ਸਰਦੂਲਗੜ੍ਹ ਦੇ ਵਿਧਾਇਕ ‘ਤੇ ਕੁੜੀ ਨੇ ਨੌਕਰੀ ਖੋਹਣ ਦੇ ਲਾਏ ਆਰੋਪ

Published: 

25 Jan 2023 16:21 PM

ਸਰਦੂਲਗੜ੍ਹ ਦੇ ਵਿਧਾਇਕ ਤੇ ਕੁੜੀ ਨੇ ਨੌਕਰੀ ਖੋਹਣ ਦੇ ਲਾਏ ਦੋਸ਼ ਆਪਣੇ ਚਹੇਤੇ ਨੂੰ ਰੱਖਣ ਦੀ ਕਰ ਰਹੇ ਨੇ ਸਿਫ਼ਾਰਿਸ ਵਿਧਾਇਕ ਨੇ ਲੜਕੀ ਦੇ ਦੋਸ਼ ਨੂੰ ਨਕਾਰਿਆ।

ਸਰਦੂਲਗੜ੍ਹ ਦੇ ਵਿਧਾਇਕ ਤੇ ਕੁੜੀ ਨੇ ਨੌਕਰੀ ਖੋਹਣ ਦੇ ਲਾਏ ਆਰੋਪ
Follow Us On

ਸਹਿਕਾਰੀ ਸੁਸਾਇਟੀ ਵਿੱਚ ਨੌਕਰੀ ਦੇ ਲਈ ਸਲੈਕਟ ਹੋਈ ਇੱਕ ਲੜਕੀ ਵੱਲੋ ਆਪ ਦੇ ਵਿਧਾਇਕ ‘ਤੇ ਉਸ ਲੜਕੀ ਦੀ ਜਗ੍ਹਾ ਆਪਣੇ ਚਹੇਤੇ ਨੂੰ ਰੱਖਣ ਦੇ ਦੋਸ਼ ਲਗਾਏ ਹਨ। ਵਿਧਾਇਕ ਵੱਲੋ ਲੜਕੀ ਨੂੰ ਕਿਸੇ ਹੋਰ ਜਗ੍ਹਾ ਨੌਕਰੀ ਦੇਣ ਦਾ ਝਾਂਸਾ ਵੀ ਦਿੱਤਾ ਗਿਆ ਹੈ। ਜਿਸਦੇ ਸਬੂਤ ਵਿਧਾਇਕ ਦੇ ਪੀਏ ਵੱਲੋ ਵਟਸਅਪ ਜਰੀਏ ਕਿਸੇ ਹੋਰ ਪਿੰਡ ਦੀ ਸੁਸਾਇਟੀ ਵਿੱਚ ਪੋਸਟਾ ਦਾ ਇਸ਼ਤਿਹਾਰ ਭੇਜਿਆ ਗਿਆ ਹੈ। ਪੀੜਤ ਲੜਕੀ ਵੱਲੋ ਵਿਧਾਇਕ ਬਦਸਲੂਕੀ ਕਰਨ ਦੇ ਵੀ ਇਲਜਾਮ ਲਗਾਏ ਹਨ ਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਕੁੜੀ ਨੇ ਸੀਐੱਮ ਮਾਨ ਤੇ ਉਨ੍ਹਾਂ ਦੀ ਪਤਨੀ ਨੂੰ ਕੀਤੀ ਸ਼ਿਕਾਇਤ

