ਪੰਜਾਬ ਸਰਕਾਰ ਪੰਜਾਬ ਵਾਸੀਆਂ ਲਈ ਨਵੀਆਂ ਉਮੀਦਾ ਲੈ ਕੇ ਆਈ ਹੈ : ਸਿਹਤ ਮੰਤਰੀ
ਬੁਢਲਾਡਾ ਵਿਖੇ ਜੱਚਾਬੱਚਾ ਹਸਪਤਾਲ ਬਣ ਰਿਹਾ ਹੈ । ਆਉਣ ਵਾਲੇ ਸਮੇਂ ਵਿੱਚ ਸਿਹਤ ਸਹੂਲਤਾਂ ਵੱਖੋ ਵਧੀਆ ਜਿਲ੍ਹਾ ਹੋਵੇਗਾ ਉਨ੍ਹਾ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀ ਕੋਸ਼ਿਸ ਹੈ ਕਿ ਇਸਨੂੰ ਕੈਸਰ ਦੀ ਰਾਜਧਾਨੀ ਨਹੀ ਸਗੋ ਸਿਹਤ ਸਹੂਲਤਾਂ ਵਾਲੀ ਰਾਜਧਾਨੀ ਵਜੋ ਜਾਣਿਆ ਜਾਵੇਗਾ।
74 ਵੇਂ ਗਣਤੰਤਰਤਾ ਦਿਵਸ ਮੌਕੇ ਮਾਨਸਾ ਵਿਖੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਐਲਾਨ ਕੀਤਾ ਕਿ ਰਮਦਿੱਤੇਵਾਲਾ ਰੋਡ ਦਾ ਨਾਮ ਮੰਡੀਬੋਰਡ ਵੱਲੋ ਮਰਹੂਮ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਾਮ ਤੇ ਰੱਖ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਲਈ ਸਰਕਾਰ ਹਰ ਕੋਸ਼ਿਸ ਕਰ ਰਹੀ ਹੈ।


