ਚੰਡੀਗੜ੍ਹ ਦੇ ਸਕੁਲ ਚ ਦਰੱਖਤ ਡਿੱਗਣ ਦੇ ਮਾਮਲੇ ਵਿਚ ਚੌਹਾਨ ਕਮੇਟੀ ਨੇ ਸੌਂਪੀ ਰਿਪੋਰਟ

Published: 

08 Feb 2023 09:25 AM

ਪਿਛਲੇ ਸਾਲ 8 ਜੁਲਾਈ ਨੂੰ ਇਕ ਵਿਰਾਸਤੀ ਪਿੱਪਲ ਦਾ ਦਰੱਖਤ ਚੰਡੀਗੜ੍ਹ ਦੇ ਸੈਕਟਰ 9 ਦੇ ਕਾਰਮਲ ਕਾਨਵੈਂਟ ਸਕੂਲ ਦੇ ਵਿਹੜੇ 'ਤੇ ਡਿੱਗਣ ਕਾਰਨ 16 ਸਾਲਾ ਲੜਕੀ ਦੀ ਜਾਨ ਚਲੀ ਗਈ ਸੀ ਅਤੇ 19 ਜ਼ਖਮੀ ਹੋ ਗਏ ਸਨ।

ਚੰਡੀਗੜ੍ਹ ਦੇ ਸਕੁਲ ਚ ਦਰੱਖਤ ਡਿੱਗਣ ਦੇ ਮਾਮਲੇ ਵਿਚ ਚੌਹਾਨ ਕਮੇਟੀ ਨੇ ਸੌਂਪੀ ਰਿਪੋਰਟ
Follow Us On

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 9 ਦੇ ਕਾਰਮਲ ਕਾਨਵੈਂਟ ਸਕੂਲ ਵਿੱਚ ਵਾਪਰੀ ਦਰਦਨਾਕ ਘਟਨਾ ਦੇ ਛੇ ਮਹੀਨਿਆਂ ਬਾਅਦ ਜਾਂਚ ਲਈ ਬਣਾਈ ਗਈ ਕਮੇਟੀ ਨੇ ਤੱਥ ਖੋਜ ਰਿਪੋਰਟ ਯੂਟੀ ਪ੍ਰਸ਼ਾਸਕ ਨੂੰ ਸੌਂਪ ਦਿੱਤੀ ਹੈ। ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜਤਿੰਦਰ ਚੌਹਾਨ (ਸੇਵਾਮੁਕਤ) ਦੀ ਅਗਵਾਈ ਹੇਠ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਚੌਹਾਨ ਕਮੇਟੀ ਨੇ ਸੌਂਪੀ ਰਿਪੋਰਟ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਪੂਰੇ ਮਾਮਲੇ ਵਿਚ ਸਕੂਲ ਦੀ ਕੋਈ ਗਲਤੀ ਨਹੀਂ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਇੰਜੀਨੀਅਰਿੰਗ ਵਿਭਾਗ ਨੇ ਹੈਰੀਟੇਜ ਦਰੱਖਤ ਦੀ ਸਹੀ ਤਰੀਕੇ ਸੰਭਾਲ ਨਹੀਂ ਕੀਤੀ। ਰਿਪੋਰਟ ਵਿਚ ਕਿਸੇ ਖਿਲਾਫ ਕਾਰਵਾਈ ਕਰਨ ਦਾ ਜ਼ਿਕਰ ਨਹੀਂ ਹੈ।ਦੱਸ ਦਈਏ ਕਿ ਪਿਛਲੇ ਸਾਲ 8 ਜੁਲਾਈ ਨੂੰ ਇਕ ਵਿਰਾਸਤੀ ਪਿੱਪਲ ਦਾ ਦਰੱਖਤ ਚੰਡੀਗੜ੍ਹ ਦੇ ਸੈਕਟਰ 9 ਦੇ ਕਾਰਮਲ ਕਾਨਵੈਂਟ ਸਕੂਲ ਦੇ ਵਿਹੜੇ ‘ਤੇ ਡਿੱਗਣ ਕਾਰਨ 16 ਸਾਲਾ ਲੜਕੀ ਦੀ ਜਾਨ ਚਲੀ ਗਈ ਸੀ ਅਤੇ 19 ਜ਼ਖਮੀ ਹੋ ਗਏ ਸਨ।

ਦਰੱਖਤ ਡਿੱਗਣ ਕਰਕੇ ਬੱਚੀ ਦੀ ਹੋਈ ਸੀ ਮੌਤ

ਤੱਥਾਂ ਦਾ ਪਤਾ ਲਗਾਉਣ ਅਤੇ ਘਟਨਾ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਦੀ ਪ੍ਰਸ਼ਾਸਨ ਨੇ ਨਗਰ ਨਿਗਮ, ਜੰਗਲਾਤ ਵਿਭਾਗ ਅਤੇ ਬਾਗਬਾਨੀ ਵਿੰਗ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਵੀ ਬਣਾਈ ਸੀ। ਕਮੇਟੀ ਨੂੰ ਭਵਿੱਖ ਵਿੱਚ ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਉਪਾਅ ਕਰਨ ਲਈ ਸੁਝਾਅ ਦੇਣ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਵੀ ਦਿੱਤੇ ਸਨ।