ਮਲੇਰਕੋਟਲਾ ਨਵਾਬ ਦੀ 8ਵੀਂ ਪੀੜ੍ਹੀ ਦੀ ਇਕਲੌਤੀ ਬੇਗਮ ਦਾ ਦੇਹਾਂਤ, 102 ਸਾਲ ਦੀ ਉਮਰ ‘ਚ ਲਿਆ ਅੰਤਿਮ ਸਾਹ
ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਦਾ ਖ਼ਾਨਦਾਨ 8ਵੀਂ ਪੀੜ੍ਹੀ ਦੀ ਇਕਲੌਤੀ ਬੇਗਮ ਦੁਨੀਆਂ ਤੋਂ ਚਲੇ ਗਏ। ਮੁਨੱਵਰ-ਉਲ-ਨਿਸਾ ਨੇ 102 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਦੀਆਂਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ। ਮਲੇਰਕੋਟਲਾ ਦੇ ਨਵਾਬ ਦਾ ਸਬੰਧ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਸ਼ਹਾਦਤ ਨੂੰ ਲੈ ਕੇ ਹੈ।
ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਦਾ ਖ਼ਾਨਦਾਨ 8ਵੀਂ ਪੀੜ੍ਹੀ ਦੀ ਇਕਲੌਤੀ ਬੇਗਮ ਮੁਨੱਵਰ-ਉਲ-ਨਿਸਾ ਇਸ ਦੁਨੀਆਂ ਤੋਂ ਚਲੇ ਗਏ। ਮਲੇਰਕੋਟਲਾ (Malerkotla) ਦੇ ਨਵਾਬ ਦਾ ਸਬੰਧ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਸ਼ਹਾਦਤ ਨੂੰ ਲੈ ਕੇ ਹੈ। ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਦੇ ਸ਼ਹਿਜ਼ਾਦਿਆਂ ਦੀ ਸ਼ਹਾਦਤ ਦੇ ਸਮੇਂ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਉਨ੍ਹਾਂ ਨੂੰ ਕੰਧ ਚਿਣਵਾਉਣ ਦਾ ਵਿਰੋਧ ਕੀਤਾ ਸੀ।
ਮੁਨੱਵਰ-ਉਲ-ਨਿਸਾ ਨੇ 102 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਤਬੀਅਤ ਕੁਝ ਦਿਨਾਂ ਤੋਂ ਖ਼ਰਾਬ ਚੱਲ ਰਹੀ ਸੀ ਜਿਸ ਦੇ ਚੱਲਦੇ ਉਨ੍ਹਾਂ ਨੂੰ ਮਲੇਰਕੋਟਲਾ ਦੇ ਹਜ਼ਰਤ ਹਲੀਮਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਕਈ ਦਿਨਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵੀਦਾ ਕਹਿ ਗਏ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਦੀਆਂਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ।
ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ
ਸਿੱਖ ਇਤਿਹਾਸ ਵਿੱਚ ਮਲੇਰਕੋਟਲਾ ਦੇ ਨਵਾਬ ਦੇ ਖ਼ਾਨਦਾਨ ਦਾ ਵਿਸ਼ੇਸ਼ ਮਹੱਤਵ ਹੈ। ਸਰਹਿੰਦ ਦੇ ਨਵਾਬ ਵਜ਼ੀਰ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਕੰਧਾਂ ਚ ਚਿਣਵਾਉਣ ਦਾ ਹੁਕਮ ਦਿੱਤੀ ਸੀ। ਉਸ ਸਮੇਂ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਇਨ੍ਹਾਂ ਦੇ ਫੈਸਲੇ ਤੋਂ ਖੁਸ਼ ਨਹੀਂ ਸਨ। ਉਨ੍ਹਾਂ ਬੜੀ ਦਲੇਰੀ ਨਾਲ ਇਸ ਦਾ ਵਿਰੋਧ ਕੀਤਾ। ਇਸ ਕਾਰਨ ਮਲੇਰਕੋਲਟਲਾ ਦੇ ਨਵਾਬ ਦੇ ਖ਼ਾਨਦਾਨ ਪ੍ਰਤੀ ਸਿੱਖ ਵਿਸ਼ੇਸ਼ ਸਨਮਾਨ ਰੱਖਦੇ ਹਨ।
ਤੁਹਾਨੂੰ ਦੱਸ ਦਈਏ ਕੀ ਬੇਗਮ ਮੁਨੱਵਰ ਉਲ ਨਿਸ਼ਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਂ ਮਹਿੰਦਰ ਕੌਰ ਦੀ ਦੋਸਤ ਸਨ। ਕੈਪਟਨ ਅੰਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਹੀ ਉਨ੍ਹਾਂ ਨੇ ਆਪਣਾ ਮਹਿਲ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਸੀ। ਉਨ੍ਹਾਂ ਦੀ ਆਖ਼ਰੀ ਇੱਛਾ ਸੀ ਉਨ੍ਹਾਂ ਦਾ ਮਹਿਲ ਪਹਿਲਾਂ ਵਾਂਗ ਚਮਕਦਾ ਰਹੇ ਅਤੇ ਜਦੋਂ ਉਹ ਇਸ ਦੁਨੀਆਂ ਨੂੰ ਛੱਡ ਕੇ ਜਾਣ ਤਾਂ ਇਹ ਉਸ ਸਮੇਂ ਵੀ ਚਮਕਦਾ ਰਹੇ।