ਪੰਜਾਬ ‘ਚ ਤੇਜ਼ ਧੁੱਪ ਨਾਲ ਵਧੀ ਗਰਮੀ, ਅਗਲੇ 48 ਘੰਟਿਆਂ ਵਿੱਚ ਮੌਨਸੂਨ ਦੀ ਹੋਵੇਗੀ ਵਿਦਾਈ

Updated On: 

02 Oct 2026 07:18 AM IST

Punjab Weather: ਪੰਜਾਬ ਅਤੇ ਚੰਡੀਗੜ੍ਹ ਵਿੱਚ ਦਿਨ ਦੇ ਸਮੇਂ ਤੇਜ਼ ਧੁੱਪ ਨਿਕਲਣ ਕਾਰਨ ਮੌਸਮ ਖੁਸ਼ਕ ਬਣਿਆ ਹੋਇਆ ਹੈ। ਇਸ ਕਾਰਨ ਦਿਨ ਵੇਲੇ ਗਰਮੀ ਮਹਿਸੂਸ ਹੋਣ ਲੱਗੀ ਹੈ। ਹਾਲਾਂਕਿ, ਹਵਾਵਾਂ ਚੱਲਣ ਕਾਰਨ ਗਰਮੀ ਦਾ ਅਸਰ ਕੁਝ ਘੱਟ ਮਹਿਸੂਸ ਹੋਵੇਗਾ।

ਪੰਜਾਬ ਚ ਤੇਜ਼ ਧੁੱਪ ਨਾਲ ਵਧੀ ਗਰਮੀ, ਅਗਲੇ 48 ਘੰਟਿਆਂ ਵਿੱਚ ਮੌਨਸੂਨ ਦੀ ਹੋਵੇਗੀ ਵਿਦਾਈ

ਪੰਜਾਬ-ਚੰਡੀਗੜ੍ਹ 'ਚ ਸਾਫ਼ ਰਹੇਗਾ ਆਸਮਾਨ, ਮੀਂਹ ਦੇ ਕੋਈ ਆਸਾਰ ਨਹੀਂ

ਪੰਜਾਬ ਅਤੇ ਚੰਡੀਗੜ੍ਹ ਵਿੱਚ ਦਿਨ ਦੇ ਸਮੇਂ ਤੇਜ਼ ਧੁੱਪ ਨਿਕਲਣ ਕਾਰਨ ਮੌਸਮ ਖੁਸ਼ਕ ਬਣਿਆ ਹੋਇਆ ਹੈ। ਇਸ ਕਾਰਨ ਦਿਨ ਵੇਲੇ ਗਰਮੀ ਮਹਿਸੂਸ ਹੋਣ ਲੱਗੀ ਹੈ। ਹਾਲਾਂਕਿ, ਹਵਾਵਾਂ ਚੱਲਣ ਕਾਰਨ ਗਰਮੀ ਦਾ ਅਸਰ ਕੁਝ ਘੱਟ ਮਹਿਸੂਸ ਹੋਵੇਗਾ। ਨਮੀ ਘੱਟ ਹੋਣ ਕਾਰਨ ਹੁੰਮਸ ਤੋਂ ਵੀ ਰਾਹਤ ਮਿਲੇਗੀ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਮੁਤਾਬਕ, 2 ਅਕਤੂਬਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਮੁੱਖ ਤੌਰ ‘ਤੇ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.7 ਡਿਗਰੀ ਦਾ ਵਾਧਾ ਹੋਇਆ ਹੈ ਅਤੇ ਹੁਣ ਇਹ ਆਮ ਦੇ ਨੇੜੇ ਪਹੁੰਚ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ 37 ਡਿਗਰੀ ਤਾਪਮਾਨ ਬਠਿੰਡਾ ਵਿੱਚ ਦਰਜ ਕੀਤਾ ਗਿਆ।

48 ਘੰਟੇ ਮੌਨਸੂਨ ਦੀ ਵਿਦਾਈ ਲਈ ਅਹਿਮ

ਮੌਨਸੂਨ ਸੀਜ਼ਨ 30 ਸਤੰਬਰ ਨੂੰ ਖ਼ਤਮ ਹੋ ਚੁੱਕਾ ਹੈ, ਪਰ ਪੰਜਾਬ ਤੋਂ ਮੌਨਸੂਨ ਦੀ ਅਧਿਕਾਰਤ ਵਿਦਾਈ ਅਜੇ ਪੂਰੀ ਨਹੀਂ ਹੋਈ ਹੈ। ਮੌਨਸੂਨ ਦੀ ਵਾਪਸੀ ਦੀ ਪ੍ਰਕਿਰਿਆ ਜਾਰੀ ਹੈ। ਮੌਸਮ ਵਿਭਾਗ ਮੁਤਾਬਕ, ਵਾਪਸੀ ਰੇਖਾ ਫਿਲਹਾਲ ਗੁਰਦਾਸਪੁਰ ਅਤੇ ਚੰਡੀਗੜ੍ਹ ਤੋਂ ਹੋ ਕੇ ਲੰਘ ਰਹੀ ਹੈ। ਅਗਲੇ 48 ਘੰਟਿਆਂ ਵਿੱਚ ਪੰਜਾਬ ਦੇ ਬਾਕੀ ਹਿੱਸਿਆਂ ਤੋਂ ਵੀ ਮੌਨਸੂਨ ਦੀ ਵਾਪਸੀ ਲਈ ਮੌਸਮ ਅਨੁਕੂਲ ਹੋਣ ਦੀ ਸੰਭਾਵਨਾ ਹੈ।

ਉੱਤਰੀ ਹਰਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪੱਛਮੀ ਵਿਗਾੜ ਦਾ ਅਸਰ ਵੀ ਬਣਿਆ ਹੋਇਆ ਹੈ। ਹਾਲਾਂਕਿ, ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਕਾਰਨ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਪੰਜਾਬ ਅਤੇ ਚੰਡੀਗੜ੍ਹ ਲਈ 8 ਅਕਤੂਬਰ ਤੱਕ ਮੌਸਮ ਸਬੰਧੀ ਕੋਈ ਚੇਤਾਵਨੀ ਨਹੀਂ ਹੈ।

ਹੁਣ 3 ਪੁਆਇੰਟਾਂ ਵਿੱਚ ਜਾਣੋ 8 ਅਕਤੂਬਰ ਤੱਕ ਦਾ ਮੌਸਮ

ਮੌਸਮ ਖੁਸ਼ਕ ਰਹੇਗਾ: ਪੰਜਾਬ ਵਿੱਚ ਅਗਲੇ ਹਫ਼ਤੇ ਮੀਂਹ ਪੈਣ ਦੇ ਆਸਾਰ ਨਹੀਂ ਹਨ। ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।

ਦਿਨ ਵੇਲੇ ਗਰਮੀ ਬਰਕਰਾਰ: ਉੱਤਰੀ ਅਤੇ ਪੂਰਬੀ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 30 ਤੋਂ 32 ਡਿਗਰੀ, ਜਦਕਿ ਬਾਕੀ ਹਿੱਸਿਆਂ ਵਿੱਚ 34 ਤੋਂ 36 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਦਿਨ ਦਾ ਤਾਪਮਾਨ ਆਮ ਜਾਂ ਆਮ ਨਾਲੋਂ ਥੋੜ੍ਹਾ ਵੱਧ ਰਹਿਣ ਦੀ ਸੰਭਾਵਨਾ ਹੈ।

ਸਵੇਰ-ਰਾਤ ਵਧੇਗੀ ਠੰਡਕ: ਉੱਤਰੀ ਅਤੇ ਪੂਰਬੀ ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 16 ਤੋਂ 18 ਡਿਗਰੀ, ਜਦਕਿ ਬਾਕੀ ਹਿੱਸਿਆਂ ਵਿੱਚ 18 ਤੋਂ 20 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਰਾਤ ਦਾ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ।

Loading...
Unable to load recommendations.
Follow Us
Related Stories
ਰਾਜਾ ਵੜਿੰਗ ਤੋਂ ਅਸਤੀਫ਼ਾ ਲੈਣ ਤੋਂ ਬਾਅਦ ਪੰਜਾਬ ਕਾਂਗਰਸ ‘ਚ ਨਵੇਂ ਪ੍ਰਧਾਨ ਦੀ ਚਰਚਾ ਤੇਜ਼, ਅੱਜ ਰਾਹੁਲ ਗਾਂਧੀ ਨਾਲ ਵੜਿੰਗ ਦੀ ਮੁਲਾਕਾਤ
5 ਸਾਲਾਂ ‘ਚ 12 ਸੂਬਿਆਂ ਵਿੱਚ ਕਾਂਗਰਸ ਨੇ ਚੋਣਾਂ ਤੋਂ ਠੀਕ ਪਹਿਲਾਂ ਬਦਲੇ ਪ੍ਰਧਾਨ, 10 ਵਿੱਚ ਮਿਲੀ ਹਾਰ, ਪੰਜਾਬ ਵਿੱਚ ਕੀ ਹੋਵੇਗਾ?
MP ਅੰਮ੍ਰਿਤਪਾਲ ਦੀ ਪਾਰਟੀ ਦੀ ਰਜਿਸਟ੍ਰੇਸ਼ਨ ‘ਤੇ ਵਿਵਾਦ: MLA ਇਆਲੀ ਬੋਲੇ- EC ਜਾਣਬੁੱਝ ਕੇ ਰੋਕ ਰਿਹਾ; ਦਿੱਲੀ ਧਰਨੇ ਦੀ ਦਿੱਤੀ ਚਿਤਾਵਨੀ
ਜਲੰਧਰ ‘ਚ ਨਸ਼ੇ ਖਿਲਾਫ ਕਾਰਵਾਈ: 7.80 ਲੱਖ ਦੀ ਡਰੱਗ ਮਨੀ ਤੇ 2 ਕਿਲੋ ਹੈਰੋਇਨ ਬਰਾਮਦ, ਹਥਿਆਰਾਂ ਸਣੇ 2 ਗ੍ਰਿਫ਼ਤਾਰ
ਧੀਰੇਂਦਰ ਸ਼ਾਸਤਰੀ ਦੇ ਸਪੱਸ਼ਟੀਕਰਨ ਤੋਂ ਬਾਅਦ ਵਿਵਾਦ ਖਤਮ: ਜਾਮਾ ਮਸਜਿਦ ‘ਚ ਬੈਠਕ, ਸ਼ਾਹੀ ਇਮਾਮ ਬੋਲੇ- ਪੰਜਾਬ ਸਾਂਝੇ ਭਾਈਚਾਰੇ ਦਾ ਗਵਾਹ
ਅੱਜ ਖੁਸ਼ ਤਾਂ ਬਹੁਤ ਹੋਣਗੇ ਚੰਨੀ…! ਵੜਿੰਗ ਦੇ ਅਸਤੀਫੇ ਤੋਂ ਬਾਅਦ ਖ਼ਤਮ ਹੋਵੇਗਾ ਕਾਂਗਰਸ ਦਾ ਕਲੇਸ਼?