ਹਲਕਾ ਸਰਦੂਲਗੜ੍ਹ ਦੇ ਪਿੰਡ ਫੱਤਾ ਮਾਲੋਕਾ ਦੀ ਲੜਕੀ ਗੁਰਪ੍ਰੀਤ ਕੌਰ ਨੇ ਹਲਕੇ ਦੇ ਵਿਧਾਇਕ ‘ਤੇ ਉਸਦੀ ਨੌਕਰੀ ਖੋਹਣ ਦੇ ਦੋਸ਼ ਲਗਾਏ ਹਨ। ਲੜਕੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਮਿਲਕੇ ਵਿਧਾਇਕ ਦੀ ਸ਼ਿਕਾਇਤ ਕਰ ਇਨਸਾਫ਼ ਦੀ ਮੰਗ ਕੀਤੀ ਹੈ। ਪੀੜਤ ਲੜਕੀ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਵਿੱਚ ਬਿਜਨੈਸ ਕਾਰਸਪਡੈਟ ਦੀਆਂ ਸਹਿਕਾਰੀ ਸੁਸਾਇਟੀਆ ਵਿੱਚ 19 ਪੋਸਟਾ ਆਈਆ ਸਨ ਤੇ ਉਸਨੇ ਅਪਲਾਈ ਵੀ ਕੀਤਾ ਜਿਸਤੋ ਬਾਅਦ ਉਸਦੀ ਮੈਰਿਟ ਦੇ ਆਧਾਰ ਤੇ ਸਿਲੈਕਸ਼ਨ ਹੋ ਗਈ।

ਕੁੜੀ ਨੇ ਨੌਕਰੀ ਖੋਹਣ ਦੇ ਲਾਏ ਦੋਸ਼

ਸੁਸਾਇਟੀ ਦੇ ਪ੍ਰਧਾਨ ਤੇ ਏ ਆਰ ਦੀ ਹਾਜਰੀ ਵਿੱਚ ਇੰਟਰਵਿਊ ਹੋਇਆ ਤੇ ਇਸ ‘ਚ ਉਸਨੂੰ ਨੌਕਰੀ ਦੇ ਲਈ ਯੋਗ ਪਾਇਆ ਗਿਆ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਵੱਲੋ ਆਪਣੇ ਚਹੇਤੇ ਨੂੰ ਰੱਖ ਲਿਆ। ਜਦੋਂ ਉਨ੍ਹਾ ਨੇ ਵਿਧਾਇਕ ਦੇ ਦਫ਼ਤਰ ਜਾ ਕੇ ਵਿਧਾਇਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਬਦਸਲੂਕੀ ਨਾਲ ਪੇਸ਼ ਆਏ। ਕਹਿਣ ਲੱਗੇ ਕਿ ਮੈਂ ਜੁਬਾਨ ਦੇ ਚੁੱਕਾ ਹਾਂ ਉਸ ਜਗ੍ਹਾ ਤਾਂ ਹੁਣ ਉਹ ਮੰਡਾ ਹੀ ਲੱਗੇਗਾ ਤੇ ਤਹਾਨੂੰ ਕਿਸੇ ਹੋਰ ਜਗ੍ਹਾ ਨੌਕਰੀ ਦੇ ਦਿੰਦੇ ਹਾਂ ।

ਜਿਸ ਤੋਂ ਬਾਅਦ ਮੇਂ ਮਨਾ ਕਰ ਦਿੱਤਾ ਤੇ ਇਸ ਜਗ੍ਹਾ ਤੇ ਲੱਗਣ ਲਈ ਕਿਹਾ ਪਰ ਉਨ੍ਹਾ ਸਾਨੂੰ ਸਾਫ਼ ਕਰ ਦਿੱਤਾ ਕਿ ਜਿੱਥੇ ਮਰਜੀ ਚਲੇ ਜਾਊ ਉਸ ਜਗ੍ਹਾ ਤਾਂ ਉਹ ਲੜ੍ਕਾ ਹੀ ਲੱਗੇਗਾ ਤੇ ਬਾਅਦ ਵਿੱਚ ਮੈਨੂੰ ਕਿਸੇ ਹੋਰ ਪਿੰਡ ਵਿੱਚ ਸੁਸਾਇਟੀ ਵਿੱਚ ਪੋਸਟਾ ਦੇ ਇਸ਼ਤਿਹਾਰ ਵਟਸਅਪ ਕਰਕੇ ਨੌਕਰੀ ਦਾ ਝਾਂਸਾ ਦੇਣ ਲੱਗੇ। ਪੀੜ੍ਹਤਾ ਨੇ ਇਸਦੀ ਸਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾ ਦੀ ਪਤਨੀ ਗੁਰਪ੍ਰੀਤ ਕੌਰ ਕੋਲ ਕੀਤੀ।