ਰਸੋਈ ਗੈਸ ਦੀ ਲੀਕੇਜ ਕਾਰਨ ਲੱਗੀ ਅੱਗ ਵਿਚ ਤਿੰਨ ਵਿਅਕਤੀ ਝੁਲਸੇ

Updated On: 

19 Feb 2023 12:01 PM

ਹਾਦਸੇ 'ਚ ਘਰ ਦਾ ਮਾਲਕ ਸੰਦੀਪ 40 ਫੀਸਦੀ ਸੜ ਗਿਆ। ਇਸ ਦੇ ਨਾਲ ਹੀ ਬਚਾਅ ਲਈ ਆਇਆ ਗੁਆਂਢੀ 45 ਸਾਲਾ ਮੋਹਨਚੰਦ 15 ਫੀਸਦੀ ਝੁਲਸ ਗਿਆ, ਜਦਕਿ 42 ਸਾਲਾ ਪਰਵਿੰਦਰ ਸਿੰਘ 5 ਫੀਸਦੀ ਝੁਲਸ ਗਿਆ।

ਰਸੋਈ ਗੈਸ ਦੀ ਲੀਕੇਜ ਕਾਰਨ ਲੱਗੀ ਅੱਗ ਵਿਚ ਤਿੰਨ ਵਿਅਕਤੀ ਝੁਲਸੇ

ਸੰਕੇਤਕ ਤਸਵੀਰ

Follow Us On

ਚੰਡੀਗੜ੍ਹ। ਰਸੋਈ ਗੈਸ ਸਿਲੰਡਰ ਦੀ ਲੀਕੇਜ਼ ਕਾਰਨ ਲੱਗ ਅੱਗ ਵਿਚ ਤਿੰਨ ਵਿਅਕਤੀ ਝੁਲਸ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-39 ਸਥਿਤ ਸਰਕਾਰੀ ਮਕਾਨ ਵਿੱਚ ਸ਼ਨੀਵਾਰ ਰਾਤ ਰਸੋਈ ਵਿੱਚ ਲੀਕ ਹੋ ਰਹੇ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਮੰਦਰ ਵਿੱਚ ਪੂਜਾ ਲਈ ਵਰਤੀ ਜਾਂਦੀ ਜੋਤ ਕਾਰਨ ਇਹ ਹਾਦਸਾ ਵਾਪਿਰਆ। ਹਾਦਸੇ ‘ਚ ਘਰ ਦਾ ਮਾਲਕ ਸੰਦੀਪ 40 ਫੀਸਦੀ ਸੜ ਗਿਆ। ਇਸ ਦੇ ਨਾਲ ਹੀ ਬਚਾਅ ਲਈ ਆਇਆ ਗੁਆਂਢੀ 45 ਸਾਲਾ ਮੋਹਨਚੰਦ 15 ਫੀਸਦੀ ਝੁਲਸ ਗਿਆ, ਜਦਕਿ 42 ਸਾਲਾ ਪਰਵਿੰਦਰ ਸਿੰਘ 5 ਫੀਸਦੀ ਝੁਲਸ ਗਿਆ। ਸੂਚਨਾ ਮਿਲਦੇ ਹੀ ਪੀਸੀਆਰ ਗੱਡੀ ਮੌਕੇ ਤੇ ਪਹੁੰਚੀ ਅਤੇ ਤਿੰਨਾਂ ਨੂੰ ਤੁਰੰਤ ਇਲਾਜ ਲਈ ਜੀਐਮਐਸਐਚ ਸੈਕਟਰ-16 ਲੈ ਗਈ। ਥਾਣਾ 39 ਦੇ ਇੰਸਪੈਕਟਰ ਇਰਮ ਰਿਜ਼ਵੀ, ਇਲਾਕਾ ਕੌਂਸਲਰ ਗੁਰਬਖਸ਼ ਰਾਵਤ ਅਤੇ ਆਸ-ਪਾਸ ਦੇ ਲੋਕ ਵੀ ਜ਼ਖ਼ਮੀਆਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਵਿੱਚ ਮੌਜੂਦ ਸਨ।

