ਰਸੋਈ ਗੈਸ ਦੀ ਲੀਕੇਜ ਕਾਰਨ ਲੱਗੀ ਅੱਗ ਵਿਚ ਤਿੰਨ ਵਿਅਕਤੀ ਝੁਲਸੇ
ਹਾਦਸੇ 'ਚ ਘਰ ਦਾ ਮਾਲਕ ਸੰਦੀਪ 40 ਫੀਸਦੀ ਸੜ ਗਿਆ। ਇਸ ਦੇ ਨਾਲ ਹੀ ਬਚਾਅ ਲਈ ਆਇਆ ਗੁਆਂਢੀ 45 ਸਾਲਾ ਮੋਹਨਚੰਦ 15 ਫੀਸਦੀ ਝੁਲਸ ਗਿਆ, ਜਦਕਿ 42 ਸਾਲਾ ਪਰਵਿੰਦਰ ਸਿੰਘ 5 ਫੀਸਦੀ ਝੁਲਸ ਗਿਆ।

ਸੰਕੇਤਕ ਤਸਵੀਰ
ਚੰਡੀਗੜ੍ਹ। ਰਸੋਈ ਗੈਸ ਸਿਲੰਡਰ ਦੀ ਲੀਕੇਜ਼ ਕਾਰਨ ਲੱਗ ਅੱਗ ਵਿਚ ਤਿੰਨ ਵਿਅਕਤੀ ਝੁਲਸ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ-39 ਸਥਿਤ ਸਰਕਾਰੀ ਮਕਾਨ ਵਿੱਚ ਸ਼ਨੀਵਾਰ ਰਾਤ ਰਸੋਈ ਵਿੱਚ ਲੀਕ ਹੋ ਰਹੇ ਗੈਸ ਸਿਲੰਡਰ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਘਰ ਦੇ ਮੰਦਰ ਵਿੱਚ ਪੂਜਾ ਲਈ ਵਰਤੀ ਜਾਂਦੀ ਜੋਤ ਕਾਰਨ ਇਹ ਹਾਦਸਾ ਵਾਪਿਰਆ। ਹਾਦਸੇ ‘ਚ ਘਰ ਦਾ ਮਾਲਕ ਸੰਦੀਪ 40 ਫੀਸਦੀ ਸੜ ਗਿਆ। ਇਸ ਦੇ ਨਾਲ ਹੀ ਬਚਾਅ ਲਈ ਆਇਆ ਗੁਆਂਢੀ 45 ਸਾਲਾ ਮੋਹਨਚੰਦ 15 ਫੀਸਦੀ ਝੁਲਸ ਗਿਆ, ਜਦਕਿ 42 ਸਾਲਾ ਪਰਵਿੰਦਰ ਸਿੰਘ 5 ਫੀਸਦੀ ਝੁਲਸ ਗਿਆ। ਸੂਚਨਾ ਮਿਲਦੇ ਹੀ ਪੀਸੀਆਰ ਗੱਡੀ ਮੌਕੇ ਤੇ ਪਹੁੰਚੀ ਅਤੇ ਤਿੰਨਾਂ ਨੂੰ ਤੁਰੰਤ ਇਲਾਜ ਲਈ ਜੀਐਮਐਸਐਚ ਸੈਕਟਰ-16 ਲੈ ਗਈ। ਥਾਣਾ 39 ਦੇ ਇੰਸਪੈਕਟਰ ਇਰਮ ਰਿਜ਼ਵੀ, ਇਲਾਕਾ ਕੌਂਸਲਰ ਗੁਰਬਖਸ਼ ਰਾਵਤ ਅਤੇ ਆਸ-ਪਾਸ ਦੇ ਲੋਕ ਵੀ ਜ਼ਖ਼ਮੀਆਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਵਿੱਚ ਮੌਜੂਦ ਸਨ।