਟੋਲ ਪਲਾਜ਼ਿਆਂ ਤੇ ਵੱਡੀ ਗਿਣਤੀ 'ਚ ਵੱਡੀ ਕਮਰਸ਼ੀਅਲ ਵਾਹਨਾਂ ਦੀ ਆਵਾਜਾਹੀ ਰਹਿੰਦੀ ਹੈ।

ਅੰਮ੍ਰਿਤਸਰ-ਦਿੱਲੀ ਹਾਈਵੇਅ ‘ਤੇ ਟੋਲ ਰੇਟਾਂ ‘ਚ ਵਾਧਾ, 1 ਸਤੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
Follow Us
tv9-punjabi
| Published: 25 Aug 2023 15:12 PM

ਅੰਮ੍ਰਿਤਸਰ-ਦਿੱਲੀ ਸਿਕਸਲੇਨ ਹਾਈਵੇਅ ‘ਤੇ ਸਫਰ ਕਰਨ ਵਾਲਿਆਂ ਨੂੰ ਹੁਣ ਟੋਲ ਦੇ ਰੂਪ ‘ਚ ਜ਼ਿਆਦਾ ਭੁਗਤਾਨ ਕਰਨਾ ਪਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਲਾਡੋਵਾਲ (ਲੁਧਿਆਣਾ) ਅਤੇ ਕਰਨਾਲ ਟੋਲ ‘ਤੇ ਸਾਰੇ ਵਾਹਨਾਂ ਲਈ ਰੇਟ ਵਧਾ ਦਿੱਤੇ ਹਨ। ਕਾਰਾਂ ਲਈ ਲਾਡੋਵਾਲ ਟੋਲ ਦਰਾਂ ਵਿੱਚ 15 ਰੁਪਏ ਅਤੇ ਕਰਨਾਲ ਦੇ ਟੋਲ ਦਰਾਂ ਵਿੱਚ 10 ਰੁਪਏ ਦਾ ਵਾਧਾ ਕੀਤਾ ਗਿਆ ਹੈ।

ਨਵੀਆਂ ਟੋਲ ਦਰਾਂ 1 ਸਤੰਬਰ 2023 ਤੋਂ ਲਾਗੂ ਹੋਣਗੀਆਂ। ਇਸ ਹਾਈਵੇਅ ‘ਤੇ ਲਾਡੋਵਾਲ ਅਤੇ ਕਰਨਾਲ ਦੇ ਟੋਲ ਪਹਿਲਾਂ ਹੀ ਸਭ ਤੋਂ ਮਹਿੰਗੇ ਹਨ ਅਤੇ ਹੁਣ ਇਹ ਰੇਟ ਹੋਰ ਵਧਣ ਜਾ ਰਹੇ ਹਨ।

NHAI ਵੱਲੋਂ ਤੈਅ ਕੀਤੀਆਂ ਗਈਆਂ ਨਵੀਆਂ ਦਰਾਂ ਅਨੁਸਾਰ ਲਾਡੋਵਾਲ ਟੋਲ ‘ਤੇ ਹੁਣ ਕਾਰ-ਜੀਪ ਲਈ ਸਿੰਗਲ ਸਫ਼ਰ ਲਈ 165 ਰੁਪਏ ਵਸੂਲੇ ਜਾਣਗੇ। 24 ਘੰਟਿਆਂ ਵਿੱਚ ਇੱਕ ਤੋਂ ਵੱਧ ਯਾਤਰਾਵਾਂ ਲਈ 245 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉਨ੍ਹਾਂ ਦਾ ਮਹੀਨਾਵਾਰ ਪਾਸ 4930 ਰੁਪਏ ਵਿੱਚ ਬਣਾਇਆ ਜਾਵੇਗਾ। ਇਸੇ ਤਰ੍ਹਾਂ ਹਲਕੇ ਵਪਾਰਕ ਵਾਹਨਾਂ ਲਈ ਇਸ ਟੋਲ ‘ਤੇ ਸਿੰਗਲ ਟ੍ਰਿਪ 285 ਰੁਪਏ ਅਤੇ 24 ਘੰਟਿਆਂ ‘ਚ ਕਈ ਟ੍ਰਿਪ 430 ਰੁਪਏ ਹੋਣਗੇ। ਇਸ ਸ਼੍ਰੇਣੀ ਦੇ ਵਾਹਨ ਲਈ ਮਹੀਨਾਵਾਰ ਪਾਸ ਫੀਸ 8625 ਰੁਪਏ ਹੋਵੇਗੀ।

