ਫਰੀਦਕੋਟ ਦੇ ਹਸਪਤਾਲ ‘ਚ ਲੀਕ ਹੋਈ ਆਕਸੀਜਨ, ਮਰੀਜ਼ਾਂ ਨੂੰ ਲੈ ਕੇ ਬਾਹਰ ਭੱਜੇ ਲੋਕ, ਨੋਜਲ ਬਦਲਦੇ ਸਮੇਂ ਹੋਇਆ ਹਾਦਸਾ – Punjabi News

ਫਰੀਦਕੋਟ ਦੇ ਹਸਪਤਾਲ ‘ਚ ਲੀਕ ਹੋਈ ਆਕਸੀਜਨ, ਮਰੀਜ਼ਾਂ ਨੂੰ ਲੈ ਕੇ ਬਾਹਰ ਭੱਜੇ ਲੋਕ, ਨੋਜਲ ਬਦਲਦੇ ਸਮੇਂ ਹੋਇਆ ਹਾਦਸਾ

Updated On: 

29 Oct 2023 20:30 PM

ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਐਤਵਾਰ ਸ਼ਾਮ ਨੂੰ ਆਕਸੀਜਨ ਲੀਕ ਹੋਣ ਕਾਰਨ ਹਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਆਪਣੇ ਮਰੀਜ਼ਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਕਰਮਚਾਰੀਆਂ ਨੇ ਲੀਕ ਹੋ ਰਹੇ ਆਕਸੀਜਨ ਸਿਲੰਡਰ ਨੂੰ ਸਮੇਂ ਸਿਰ ਕਾਬੂ ਕਰ ਲਿਆ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮੈਡੀਕਲ ਕਾਲਜ ਦੇ ਵਿਭਾਗ ਵਿੱਚ ਆਕਸੀਜਨ ਗੈਸ ਲੀਕ ਹੋਈ ਸੀ। ਜਿਸ ਕਾਰਨ ਨੁਕਸਾਨ ਵੀ ਹੋਇਆ।

ਫਰੀਦਕੋਟ ਦੇ ਹਸਪਤਾਲ ਚ ਲੀਕ ਹੋਈ ਆਕਸੀਜਨ, ਮਰੀਜ਼ਾਂ ਨੂੰ ਲੈ ਕੇ ਬਾਹਰ ਭੱਜੇ ਲੋਕ, ਨੋਜਲ ਬਦਲਦੇ ਸਮੇਂ ਹੋਇਆ ਹਾਦਸਾ
Follow Us On

ਪੰਜਾਬ ਨਿਊਜ। ਫਰੀਦਕੋਟ ਦੇ ਗੁਰੂ ਗੋਬਿੰਦ ਮੈਡੀਕਲ ਕਾਲਜ (Guru Gobind Medical College) ਅਤੇ ਹਸਪਤਾਲ ਵਿੱਚ ਗੀਸ ਲੀਕ ਹੋ ਗਈ, ਜਿਸ ਕਾਰਨ ਹਸਪਤਾਲ ਵਿੱਚ ਹਫੜਾ-ਦਫੜੀ ਮਚ ਗਈ। ਇਹ ਹਾਦਸਾ ਐਤਵਾਰ ਸ਼ਾਮ ਕਰੀਬ 5 ਵਜੇ ਹਸਪਤਾਲ ਦੇ ਮੈਡੀਸਨ ਵਾਰਡ 4 ਵਿੱਚ ਨੋਜ਼ਲ ਬਦਲਦੇ ਸਮੇਂ ਵਾਪਰਿਆ। ਆਕਸੀਜਨ ਗੈਸ ਲੀਕ ਹੋਣ ਦੀ ਜ਼ੋਰਦਾਰ ਆਵਾਜ਼ ਸੁਣ ਕੇ ਵਾਰਡ ‘ਚ ਮੌਜੂਦ ਕੁਝ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਆਪਣੇ ਮਰੀਜ਼ਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ, ਹਾਲਾਂਕਿ ਕਈ ਲੋਕ ਮਰੀਜ਼ਾਂ ਨੂੰ ਸਮਝਾਉਂਦੇ ਵੀ ਦੇਖੇ ਗਏ ਕਿ ਇਸ ਕਾਰਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।

ਕੁਝ ਦਿਨ ਪਹਿਲਾਂ ਵੀ ਇੱਥੇ ਗੈਸ ਲੀਕ ਹੋਈ ਸੀ

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮੈਡੀਕਲ ਕਾਲਜ ਦੇ ਵਿਭਾਗ ਵਿੱਚ ਆਕਸੀਜਨ ਗੈਸ ਲੀਕ (Oxygen gas leak) ਹੋਈ ਸੀ। ਜਿਸ ਕਾਰਨ ਨੁਕਸਾਨ ਵੀ ਹੋਇਆ। ਮੈਡੀਕਲ ਵਾਰਡ 4 ਵਿੱਚ ਆਕਸੀਜਨ ਗੈਸ ਲੀਕ ਹੋਣ ਦੀ ਘਟਨਾ ਬਾਰੇ ਮੈਡੀਕਲ ਸੁਪਰਡੈਂਟ ਡਾ: ਨੀਤੂ ਕੁੱਕੜ ਨੇ ਦੱਸਿਆ ਕਿ ਗੈਸ ਤਕਨੀਕੀ ਕਾਰਨਾਂ ਕਰਕੇ ਲੀਕ ਹੋਈ ਸੀ ਪਰ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਨਾ ਹੀ ਕਿਸੇ ਮਰੀਜ਼ ਨੂੰ ਕੋਈ ਨੁਕਸਾਨ ਹੋਇਆ ਹੈ। ਉਹ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ ਕਿ ਭਵਿੱਖ ਵਿੱਚ ਅਜਿਹੀ ਕੋਈ ਗਲਤੀ ਨਾ ਹੋਵੇ।

Exit mobile version