ਜਲੰਧਰ ‘ਚ ਗੈਸ ਸਿਲੰਡਰ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ, ਉੱਡੀ ਮਕਾਨ ਦੀ ਛੱਤ; ਇੱਕ ਦੀ ਮੌਤ

Updated On: 

25 Nov 2023 13:53 PM

ਜਲੰਧਰ ਦੇ ਜੰਸਮਰਾਏ ਪਿੰਡ ਤੋਂ ਗੈਸ ਸਿਲੰਡਰ ਫਟਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਉਰਫ਼ ਰਾਜਾ ਵਾਸੀ ਸਮਰਾਏ ਵਜੋਂ ਹੋਈ ਹੈ। ਮ੍ਰਿਤਕ ਰਣਜੀਤ ਸਿੰਘ ਗੈਸ ਸਿਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਸੀ। ਉਹ ਗੁਰਾਇਆ ਰਮਨੀਕ ਗੈਸ ਏਜੰਸੀ ਵਿੱਚ ਲੱਗਿਆ ਹੋਈ ਸੀ। ਜਿਸ ਕਾਰਨ ਉਹ ਮਰਸ਼ੀਅਲ ਸਿਲੰਡਰ ਘਰ ਵਿੱਚ ਲਿਆਉਂਦਾ ਸੀ। ਇਹ ਹਾਦਸਾ ਏਨ੍ਹਾਂ ਭਿਆਨਕ ਸੀ ਕਿ ਘਰ ਦੀ ਛੱਤ ਤੱਕ ਉੱਡ ਗਈ।

ਜਲੰਧਰ ਚ ਗੈਸ ਸਿਲੰਡਰ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ, ਉੱਡੀ ਮਕਾਨ ਦੀ ਛੱਤ; ਇੱਕ ਦੀ ਮੌਤ
Follow Us On

ਜਲੰਧਰ ਨਿਊਜ਼। ਜਲੰਧਰ ਦੇ ਜੰਡਿਆਲਾ ਇਲਾਕੇ ਦੇ ਸਮਰਾਏ ਪਿੰਡ ਤੋਂ ਗੈਸ ਸਿਲੰਡਰ ਫਟਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਕਾਰਨ ਚਾਰੋ ਪਾਸੇ ਸਨਸਨੀ ਦਾ ਮਾਹੌਲ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਉਰਫ਼ ਰਾਜਾ ਵਾਸੀ ਸਮਰਾਏ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਰਣਜੀਤ ਸਿੰਘ ਗੈਸ ਸਿਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਸੀ। ਉਹ ਗੁਰਾਇਆ ਰਮਨੀਕ ਗੈਸ ਏਜੰਸੀ ਵਿੱਚ ਲੱਗਿਆ ਹੋਈ ਸੀ।

ਗੈਸ ਸਿਲੰਡਰ ਫਟਣ ਕਾਰ ਉੱਡੀ ਘਰ ਦੀ ਛੱਤ

ਰਣਜੀਤ ਸਿੰਘ ਉਰਫ਼ ਰਾਜਾ ਗੈਸ ਸਿਲੰਡਰ ਸਪਲਾਈ ਵਿੱਚ ਕੰਮ ਕਾਰਨ ਕਮਰਸ਼ੀਅਲ ਸਿਲੰਡਰ ਘਰ ਵਿੱਚ ਲਿਆਉਂਦਾ ਸੀ। ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਵੀ ਉਹ ਸਿਲੰਡਰ ਘਰ ਲੈ ਕੇ ਆਇਆ ਸੀ ਪਰ ਅਚਾਨਕ ਪਹਿਲਾਂ ਇੱਕ ਸਿਲੰਡਰ ਫੱਟ ਗਿਆ ਅਤੇ ਫਿਰ ਦੂਜਾ ਸਿਲੰਡਰ ਫਟਿਆ। ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਹੋਇਆ। ਇੱਥੇ ਦੱਸ ਦਈਏ ਕਿ ਧਮਾਕਾ ਏਨਾਂ ਜਿਆਦਾ ਭਿਆਨਕ ਸੀ ਕਿ ਘਰ ਦੀ ਛੱਤ ਤੱਕ ਉੱਡ ਗਈ। ਇਸ ਧਮਾਕੇ ਕਾਰਨ ਪੂਰੇ ਮੌਹਲੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।

ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜਿਆ

ਇਸ ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਰਣਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਤਹਿਤ ਕਾਰਵਾਈ ਕੀਤੀ ਗਈ ਹੈ।

ਫਰਿੱਜ ਦੇ ਕੰਪ੍ਰੈਸਰ ਧਮਾਕੇ ਕਾਰਨ ਫਟਿਆ ਸੀ ਸਿਲੰਡਰ

ਇਸ ਤੋਂ ਪਹਿਲਾਂ ਜਲੰਧਰ ‘ਚ ਫਰਿੱਜ ਦੇ ਕੰਪ੍ਰੈਸਰ ‘ਚ ਧਮਾਕਾ ਹੋਣ ਦੀ ਖਬਰ ਆਈ ਸੀ। ਕੰਪ੍ਰੈਸ਼ਰ ਧਮਾਕੇ ਤੋਂ ਬਾਅਦ ਘਰ ‘ਚ ਰੱਖਿਆ ਗੈਸ ਸਿਲੰਡਰ ਫਟ ਗਿਆ ਸੀ। ਜਿਸ ਕਾਰਨ ਘਰ ਨੂੰ ਅੱਗ ਲੱਗ ਗਈ ਸੀ। ਉਸ ਸਮੇਂ ਘਰ ਵਿੱਚ ਤਿੰਨ ਜੀਆਂ ਦਾ ਇੱਕ ਪਰਿਵਾਰ ਮੌਜੂਦ ਸੀ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ।