ਅੰਮ੍ਰਿਤਸਰ ਨਿਊਜ਼: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜੇ ਦੇਰ ਰਾਤ ਜੋਰਦਾਰ ਧਮਾਕਾ ਹੋਇਆ। ਜਿਸ ਦੀ ਆਵਾਜ ਸੁਣ ਕੇ ਬਾਹਰੋਂ ਆਏ ਸ਼ਰਧਾਲੂ ਅਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਰਾਮਦੇ ਵਿੱਚ ਸੁੱਤੇ ਲੋਕ ਡਰ ਗਏ। ਜਿਸ ਤੋਂ ਬਾਅਦ ਸਾਰੇ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਧਮਾਕੇ ਕਾਰਨ ਕੁਝ ਲੋਕ ਜਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ (Hospital) ਲਿਜਾਇਆ ਗਿਆ। ਧਮਾਕੇ ਤੋਂ ਬਾਅਦ ਘਟਨਾ ਸਥਾਨ ‘ਤੇ ਲੋਕਾਂ ਦੀ ਭੀੜ ਜਮ੍ਹਾ ਹੋ ਗਈ। ਸੂਚਨਾ ਮਿਲਦੇ ਹੀ ਮੌਕੇ ‘ਤੇ ਪੁਲਿਸ ਵੀ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਜਖਮੀ ਹੋਏ ਲੋਕ, ਸਹਿਮ ਦਾ ਮਾਹੌਲ !
ਉੱਥੇ ਸੁੱਤੇ ਅਤੇ ਬਾਹਰੋਂ ਆਏ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਸਾਨੂੰ ਸਮਝ ਹੀ ਨਹੀਂ ਆਈ ਇੱਕ ਦਮ ਜਬਰਦਸਤ ਧਮਾਕਾ (Blast) ਹੋਇਆ। ਉਨ੍ਹਾਂ ਕਿਹਾ ਕਿ ਕੁੱਝ ਕੰਕਰ ਆਕੇ ਸਾਡੇ ਲੱਗੇ। ਕੁੱਝ ਸ਼ਰਧਾਲੂ ਬਾਹਰੋਂ ਆਏ ਸਨ ਜਿਨ੍ਹਾਂ ਦੇ ਕੰਕਰਾਂ ਵੱਜਣ ਕਾਰਨ ਉਹ ਜਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਦੇ ਲਈ ਫੋਰਨ ਹਸਪਤਾਲ ਭੇਜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਧਮਾਕਾ ਹੋਣ ਤੋਂ ਬਾਅਦ ਇੱਕ ਦੱਮ ਅੱਗ ਦੀਆਂ ਤੇਜ ਲਪਟਾਂ ਤੇ ਧੂਆਂ ਉਪਰ ਨੂੰ ਉੱਠਣ ਲੱਗ ਪਿਆ। ਲੋਕਾਂ ਨੇ ਕਿਹਾ ਕਿ ਸਾਨੂੰ ਸਮਝ ਨਹੀਂ ਇਹ ਕਿਵੇਂ ਹੋਇਆ। ਲੋਕਾਂ ਨੇ ਕਿਹਾ ਕਿ ਸਲੈਂਡਰ ਫੱਟਣ ਵਰਗੀ ਆਵਾਜ ਸੀ ਪਰ ਇਹ ਬੰਬ ਧਮਾਕਾ ਨਹੀਂ ਸੀ।
ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ, ਸ਼ੁਰੂ ਕੀਤੀ ਜਾਂਚ
ਧਮਾਕੇ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਈ ਬੰਬ ਧਮਾਕਾ ਨਹੀਂ ਹੋਇਆ। ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਾਰਕਿੰਗ (Parking) ਵਿੱਚ ਬਹੁਤ ਵੱਡਾ ਸ਼ੀਸ਼ਾ ਲੱਗਾ ਹੋਇਆ ਸੀ। ਜਿਸ ਦਾ ਇਹ ਧਮਾਕਾ ਹੋਇਆ ਹੈ ਉਨ੍ਹਾਂ ਕਿਹਾ ਕਿ ਪਾਰਕਿੰਗ ਦੇ ਨਾਲ ਰੈਸਟੋਰੈਂਟ ਹੈ ਉਸ ਦੀ ਚਿਮਨੀ ਦੇ ਜ਼ਿਆਦਾ ਗਰਮ ਹੋਣ ਕਰਕੇ ਉਸ ਵਿੱਚ ਗੈਸ ਬਨ ਗਈ ਜਿਸ ਦੀ ਗੈਸ ਬਣਨ ਦੇ ਨਾਲ ਇਹ ਸ਼ੀਸ਼ਾ ਟੁੱਟ ਗਿਆ ਅਤੇ ਇਸ ਨਾਲ ਜ਼ੋਰਦਾਰ ਧਮਾਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਡਰ ਵਾਲੀ ਗੱਲ ਨਹੀਂ ਹੈ।
ਇਸ ਦੌਰਾਨ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ। ਅੰਮ੍ਰਿਤਸਰ ਵਿੱਚ ਹੋਏ ਧਮਾਕੇ ਨੂੰ ਲੈ ਕੇ ਲੋਕਾਂ ਨੂੰ ਘਬਰਾਉਣ ਦੀ ਅਪੀਲ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