ਮਨਾਲੀ ਤੋਂ ਲਾਪਤਾ ਹੋਈ ਪੀਆਰਟੀਸੀ ਦੀ ਬੱਸ ਬਿਆਸ ਦਰਿਆ ਚੋਂ ਮਿਲੀ, ਇੱਕ ਲਾਸ਼ ਵੀ ਹੋਈ ਬਰਾਮਦ

Updated On: 

14 Jul 2023 12:49 PM

ਪੀਆਰਟੀਸੀ ਦੀ ਇਹ ਬੱਸ ਐਤਵਾਰ ਦੁਪਹਿਰ ਕਰੀਬ 2:30 ਵਜੇ ਚੰਡੀਗੜ੍ਹ ਦੇ ਬੱਸ ਸਟੈਂਡ 43 ਤੋਂ ਮਨਾਲੀ ਲਈ ਰਵਾਨਾ ਹੋਈ। ਦੁਪਹਿਰ 3:00 ਵਜੇ ਮਨਾਲੀ ਪਹੁੰਚਣਾ ਸੀ। ਪਰ ਭਾਰੀ ਮੀਂਹ ਕਾਰਨ ਇਹ ਮਨਾਲੀ ਨਹੀਂ ਪਹੁੰਚ ਸਕੀ। ਪਰ ਹੁਣ ਖਬਰ ਹੈ ਕਿ ਬੱਸ ਬਿਆਸ ਨਦੀਂ ਚੋਂ ਬਰਾਮਦ ਹੋਈ ਹੈ।

ਮਨਾਲੀ ਤੋਂ ਲਾਪਤਾ ਹੋਈ ਪੀਆਰਟੀਸੀ ਦੀ ਬੱਸ ਬਿਆਸ ਦਰਿਆ ਚੋਂ ਮਿਲੀ, ਇੱਕ ਲਾਸ਼ ਵੀ ਹੋਈ ਬਰਾਮਦ
Follow Us On

ਪੰਜਾਬ ਨਿਊਜ। ਪੰਜਾਬ ਅਤੇ ਹਿਮਾਚਲ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਉੱਧਰ ਦੁਜੇ ਪਾਸੇ ਮਨਾਲੀ (Manali) ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀ ਲਾਪਤਾ ਬੱਸ ਨਦੀ ਵਿੱਚੋਂ ਮਿਲੀ ਹੈ। ਬੱਸ ਦੇ ਨਾਲ ਇੱਕ ਲਾਸ਼ ਵੀ ਬਰਾਮਦ ਹੋਈ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਲਾਸ਼ ਕਿਸਦੀ ਹੈ। ਪਰ ਸ਼ੱਕ ਜਤਾਇਆ ਜਾ ਰਿਹਾ ਹੈ ਇਹ ਮ੍ਰਿਤਕ ਦੇਹ ਬੱਸ ਦੇ ਡਰਾਈਵਰ ਦੀ ਹੋ ਸਕਦੀ ਹੈ। ਪੰਜਾਬ ਸਰਕਾਰ ਦੇ ਡਰਾਈਵਰ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬਾਕੀ ਹੋਰ ਕਿੰਨਾ ਜਾਨੀ ਨੁਕਸਾਨ ਹੋਇਆ ਹੈ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ।ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਚਲਾਇਆ ਜਾਵੇਗਾ।

ਇਹ ਬੱਸ ਐਤਵਾਰ ਦੁਪਹਿਰ ਕਰੀਬ 2:30 ਵਜੇ ਚੰਡੀਗੜ੍ਹ (Chandigarh) ਦੇ ਬੱਸ ਸਟੈਂਡ 43 ਤੋਂ ਮਨਾਲੀ ਲਈ ਰਵਾਨਾ ਹੋਈ। ਦੁਪਹਿਰ 3:00 ਵਜੇ ਮਨਾਲੀ ਪਹੁੰਚਣਾ ਸੀ। ਪਰ ਭਾਰੀ ਮੀਂਹ ਕਾਰਨ ਇਹ ਮਨਾਲੀ ਨਹੀਂ ਪਹੁੰਚ ਸਕਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਦੇ ਸਮੇਂ ਬੱਸ ਵਿੱਚ ਕਿੰਨੇ ਯਾਤਰੀ ਮੌਜੂਦ ਸਨ।

ਪੰਜਾਬ ਸਰਕਾਰ (Punjab Govt) ਦਾ ਟ੍ਰਾਂਸਪੋਰਟ ਵਿਭਾਗ ਹਾਲੇ ਇਸ ਬਾਰੇ ਕੁੱਝ ਨਹੀਂ ਦੱਸ ਰਿਹਾ। ਬੱਸ ਵਿੱਚ ਸਵਾਰੀਆਂ ਕਿੰਨੀਆਂ ਸਨ ਵਿਭਾਗ ਨੂੰ ਇਸਦਾ ਸਹੀ ਪਤਾ ਨਹੀਂ। ਵਿਭਾਗ ਦੇ ਅਫਸਰਾਂ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਹਾਲੇ ਦੋਹਾਂ ਬਾਰੇ ਹਾਲੇ ਕੋਈ ਵੀ ਪਤਾ ਨਹੀਂ ਚੱਲ ਸਕਿਆ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version