ਕਪੂਰਥਲਾ ਦੇ ਵਿੱਚ ਗੱਡੀ ਵਾਲੇ ਨੇ ਪੁਲਿਸ ਦੇ ਏ ਐਸ ਆਈ ਨੂੰ ਘਸੀਟਿਆ Punjabi news - TV9 Punjabi

ਕਪੂਰਥਲਾ ਦੇ ਵਿੱਚ ਗੱਡੀ ਵਾਲੇ ਨੇ ਪੁਲਿਸ ਦੇ ASI ਨੂੰ ਘਸੀਟਿਆ

Updated On: 

25 Jan 2023 13:44 PM

ਹਾਦਸੇ ਵਿੱਚ ਜ਼ਖ਼ਮੀ ਹੋਏ ਏਐਸਆਈ ਮਲਕੀਤ ਸਿੰਘ ਵਾਸੀ ਅਜੀਤ ਨਗਰ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ।

ਕਪੂਰਥਲਾ ਦੇ ਵਿੱਚ ਗੱਡੀ ਵਾਲੇ ਨੇ ਪੁਲਿਸ ਦੇ ASI ਨੂੰ ਘਸੀਟਿਆ
Follow Us On

ਪੰਜਾਬ ਦੇ ਜਿਲ੍ਹਾ ਕਪੂਰਥਲਾ ਵਿੱਚ ਡੀਸੀ ਚੌਕ ਨੇੜੇ ਨਾਕੇ ਉਤੇ ਡਿਊਟੀ ਤੇ ਖੜ੍ਹੇ ਟ੍ਰੈਫਿਕ ਪੁਲਿਸ ਦੇ ਏ. ਐੱਸ. ਆਈ. ਨੂੰ ਛੋਟੇ ਹਾਥੀ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ASI ਮਲਕੀਤ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ASI ਦੀ ਜੈਕੇਟ ਛੋਟੇ ਹਾਥੀ (ਟਾਟਾ ਏਸ) ਵਿੱਚ ਫਸ ਗਈ ਅਤੇ ਗੱਡੀ ਉਸ ਨੂੰ ਕਾਫ਼ੀ ਦੂਰ ਤੱਕ ਖਿੱਚ ਕੇ ਲੈ ਗਈ।

ਦੋਸ਼ੀ ਦੀ ਨਹੀਂ ਹੋਈ ਹੁਣ ਤੱਕ ਗ੍ਰਿਫ਼ਤਾਰੀ

ਖਬਰ ਲਿੱਖੇ ਜਾਣ ਤੱਕ ਪੁਲਿਸ ਡਰਾਈਵਰ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ। ਇਸ ਘਟਨਾ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਦੁਪਹਿਰ 2 ਵਜੇ ਦੇ ਕਰੀਬ ਡੀਸੀ ਚੌਕ ਉਤੇ ਟਰੈਫਿਕ ਪੁਲਿਸ ਕਰਮੀਆਂ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਕਰਤਾਰਪੁਰ ਦੀ ਤਰਫ ਤੋਂ ਇੱਕ ਛੋਟਾ ਹਾਥੀ (ਟਾਟਾ ਏਸ) UP-11-CT-1171 ਆਇਆ।

ਇਸ ਕਾਰਨ ਹੋਇਆ ਹਾਦਸਾ

ਜਦੋਂ ਟਰੈਫਿਕ ਪੁਲੀਸ ਕਰਮੀਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਰੁਕਣ ਦੀ ਬਜਾਏ ਟ੍ਰੈਫਿਕ ਕਰਮਚਾਰੀਆਂ ਦੀ ਅਣਦੇਖੀ ਕਰਦੇ ਹੋਏ ਗੱਡੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹੀ ਏਐਸਆਈ ਮਲਕੀਤ ਸਿੰਘ ਨੂੰ ਟੱਕਰ ਮਾਰ ਕੇ ਗੱਡੀ ਨੂੰ ਜਲੰਧਰ ਵੱਲ ਭਜਾ ਦਿੱਤਾ ਗਿਆ। ਟ੍ਰੈਫਿਕ ਇੰਚਾਰਜ ਸੁਖਵਿੰਦਰ ਸਿੰਘ ਦੇ ਦੱਸਣ ਮੁਤਾਬਕ ਇਸ ਦੌਰਾਨ ਏਐਸਆਈ ਮਲਕੀਤ ਸਿੰਘ ਦੀ ਜੈਕੇਟ ਛੋਟੇ ਹਾਥੀ ਵਿੱਚ ਫਸ ਗਈ। ਡਰਾਈਵਰ ਉਸ ਨੂੰ ਕਾਫੀ ਦੂਰ ਤੱਕ ਖਿੱਚਦੇ ਹੋਏ ਲੈ ਗਿਆ। ਹਾਦਸੇ ਵਿੱਚ ਜ਼ਖ਼ਮੀ ਹੋਏ ਏਐਸਆਈ ਮਲਕੀਤ ਸਿੰਘ ਵਾਸੀ ਅਜੀਤ ਨਗਰ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ।

