ਫਾਜ਼ਿਲਕਾ ਦੇ ਪਿੰਡ ਸ਼ਾਹਪੁਰ ਵਿਖੇ ਸੜਕ ‘ਤੇ ਦਰੱਖਤ ਪੁੱਟਣ ਨੂੰ ਲੈ ਕੇ ਹੋਇਆ ਝਗੜਾ

Updated On: 

16 Jan 2023 13:53 PM IST

ਜ਼ਿਲਾ ਫਾਜ਼ਿਲਕਾ ਸਬ ਡਵੀਜ਼ਨ ਜਲਾਲਾਬਾਦ ਦੇ ਪਿੰਡ ਸ਼ਾਹਪੁਰ ਵਿਖੇ ਸੜਕ 'ਤੇ ਦਰੱਖਤ ਪੁੱਟਣ ਨੂੰ ਲੈ ਕੇ ਹੋਇਆ ਝਗੜਾ, ਖੂਨੀ ਝੜਪ 'ਚ ਇਕ ਦੀ ਮੌਤ, ਤਿੰਨ ਜ਼ਖਮੀ, ਇਕ ਪਾਸੇ ਦਰੱਖਤ ਕੱਟਣ ਦੇ ਲੱਗੇ ਦੋਸ਼, ਦੂਜੇ ਪਾਸੇ ਦਰੱਖਤ ਕੱਟਣ ਤੋਂ ਰੋਕਣ ਗਏ ਸਰਪੰਚ ਦੇ ਭਰਾ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।

ਫਾਜ਼ਿਲਕਾ ਦੇ ਪਿੰਡ ਸ਼ਾਹਪੁਰ ਵਿਖੇ ਸੜਕ ਤੇ ਦਰੱਖਤ ਪੁੱਟਣ ਨੂੰ ਲੈ ਕੇ ਹੋਇਆ ਝਗੜਾ
Follow Us On
ਜ਼ਿਲਾ ਫਾਜ਼ਿਲਕਾ ਸਬ ਡਵੀਜ਼ਨ ਜਲਾਲਾਬਾਦ ਦੇ ਪਿੰਡ ਸ਼ਾਹਪੁਰ ਵਿਖੇ ਸੜਕ ‘ਤੇ ਦਰੱਖਤ ਪੁੱਟਣ ਨੂੰ ਲੈ ਕੇ ਹੋਇਆ ਝਗੜਾ, ਖੂਨੀ ਝੜਪ ‘ਚ ਇਕ ਦੀ ਮੌਤ, ਤਿੰਨ ਜ਼ਖਮੀ, ਇਕ ਪਾਸੇ ਦਰੱਖਤ ਕੱਟਣ ਦੇ ਲੱਗੇ ਦੋਸ਼, ਦੂਜੇ ਪਾਸੇ ਦਰੱਖਤ ਕੱਟਣ ਤੋਂ ਰੋਕਣ ਗਏ ਸਰਪੰਚ ਦੇ ਭਰਾ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।ਜਾਣਕਾਰੀ ਮੁਤਾਬਕ ਜਲਾਲਾਬਾਦ ਹਲਕੇ ਦੇ ਪਿੰਡ ਸ਼ਾਹਪੁਰ ਵਿਖੇ ਪਿੰਡ ਦੇ ਸਰਪੰਚ ਅਤੇ ਇਕ ਹੋਰ ਘਰ ਦੇ ਵਿਚਾਲੇ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਬੀਤੀ ਸ਼ਾਮ ਪਿੰਡ ਸ਼ਾਹਪੁਰ ਦੇ ਵਿੱਚ ਦਰਖ਼ਤ ਨੂੰ ਕੱਟਣ ਨੂੰ ਲੈ ਕੇ ਝਗੜਾ ਹੋਇਆ ਝਗੜੇ ਦੌਰਾਨ ਪਿੰਡ ਦੇ ਸਰਪੰਚ ਦੇ ਭਰਾ ਬਲਵੀਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਜਿਸਨੂੰ ਕਿ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਇਸ ਤੋਂ ਇਲਾਵਾ ਤਿੰਨ ਲੋਕ ਗੰਭੀਰ ਫੱਟੜ ਹੋਏ ਨਾਵਲ ਉਹਨਾਂ ਦਾ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਅਰੋਪਿਆ ਦੀ ਭਾਲ ਜਾਰੀ

ਮੌਕੇ ‘ਤੇ ਪਹੁੰਚੇ ਜਲਾਲਾਬਾਦ ਸਬ ਡਵੀਜ਼ਨ ਦੇ ਡੀ ਐੱਸ ਪੀ ਅਤੁਲ ਸੋਨੀ ਨੇ ਜਾਣਕਾਰੀ ਦਿੱਤੀ ਕਿ ਧਿਰਾਂ ਦੇ ਵਿਚਾਲੇ ਖਾਲੇ ਦਾ ਵਿਵਾਦ ਹੈ ਅਤੇ ਇਸ ਮਾਮਲੇ ਵਿਚ ਮਾਮਲਾ ਅਦਾਲਤ ਵਿਚ ਹੈ ਅਤੇ ਇਹ ਪਿੰਡ ਦੇ ਹੀ ਰਹਿਣ ਵਾਲੇ ਸ਼ਿੰਦਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਨਾਲ ਖਾਲੇ ਦੇ ਕੰਢੇ ਲਗੀ ਰੁੱਖ ਨੂੰ ਕੱਟਣ ਨੂੰ ਲੈ ਕੇ ਵਿਵਾਦ ਹੋ ਗਿਆ ਜਿਸ ਦੇ ਵਿਚ ਮੌਜੂਦਾ ਸਰਪੰਚ ਦੇ ਭਰਾ ਬਲਬੀਰ ਸਿੰਘ ਦੀ ਮੌਤ ਹੋ ਗਈ ਹੈ ਇਸ ਸਬੰਧ ਵਿੱਚ ਪੁਲੀਸ ਵੱਲੋ 12 ਲੋਕਾਂ ਦੇ ਖਿਲਾਫ ਬਾਈ ਨੇਮ ਜਦ ਕਿ ਦੋ 2 ਅਣਪਛਾਤਿਆਂ ਦੇ ਖਿਲਾਫ ਥਾਣਾ ਅਰਨੀਵਾਲਾ ਵਿਖੇ ਆਈਪੀਸੀ ਦੀ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਰੋਪਿਆ ਦੀ ਭਾਲ ਜਾਰੀ ਹੈ।