ਲਾਡੋਵਾਲ ਟੋਲ ‘ਤੇ, ਟਰੱਕਾਂ ਅਤੇ ਬੱਸਾਂ ਨੂੰ 24 ਘੰਟਿਆਂ ਵਿੱਚ ਇੱਕ ਵਾਰੀ ਯਾਤਰਾ ਲਈ 575 ਰੁਪਏ ਅਤੇ ਇੱਕ ਤੋਂ ਵੱਧ ਯਾਤਰਾ ਲਈ 860 ਰੁਪਏ ਦੇਣੇ ਪੈਣਗੇ। ਉਨ੍ਹਾਂ ਦੀ ਮਹੀਨਾਵਾਰ ਪਾਸ ਫੀਸ 17,245 ਰੁਪਏ ਹੋਵੇਗੀ। ਇਸੇ ਤਰ੍ਹਾਂ ਡਬਲ ਐਕਸਲ ਟਰੱਕ ਤੋਂ ਸਿੰਗਲ ਟ੍ਰਿਪ ਲਈ 925 ਰੁਪਏ ਅਤੇ 24 ਘੰਟਿਆਂ ਵਿੱਚ ਕਈ ਟਰਿੱਪਾਂ ਲਈ 1385 ਰੁਪਏ ਵਸੂਲੇ ਜਾਣਗੇ। ਇਸ ਸ਼੍ਰੇਣੀ ਦੇ ਵਾਹਨ ਲਈ ਮੰਥਲੀ ਪਾਸ 27,720 ਰੁਪਏ ਵਿੱਚ ਬਣੇਗਾ।

ਕਰਨਾਲ ਟੋਲ ‘ਤੇ 24 ਘੰਟਿਆਂ ਲਈ 235 ਰੁਪਏ

ਕਰਨਾਲ ਦੇ ਬਸਤਾੜਾ ਟੋਲ ‘ਤੇ ਕਾਰ-ਜੀਪ ਲਈ ਨਵੇਂ ਸਿੰਗਲ ਟ੍ਰਿਪ ਰੇਟ 155 ਰੁਪਏ ਹੋਣਗੇ। ਇਨ੍ਹਾਂ ਵਾਹਨਾਂ ਨੂੰ 24 ਘੰਟਿਆਂ ਵਿੱਚ ਇੱਕ ਤੋਂ ਵੱਧ ਯਾਤਰਾਵਾਂ ਲਈ 235 ਰੁਪਏ ਅਦਾ ਕਰਨੇ ਪੈਣਗੇ ਜਦੋਂ ਕਿ 4710 ਰੁਪਏ ਵਿੱਚ ਮੰਥਲੀ ਪਾਸ ਬਣਵਾਇਆ ਜਾ ਸਕੇਗਾ।

ਬਸਤਾੜਾ ਟੋਲ ਕਰਾਸਿੰਗ ‘ਤੇ ਹਲਕੇ ਵਪਾਰਕ ਵਾਹਨਾਂ ਨੂੰ ਇਕ ਵਾਰੀ ਯਾਤਰਾ ਲਈ 275 ਰੁਪਏ ਅਦਾ ਕਰਨੇ ਪੈਣਗੇ। ਇੱਕ ਦਿਨ ਵਿੱਚ ਇੱਕ ਤੋਂ ਵੱਧ ਯਾਤਰਾਵਾਂ ਲਈ 475 ਰੁਪਏ ਅਤੇ ਮਾਸਿਕ ਪਾਸ ਲਈ 8240 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਇੱਥੇ ਟਰੱਕਾਂ ਅਤੇ ਬੱਸਾਂ ਲਈ ਸਿੰਗਲ ਟ੍ਰਿਪ ਲਈ ਨਵੇਂ ਰੇਟ 550 ਰੁਪਏ ਅਤੇ 24 ਘੰਟਿਆਂ ਵਿੱਚ ਕਈ ਟ੍ਰਿਪ ਲਈ 825 ਰੁਪਏ ਤੈਅ ਕੀਤੇ ਗਏ ਹਨ। ਇਨ੍ਹਾਂ ਵਾਹਨਾਂ ਦਾ ਮਹੀਨਾਵਾਰ ਪਾਸ 16,485 ਰੁਪਏ ਵਿੱਚ ਬਣਾਇਆ ਜਾ ਸਕਦਾ ਹੈ।