ਗੈਸ ਲੀਕੇਜ਼ ਦੀ ਜਾਂਚ ਕਰਨ ਆਏ ਗੁਆਂਢੀ ਹੀ ਅੱਗ ਦੀ ਲਪੇਟ ਵਿੱਚ ਆਏ

ਐਸਐਚਓ ਨੇ ਦੱਸਿਆ ਕਿ ਸੈਕਟਰ-39 ਸਥਿਤ ਸਕੱਤਰੇਤ ਵਿੱਚ ਡਰਾਈਵਰ ਸੰਦੀਪ ਸਿੰਘ ਦੇ ਸਰਕਾਰੀ ਘਰ ਵਿੱਚੋਂ ਰਸੋਈ ਗੈਸ ਦੀ ਤੇਜ਼ ਗੰਧ ਆ ਰਹੀ ਸੀ। ਅਜਿਹੇ ‘ਚ ਉਸ ਨੇ ਰਸੋਈ ‘ਚੋਂ ਸਿਲੰਡਰ ਬਾਹਰ ਰੱਖਿਆ ਹੋਇਆ ਸੀ। ਰਾਤ ਕਰੀਬ 11 ਵਜੇ ਅਚਾਨਕ ਗੈਸ ਜ਼ਿਆਦਾ ਲੀਕ ਹੋਣ ਲੱਗੀ ਤਾਂ ਸੰਦੀਪ ਨੇ ਦੋ ਗੁਆਂਢੀਆਂ ਨਾਲ ਮਿਲ ਕੇ ਸਿਲੰਡਰ ਚੈੱਕ ਕਰਨਾ ਸ਼ੁਰੂ ਕਰ ਦਿੱਤਾ।
ਅਚਾਨਕ ਅੱਗ ਦਾ ਇੱਕ ਗੋਲਾ ਉਸ ਵਿੱਚੋਂ ਨਿਕਲਿਆ ਅਤੇ ਤਿੰਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਨੇੜਲੇ ਘਰ ਦੇ ਪੂਜਾ ਸਥਾਨ ‘ਚ ਦੀਵਾ ਜਗ ਰਿਹਾ ਸੀ, ਜਿਸ ਕਾਰਨ ਲੀਕ ਹੋਈ ਗੈਸ ਨਾਲ ਸੰਪਰਕ ਹੋਣ ਕਾਰਨ ਅੱਗ ਫੈਲ ਗਈ ਅਤੇ 3 ਵਿਅਕਤੀ ਉਸ ‘ਚ ਝੁਲਸ ਗਏ। ਇਸ ਤੋਂ ਬਾਅਦ ਗੁਆਂਢੀਆਂ ਨੇ ਹੀ ਅੱਗ ‘ਤੇ ਕਾਬੂ ਪਾਇਆ।

ਰਸੋਈ ਗੈਸ ਸਿਲੰਡਰ ਦੀ ਲੀਕੇਜ਼ ਕਾਰਨ ਵਾਪਰ ਰਹੇ ਹਨ ਹਾਦਸੇ

ਰਸੋਈ ਗੈਸ ਸਿਲੰਡਰ ਦੀ ਲੀਕੇਜ਼ ਕਾਰਨ ਬੀਤੇ ਦਿਨਾਂ ਵਿਚ ਵੀ ਚੰਡੀਗੜ੍ਹ ਅੰਦਰ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਚੰਡੀਗੜ੍ਹ ਦੇ ਸੈਕਟਰ 25 ਵਿਚ ਰਸੋਈ ਗੈਸ ਸਿਲੰਡਰ ਲੀਕ ਹੋਣ ਕਾਰਨ ਲੱਗੀ ਅੱਗ ਕਈ ਕਈ ਝੁੱਗੀਆਂ ਸੜ ਗਈਆਂ ਸਨ। ਬੀਤੇ ਦਸੰਬਰ ਮਹੀਨੇ ਵਿਚ ਵੀ ਹੱਲੋਮਾਜਰਾ ਵਿਚ ਰਸੋਈ ਗੈਸ ਸਿਲੰਡਰ ਨੂੰ ਲੱਗ ਲੱਗਣ ਕਾਰਨ ਪੰਜ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਸਨ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੈਂਪ ਆਦਿ ਲਗਾ ਕੇ ਲੋਕਾਂ ਨੂੰ ਰਸੋਈ ਗੈਸ ਦੀ ਲੀਕੇਜ਼ ਦੌਰਾਨ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।