40 ਮੁਕਤਿਆਂ ਦੀ ਯਾਦ ‘ਚ ਅੱਜ ਤੋਂ ਆਰੰਭ ਮਾਘੀ ਮੇਲਾ, ਵੱਡੀ ਗਿਣਤੀ ‘ਚ ਪਹੁੰਚੀ ਸੰਗਤ
Maghi Mela: 40 ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਲੱਗਦੇ ਇਤਿਹਾਸਕ ਜੋੜ ਮੇਲਾ ਮਾਘੀ ਦੇ ਸਬੰਧੀ ਧਾਰਮਿਕ ਸਮਾਗਮ ਅੱਜ ਆਰੰਭ ਹੋ ਗਏ ਹਨ। ਅੱਜ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਧਾਰਮਿਕ ਸਮਾਗਮ 12,13,14 ਜਨਵਰੀ ਨੂੰ ਲਗਾਤਾਰ ਸ੍ਰੀ ਦਰਬਾਰ ਸਾਹਿਬ ਵਿਖੇ ਚੱਲਣਗੇ। ਇਨ੍ਹਾਂ 40 ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਇਤਿਹਾਸਕ ਮੇਲਾ ਮਾਘੀ ਸਬੰਧੀ ਇਸਤਰੀ ਅਕਾਲੀ ਦਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡਤੇ ਇਸਤਰੀ ਕਾਨਫਰੰਸ਼ ਕੀਤੀ ਗਈ।
ਸ੍ਰੀ ਮੁਕਤਸਰ ਸਾਹਿਬ (Muktar Sahib) ਵਿਖੇ 40 ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਲੱਗਦੇ ਇਤਿਹਾਸਕ ਜੋੜ ਮੇਲਾ ਮਾਘੀ ਦੇ ਸਬੰਧੀ ਧਾਰਮਿਕ ਸਮਾਗਮ ਅੱਜ ਆਰੰਭ ਹੋ ਗਏ ਹਨ। ਅੱਜ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। ਧਾਰਮਿਕ ਸਮਾਗਮ 12,13,14 ਜਨਵਰੀ ਨੂੰ ਲਗਾਤਾਰ ਸ੍ਰੀ ਦਰਬਾਰ ਸਾਹਿਬ ਵਿਖੇ ਚੱਲਣਗੇ। ਇੱਥੇ 14 ਜਨਵਰੀ ਨੂੰ ਮਾਘੀ ਦਾ ਪੱਵਿਤਰ ਇਸ਼ਨਾਨ ਹੋਵੇਗਾ। ਇਸ ਤੋਂ ਬਾਅਦ 15 ਜਨਵਰੀ ਨੂੰ ਨਗਰ ਕੀਰਤਨ ਨਾਲ ਮਾਘੀ ਮੇਲੇ ਦੀ ਰਸਮੀ ਸਮਾਪਤੀ ਕੀਤੀ ਜਾਵੇਗੀ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਪਹੁੰਚੇ।
ਦੱਸ ਦੇਈਏ ਕਿ ਸ੍ਰੀ ਗੁਰੂ ਗੋਬਿੰਦ ਸਿੰਘ (Guru Gobind Singh) ਜੀ ਨੂੰ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਬੇਦਾਵਾ ਦੇ ਕੇ ਆਏ ਸਿੰਘਾਂ ਨੇ ਖਿਦਰਾਣੇ ਦੀ ਢਾਬ ਦੇ ਨਾਮ ਨਾਲ ਜਾਣੀ ਜਾਂਦੀ ਇਸ ਧਰਤੀ ਤੇ ਮੁਗਲ ਹਕੂਮਤ ਵਿਰੁੱਧ ਲੜਦਿਆ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਉਨ੍ਹਾਂ 40 ਸ਼ਹੀਦ ਸਿੰਘਾਂ ਨੂੰ ਇਤਿਹਾਸ ਵਿੱਚ 40 ਮੁਕਤਿਆਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। 40 ਮੁਕਤਿਆਂ ਦੀ ਯਾਦ ਵਿੱਚ ਹੀ ਇਤਿਹਾਸਕ ਮੇਲਾ ਮਾਘੀ ਲੱਗਦਾ ਹੈ।
ਇਸ ਮੇਲੇ ਦੌਰਾਨ ਦੇਸ਼ ਵਿਦੇਸ਼ ਚੋਂ ਸੰਗਤ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੀ ਹੈ। ਜੋੜ ਮੇਲੇ ਸਬੰਧੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ‘ਤੇ ਸੰਗਤ ਦੇ ਲੰਗਰਾਂ ਅਤੇ ਰਿਹਾਇਸ ਲਈ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਲਗਾਤਾਰ ਗੁਰਬਾਣੀ ਕੀਰਤਨ ਦੇ ਪ੍ਰਵਾਹ ਚੱਲਣਗੇ। ਇਨ੍ਹਾਂ ਸਮਾਗਮਾਂ ਦੌਰਾਨ ਰਾਗੀ, ਢਾਡੀ ਅਤੇ ਪ੍ਰਚਾਰਕ ਸਿੰਘ ਸੰਗਤ ਨੂੰ ਗੁਰਇਤਿਹਾਸ ਦੇ ਨਾਲ ਜੋੜਣਗੇ।
ਅਕਾਲੀ ਆਗੂ ਪਹੁੰਚੇ
ਇਨ੍ਹਾਂ 40 ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਇਤਿਹਾਸਕ ਮੇਲਾ ਮਾਘੀ ਸਬੰਧੀ ਇਸਤਰੀ ਅਕਾਲੀ ਦਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡਤੇ ਇਸਤਰੀ ਕਾਨਫਰੰਸ਼ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦਿਆ ਸਾਬਕਾ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਔਰਤਾਂ ਦੀ ਭੂਮਿਕਾ ਅਤੇ ਸਿੱਖ ਇਤਿਹਾਸ ਵਿਚ ਮਹਾਨਔਰਤਾਂ ਦੇ ਜੀਵਨ ਦਾ ਜਿ਼ਕਰ ਕੀਤਾ।