ਇਲਾਜ ਦੇ ਦੌਰਾਨ ਹੋਈ ਮੌਤ

ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ASI ਮਲਕੀਤ ਸਿੰਘ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ। ਜਿਸ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਮੋਰਚਰੀ ਵਿਚ ਰਖਵਾਇਆ ਗਿਆ ਹੈ। SPD ਹਰਵਿੰਦਰ ਸਿੰਘ ਨੇ ਇਸ ਘਟਨਾ ਉਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਟਾਟਾ ਏਸ ਨੂੰ ਕਾਬੂ ਕਰਨ ਦੇ ਲਈ ਆਸ ਪਾਸ ਦੇ ਜ਼ਿਲ੍ਹਿਆਂ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ। ਜਲਦੀ ਹੀ ਉਸ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਥਾਣਾ ਸਿਟੀ ਵਿੱਚ ਅਣਪਛਾਤੇ ਵਾਹਨ ਡਰਾਈਵਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਲੋਕਾਂ ਦੇ ਵਿੱਚ ਖਤਮ ਹੁੰਦਾ ਜਾ ਰਿਹਾ ਹੈ ਪੁਲਿਸ ਦਾ ਖੌਫ!

ਕਪੂਰਥਲਾ ਦੇ ਵਿੱਚ ਪੁਲਿਸ ਵਾਲੇ ਦੀ ਲੋਕਾਂ ਦੇ ਕਰਕੇ ਹੋਈ ਇਹ ਦੂਜੀ ਮੌਤ ਤੋਂ ਬਾਅਦ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ ਕਿ ਕਪੂਰਥਲਾ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿਚੋਂ ਪੁਲਿਸ ਦਾ ਡਰ ਖਤਮ, ਹੁੰਦਾ ਜਾ ਰਿਹਾ ਹੈ, ਜਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਜਲੰਧਰ ਦੇ ਵਿੱਚ ਤੈਨਾਤ ਕਪੂਰਥਲਾ ਦੇ ਰਹਿਣ ਵਾਲੇ ਪੁਲਿਸ ਮੁਲਾਜਿਮ ਦੀ ਮੌਤ ਹੋ ਗਈ ਸੀ।

ਜਿਸ ਦੀ ਮੌਤ ਦਾ ਕਾਰਣ ਸੀ ਕੁਝ ਨੌਜਵਾਨ ਕਾਰਣ ਕਿ ਗੱਡੀ ਦੇ ਓਵਰਟੇਕ ਨੂੰ ਲੈ ਕੇ ਕੁਝ ਨੌਜਵਾਨਾਂ ਦੇ ਵੱਲੋਂ ਉਸ ਨਾਲ ਕੁੱਟਮਾਰ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਦ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਸੀ, ਤੇ ਹੁਣ ਇਸ ਮਾਮਲੇ ਦੇ ਵਿੱਚ ਗੱਡੀ ਵਾਲੇ ਨੂੰ ਰੋਕਣ ਲੱਗਾ ਸੀ ਪੁਲਿਸ ਕਰਮਚਾਰੀ ਜਾਂਚ ਦੇ ਲਈ ਪਰ ਉਸ ਨੇ ਬੇਖੌਫ ਹੋ ਕੇ ਗੱਡੀ ਪੁਲਿਸ ਵਾਲੇ ਦੇ ਉੱਪਰ ਹੀ ਚੜਾ ਦਿੱਤੀ ਜਿਸ ਦੇ ਚਲਦੇ ਚਰਚਾ ਬਣੀ ਹੋਈ ਹੈ ਕਿ ਅਖੀਰ ਕਿਉਂ ਪੁਲਿਸ ਵਾਲਿਆਂ ਦਾ ਡਰ ਲੋਕਾਂ ਦੇ ਦਿਲਾਂ ਵਿਚੋਂ ਖਤਮ ਹੁੰਦਾ ਜਾ ਰਿਹਾ ਹੈ

Exit mobile version