ਮਲੇਰਕੋਟਲਾ ਦੇ ਲੋਕਾਂ ਦੀਆਂ ਬਿਜਲੀ ਦੀਆਂ ਸਮੱਸਿਆਵਾਂ ਹੋਣਗੀਆਂ ਖਤਮ-ਮਾਨ, The electricity problems of the people of Malerkotla will be over Punjabi news - TV9 Punjabi

Power improvements: ਮਲੇਰਕੋਟਲਾ ਦੇ ਲੋਕਾਂ ਦੀਆਂ ਬਿਜਲੀ ਦੀਆਂ ਸਮੱਸਿਆਵਾਂ ਹੋਣਗੀਆਂ ਖਤਮ-ਮਾਨ

Updated On: 

07 Mar 2023 15:19 PM

Simranjit Singh Maan: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੁਣ ਮਲੇਰਕੋਟਲਾ ਦੇ ਲੋਕਾਂ ਨੂੰ ਕੱਟਾਂ ਤੋਂ ਰਾਹਤ ਮਿਲੇਗੀ, ਕਿਉਂਕਿ ਬਿਜਲੀ ਸੁਧਾਰ ਲਈ ਕਰੀਬ 52 ਕਰੋੜ ਰੁਪਏ ਦੀ ਰਾਸ਼ੀ ਖਰਚੀ ਜਾਵੇਗੀ ਤੇ ਬਿਜਲੀ ਨਵੀਨੀਕਰਨ ਦਾ ਕੰਮ ਜਲਦੀ ਹੀ ਪੂਰੇ ਜ਼ਿਲ੍ਹਾ ਵਿੱਚ ਮੁਕੰਮਲ ਹੋ ਜਾਵੇਗਾ, ਮਾਨ ਨੇ ਇਸ ਮਾਮਲੇ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਵੀ, ਉਨ੍ਹਾਂ ਨੇ ਕਿਹਾ ਕਿ ਐਮ.ਪੀ. ਹੋਣ ਦੇ ਨਾਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣਾ ਉਨ੍ਹਾਂ ਦੀ ਜਿੰਮੇਵਾਰੀ ਹੈ

Power improvements: ਮਲੇਰਕੋਟਲਾ ਦੇ ਲੋਕਾਂ ਦੀਆਂ ਬਿਜਲੀ ਦੀਆਂ ਸਮੱਸਿਆਵਾਂ ਹੋਣਗੀਆਂ ਖਤਮ-ਮਾਨ

ਸੰਗਰੂਰ ਵਿਖੇ ਆਪਣੇ ਨਿਵਾਸ ਸਥਾਨ 'ਤੇ ਮਲੇਰਕੋਟਲਾ ਦੇ ਲੋਕਾਂ ਨਾਲ ਮੁਲਾਕਾਤ ਕਰਦੇ ਹੋਏ ਸਾਂਸਦ ਮਾਨ।

Follow Us On

ਸੰਗਰੂਰ/ਮਾਲੇਰਕੋਟਲਾ। ਸਾਂਸਦ ਸਿਮਰਨਜੀਤ ਸਿੰਘ ਨੇ ਸੰਗਰੂਰ ਸਥਿਤ ਆਪਣੇ ਨਿਵਾਸ ਸਥਾਨ ਤੇ ਮਲੇਰਕੋਟਲਾ ਤੋਂ ਉਨ੍ਹਾਂ ਨੂੰ ਮਿਲਣ ਆਏ ਲੋਕਾਂ ਨਾਲ ਮੁਲਾਕਾਤ ਕੀਤੀ,, ਇਸ ਦੌਰਾਨ ਸਾਂਸਦ ਮਾਨ ਨੇ ਉਨ੍ਹਾਂ ਦੀ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ,, ਮਾਨ ਨੇ ਕਿਹਾ ਕਿ ਜਿਲੇ ਦੀ ਹੁਣ ਬਿਜਲੀ ਨਾਲ ਸਾਰੀ ਮੁਸ਼ਕਿਲ ਹੱਲ ਹੋ ਜਾਵੇਗੀ ਕਿਉਂਕਿ ਇਸਨੂੰ ਸੁਧਾਰਨ ਲਈ ਕਰੀਬ 52 ਕਰੋੜ ਰੁਪਏ ਖਰਚੇ ਜਾਣਗੇ,,

