Punjab ‘ਚ ਵੱਧ ਰਿਹਾ ਗਰਮੀ ਦਾ ਕਹਿਰ, ਇੱਕ ਹਫਤੇ ‘ਚ 35 ਤੋਂ 45 ਡਿਗਰੀ ਪਾਰ ਹੋਵੇਗਾ ਤਾਪਮਾਨ
ਸੂਬੇ ਵਿੱਚ ਮੁੜ ਗਰਮੀ ਵੱਟ ਕੱਢੇਗੀ। ਅਗਲੇ ਵੀਰਵਾਰ ਤੱਕ ਪੰਜਾਬ ਦਾ ਤਾਪਮਾਨ 40 ਡਿਗਰੀ ਨੂੰ ਪਾਰ ਕਰ ਜਾਵੇਗਾ। ਇੰਨਾ ਹੀ ਨਹੀਂ ਅਗਲੇ ਐਤਵਾਰ ਤੱਕ ਕਈ ਸ਼ਹਿਰਾਂ ਦਾ ਤਾਪਮਾਨ 45 ਡਿਗਰੀ ਤੋਂ ਵੱਧ ਦਰਜ ਕੀਤਾ ਜਾਵੇਗਾ।
ਪੰਜਾਬ ਵਿੱਚ ਗਰਮੀ ਦਾ ਕਹਿਰ
ਪੰਜਾਬ ਨਿਊਜ। ਪੂਰੇ ਸਾਲ ਦਾ ਸਭ ਤੋਂ ਗਰਮ ਨੌਤਪਾ ਦਿਨ ਖਤਮ ਹੋ ਗਏ। ਵੈਸਟਰਨ ਡਿਸਟਰਬੈਂਸ ਕਾਰਨ ਇਸ ਵਾਰ ਨੌਤਪਾ ਪੰਜਾਬ (Punjab) ਨੂੰ ਗਰਮ ਨਹੀਂ ਕਰ ਸਕਿਆ ਪਰ ਹੁਣ ਵੈਸਟਰਨ ਡਿਸਟਰਬੈਂਸ ਦਾ ਅਸਰ ਪੰਜਾਬ ‘ਚ ਘਟਦਾ ਨਜ਼ਰ ਆ ਰਿਹਾ ਹੈ। ਪਿਛਲੇ ਦਿਨੀਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 35 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਸੀ। ਆਉਣ ਵਾਲੇ 7 ਦਿਨਾਂ ‘ਚ ਇਹ ਤਾਪਮਾਨ 45 ਡਿਗਰੀ ਨੂੰ ਪਾਰ ਕਰ ਜਾਵੇਗਾ।
ਮੌਸਮ ਵਿਭਾਗ (Department of Meteorology) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਪਿਛਲੇ 36 ਘੰਟਿਆਂ ਦੌਰਾਨ ਕਿਤੇ ਵੀ ਮੀਂਹ ਨਹੀਂ ਪਿਆ ਹੈ। ਵੈਸਟਰਨ ਡਿਸਟਰਬੈਂਸ ਦੇ ਦਿੱਲੀ ਵੱਲ ਵਧਣ ਤੋਂ ਬਾਅਦ ਹੁਣ ਪੰਜਾਬ ‘ਚ ਵੀ ਗਰਮੀ ਵਧਣ ਲੱਗੀ ਹੈ। ਅਗਲੇ ਵੀਰਵਾਰ ਤੱਕ ਪੰਜਾਬ ਦਾ ਤਾਪਮਾਨ 40 ਡਿਗਰੀ ਨੂੰ ਪਾਰ ਕਰ ਜਾਵੇਗਾ। ਇੰਨਾ ਹੀ ਨਹੀਂ ਅਗਲੇ ਐਤਵਾਰ ਤੱਕ ਕਈ ਸ਼ਹਿਰਾਂ ਦਾ ਤਾਪਮਾਨ 45 ਡਿਗਰੀ ਤੋਂ ਵੱਧ ਦਰਜ ਕੀਤਾ ਜਾਵੇਗਾ।