ਡਬਲ ਐਕਸਲ ਟਰੱਕਾਂ ਲਈ ਸਿੰਗਲ ਟ੍ਰਿਪ 885 ਰੁਪਏ, ਮਲਟੀਪਲ ਟ੍ਰਿਪ 1325 ਰੁਪਏ ਅਤੇ ਮਾਸਿਕ ਪਾਸ 26490 ਰੁਪਏ ਹੋਵੇਗਾ।

ਅੰਬਾਲਾ ਟੋਲ ਵੀ ਹੋਇਆ ਮਹਿੰਗਾ

ਅੰਬਾਲਾ ਦੇ ਦੇਵੀਨਗਰ ‘ਚ ਘੱਗਰ ਨਦੀ ‘ਤੇ ਬਣੇ ਟੋਲ ਪਲਾਜ਼ਾ ਦੇ ਰੇਟ ਵੀ 1 ਸਤੰਬਰ ਤੋਂ ਵਧਣਗੇ। ਇੱਥੇ ਕਾਰ-ਜੀਪ ਦੇ ਸਿੰਗਲ ਟ੍ਰਿਪ ਦੇ ਰੇਟ 95 ਰੁਪਏ ਹੋਣਗੇ। 24 ਘੰਟਿਆਂ ਵਿੱਚ ਇੱਕ ਤੋਂ ਵੱਧ ਯਾਤਰਾਵਾਂ ਲਈ, ਇਨ੍ਹਾਂ ਵਾਹਨਾਂ ਨੂੰ 140 ਰੁਪਏ ਅਦਾ ਕਰਨੇ ਪੈਣਗੇ ਜਦੋਂ ਕਿ 2825 ਰੁਪਏ ਦੇ ਕੇ ਮਹੀਨਾਵਾਰ ਪਾਸ ਬਣਾਇਆ ਜਾ ਸਕਦਾ ਹੈ।

ਹਲਕੇ ਵਪਾਰਕ ਵਾਹਨਾਂ ਲਈ, ਘੱਗਰ ਟੋਲ ‘ਤੇ 24 ਘੰਟਿਆਂ ਵਿੱਚ ਇੱਕ ਯਾਤਰਾ ਲਈ 165 ਰੁਪਏ ਅਤੇ 24 ਘੰਟਿਆਂ ਵਿੱਚ ਇੱਕ ਤੋਂ ਵੱਧ ਯਾਤਰਾ ਲਈ 245 ਰੁਪਏ ਹੋਣਗੇ। ਉਨ੍ਹਾਂ ਦਾ ਮਹੀਨਾਵਾਰ ਪਾਸ 4945 ਰੁਪਏ ਵਿੱਚ ਬਣਾਇਆ ਜਾਵੇਗਾ।

ਟਰੱਕਾਂ ਅਤੇ ਬੱਸਾਂ ਲਈ, ਇੱਥੇ ਇੱਕ ਯਾਤਰਾ ਲਈ 330 ਰੁਪਏ ਅਤੇ 24 ਘੰਟਿਆਂ ਵਿੱਚ ਕਈ ਯਾਤਰਾਵਾਂ ਲਈ 495 ਰੁਪਏ ਖਰਚ ਹੋਣਗੇ। ਉਨ੍ਹਾਂ ਦਾ ਮਹੀਨਾਵਾਰ ਪਾਸ 9890 ਰੁਪਏ ਵਿੱਚ ਬਣਾਇਆ ਜਾਵੇਗਾ।

ਡਬਲ ਐਕਸਲ ਟਰੱਕਾਂ ਨੂੰ 24 ਘੰਟਿਆਂ ਵਿੱਚ ਇੱਕ ਵਾਰੀ ਯਾਤਰਾ ਲਈ 530 ਰੁਪਏ ਅਤੇ ਇੱਕ ਤੋਂ ਵੱਧ ਯਾਤਰਾ ਲਈ 795 ਰੁਪਏ ਦੇਣੇ ਪੈਣਗੇ। ਇਨ੍ਹਾਂ ਵਾਹਨਾਂ ਲਈ ਮਹੀਨਾਵਾਰ ਪਾਸ ਫੀਸ 15,895 ਰੁਪਏ ਹੋਵੇਗੀ।

ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!...
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?...
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ...
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?...
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ...
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%...
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ...