ਪੰਜਾਬ ਸਰਕਾਰ ਪੰਜਾਬ ਵਾਸੀਆਂ ਲਈ ਨਵੀਆਂ ਉਮੀਦਾ ਲੈ ਕੇ ਆਈ ਹੈ : ਸਿਹਤ ਮੰਤਰੀ

Published: 

26 Jan 2023 15:23 PM

ਬੁਢਲਾਡਾ ਵਿਖੇ ਜੱਚਾਬੱਚਾ ਹਸਪਤਾਲ ਬਣ ਰਿਹਾ ਹੈ । ਆਉਣ ਵਾਲੇ ਸਮੇਂ ਵਿੱਚ ਸਿਹਤ ਸਹੂਲਤਾਂ ਵੱਖੋ ਵਧੀਆ ਜਿਲ੍ਹਾ ਹੋਵੇਗਾ ਉਨ੍ਹਾ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀ ਕੋਸ਼ਿਸ ਹੈ ਕਿ ਇਸਨੂੰ ਕੈਸਰ ਦੀ ਰਾਜਧਾਨੀ ਨਹੀ ਸਗੋ ਸਿਹਤ ਸਹੂਲਤਾਂ ਵਾਲੀ ਰਾਜਧਾਨੀ ਵਜੋ ਜਾਣਿਆ ਜਾਵੇਗਾ।

ਪੰਜਾਬ ਸਰਕਾਰ ਪੰਜਾਬ ਵਾਸੀਆਂ ਲਈ ਨਵੀਆਂ ਉਮੀਦਾ ਲੈ ਕੇ ਆਈ ਹੈ : ਸਿਹਤ ਮੰਤਰੀ
Follow Us On

74 ਵੇਂ ਗਣਤੰਤਰਤਾ ਦਿਵਸ ਮੌਕੇ ਮਾਨਸਾ ਵਿਖੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਐਲਾਨ ਕੀਤਾ ਕਿ ਰਮਦਿੱਤੇਵਾਲਾ ਰੋਡ ਦਾ ਨਾਮ ਮੰਡੀਬੋਰਡ ਵੱਲੋ ਮਰਹੂਮ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਾਮ ਤੇ ਰੱਖ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਲਈ ਸਰਕਾਰ ਹਰ ਕੋਸ਼ਿਸ ਕਰ ਰਹੀ ਹੈ।

ਸਿਹਤ ਮੰਤਰੀ ਨੇ ਗਣਤੰਤਰ ਦਿਵਸ ਦੀ ਦਿੱਤੀ ਵੱਧਾਈ

ਸਿਹਤ ਮੰਤਰੀ ਨੇ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰਤਾ ਦਿਵਸ ਤੇ ਬਸੰਤ ਰੁੱਤ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਜਿਸ ਤਰ੍ਹਾਂ ਪੱਤਝੜ੍ ਤੋ ਬਾਅਦ ਬਸੰਤ ਰੁੱਤ ਨਵੀਂਆ ਕਰੁੰਬਲਾ ਲੈ ਕੇ ਆਉਦੀ ਹੈ। ਉਸੇ ਤਰ੍ਹਾਂ ਪੰਜਾਬ ਸਰਕਾਰ ਵੀ ਪੰਜਾਬ ਵਾਸੀਆਂ ਦੀਆਂ ਨਵੀਆਂ ਉਮੀਦਾ ਲੈ ਕੇ ਆਈ ਹੈ ਕਿ ਪੰਜਾਬ ਨੂੰ ਫਿਰ ਤੋ ਰੰਗਲਾ ਪੰਜਾਬ ਬਣਾਇਆ ਜਾਵੇ।

ਹਸਪਤਾਲ ਕਰਾਂਗੇ ਅਪਗ੍ਰੇਡ

ਜਿਲ੍ਹੇ ਦੇ ਵਿਕਾਸ ਲਈ ਆਮ ਆਦਮੀ ਕਲੀਨਿਕ ਨਵੀਂ ਕੇਅਰ ਸੈਟਰ ਜਿਸ ਤਰ੍ਹਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਚਾਹੁੰਦੇ ਹਨ ਕਿ ਸਿਹਤ ਕੱਲੀ ਦਵਾਈਆਂ ਨਾਲ ਨਹੀਂ ਆਉਦੀ ਉਸ ਲਈ ਉਪਰਾਲਾ ਕਰਾਗੇ ਐਮਰਜੈਂਸੀ ਸਰਵਿਸ ਨੂੰ ਹੋਰ ਅਪਰੂਵ ਕਰਾਂਗੇ। ਹਸਪਤਾਲਾ ਨੂੰ ਅਪਗ੍ਰੇਡ ਕਰਾਂਗੇ ਰਮਦਿੱਤਾਵਾਲਾ ਰੋਡ ਦੇ ਨਕਦੀਕ ਬਜੁਰਗਾ ਦੇ ਲਈ ਬਿਰਧ ਆਸ਼ਰਮ ਬਣ ਰਿਹਾ ਹੈ।

ਬੁਢਲਾਡਾ ਵਿਖੇ ਬਣ ਰਿਹਾ ਜੱਚਾਬੱਚਾ ਹਸਪਤਾਲ

ਜਿਸ ਵਿੱਚ ਬਜੁਰਗਾ ਦੇ ਲਈ ਹਰ ਸਹੂਲਤ ਹੋਵੇਗੀ ਤੇ ਬਰੇਟਾ ਵਿੱਚ ਹਸਪਾਤਲ ਬਣਨਾ ਹੈ। ਬੁਢਲਾਡਾ ਵਿਖੇ ਜੱਚਾਬੱਚਾ ਹਸਪਤਾਲ ਬਣ ਰਿਹਾ ਹੈ । ਆਉਣ ਵਾਲੇ ਸਮੇਂ ਵਿੱਚ ਸਿਹਤ ਸਹੂਲਤਾਂ ਵੱਖੋ ਵਧੀਆ ਜਿਲ੍ਹਾ ਹੋਵੇਗਾ ਉਨ੍ਹਾ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀ ਕੋਸ਼ਿਸ ਹੈ ਕਿ ਇਸਨੂੰ ਕੈਸਰ ਦੀ ਰਾਜਧਾਨੀ ਨਹੀ ਸਗੋ ਸਿਹਤ ਸਹੂਲਤਾਂ ਵਾਲੀ ਰਾਜਧਾਨੀ ਵਜੋ ਜਾਣਿਆ ਜਾਵੇਗਾ। ਆਮ ਆਦਮੀ ਕਲੀਨਿਕ ਦੇ ਵਿਰੋਧ ਤੇ ਬੋਲਦੇ ਕਿਹਾ ਕਿ ਪ੍ਰਾਇਮਰੀ ਹੈਲਥ ਸੈਂਟਰ ਪ੍ਰਾਇਮਰੀ ਹੈਲਥ ਸੈਂਟਰ ਹੀ ਰਹਿਣਗੇ ਸਗੋ ਉਸ ਵਿੱਚ ਟੈਸਟ ਤੇ ਦਵਾਈਆਂ ਦੀ ਸਹੂਲਤ ਵਧੇਗੀ ਤੇ ਕੁਝ ਨਹੀ ਬਦਲੇਗਾ ਤੇ ਸਹੂਲਤਾਂ ਹੋਰ ਵਧਣਗੀਆ।