ਬਿਜਲੀ ਦੀ ਸਪਲਾਈ ਸਹੀ ਨਾ ਹੋਣ ਕਾਰਨ ਕਾਰੋਬਾਰ ਹੁੰਦੇ ਪ੍ਰਭਾਵਿਤ-ਮਾਨ

ਮਾਨ ਨੇ ਕਿਹਾ ਕਿ ਬਿਜਲੀ ਦੇ ਨਵੀਨੀਕਰਨ ਦਾ ਕੰਮ ਜਲਦੀ ਹੀ ਪੂਰੇ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਮੁਕੰਮਲ ਹੋ ਜਾਵੇਗਾ, ਜਿਸ ਸੰਬੰਧੀ ਸਮੀਖਿਆ ਕਰਨ ਉਨ੍ਹਾਂ ਨੇ ਅਧਿਕਾਰੀਆਂ ਨਾਲ ਮੁਲਾਕਤ ਵੀ ਕੀਤੀ,, ਮਾਨ ਨੇ ਕਿਹਾ ਕਿ ਬਿਜਲੀ ਦੇ ਵਾਰ-ਵਾਰ ਕੱਟ ਲੱਗਣਾ ਅਤੇ ਘਰਾਂ ਵਿੱਚ ਬਿਜਲੀ ਦੇ ਉਪਕਰਨ ਸੜ ਜਾਣਾ ਲੋਕਾਂ ਦੀ ਮੁੱਖ ਸਮੱਸਿਆ ਸੀ,, ਜਿਸਦਾ ਹੁਣ ਜਲਦੀ ਹੱਲ ਹੋ ਜਾਵੇਗਾ,, ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਸਹੀ ਨਹੀਂ ਹੋਣ ਕਾਰਨ ਲੋਕਾਂ ਦੇ ਕਾਰੋਬਾਰ ‘ਤੇ ਵੀ ਅਸਰ ਪੈਂਦਾ ਸੀ | ਲੋਕਾਂ ਦੀਆਂ ਇਨ੍ਹਾਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਸਪਲਾਈ ਵਿੱਚ ਸੁਧਾਰਾਂ ਨੂੰ ਪਹਿਲ ਦਿੱਤੀ ਗਈ ਹੈ |

ਬਿਜਲੀ ਲਾਈਨਾਂ ਵਿੱਚ ਸੁਧਾਰ ਦੇ ਕੰਮ ਹੋਣਗੇ-ਸਾਂਸਦ

ਮਾਨ ਨੇ ਕਿਹਾ ਕਿ ਜਲਦੀ ਹੀ ਪੂਰੇ ਜ਼ਿਲ੍ਹੇ ਵਿੱਚ ਨਵੀਆਂ 11 ਕੇ.ਵੀ. ਲਾਈਨਾਂ, ਨਵੇਂ ਟਰਾਂਸਫਾਰਮਰ, ਨਵੇਂ ਬਿਜਲੀ ਘਰਾਂ ਦੀ ਉਸਾਰੀ ਅਤੇ ਐਲ.ਟੀ./ਐਚ.ਟੀ. ਲਾਈਨਾਂ ਦੇ ਸੁਧਾਰ ਦੇ ਕੰਮ ਕਰਵਾਏ ਜਾਣਗੇ, ਤਾਂ ਜੋ ਜ਼ਿਲ੍ਹੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇ। ਮਾਨ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਖਸਤਾ ਹਾਲ ਖੰਭਿਆਂ, ਤਾਰਾਂ ਅਤੇ ਕੇਬਲਾਂ ਦਾ ਵੀ ਸੁਧਾਰ ਕੀਤਾ ਜਾਵੇਗਾ,, ਮਾਨ ਨੇ ਕਿਹਾ ਕਿ ਲੋਕਾਂ ਨੇ ਜਿਹੜਾ ਉਨ੍ਹਾਂ ਤੇ ਭਰੋਸਾ ਕੀਤਾ ਹੈ ਉਹ ਉਸਨੂੰ ਬਣਾਈ ਰੱਖਣਗੇ,,

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version