ਕੈਨੇਡਾ ਤੋਂ ਗੁਰਦਾਸਪੁਰ ਦੇ ਨੌਜਵਾਨ ਦੀ ਡੈੱਡ ਬਾਡੀ ਪਹੁੰਚਾਈ ਗਈ ਘਰ, 20 ਜੁਲਾਈ ਨੂੰ ਹਾਰਟ ਅਟੈਕ ਨਾਲ ਹੋਈ ਸੀ ਮੌਤ
ਮ੍ਰਿਤਕ ਦੇ ਪਿਤਾ ਅਸਵਨੀ ਮਹਿਰਾ ਤੇ ਰਿਸ਼ਤੇਦਾਰਾਂ ਨੇ ਦੱਸਿਆ ਬੇਟਾ 26 ਜੂਨ ਨੂੰ ਕਨੇਡਾ ਦੇ ਵੈਨਕੂਵਰ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਗਿਆ ਸੀ ਉਹ ਆਪਣੇ ਇੱਕ ਦੋਸਤ ਦੇ ਨਾਲ ਕਮਰੇ ਦੇ ਵਿੱਚ ਰਹਿੰਦਾ ਸੀ ਰੋਜ਼ਾਨਾ ਦੀ ਤਰ੍ਹਾਂ ਉਹ ਆਪਣਾ ਕੰਮ ਖ਼ਤਮ ਕਰਕੇ ਰਾਤ ਨੂੰ ਸੌਂ ਗਿਆ ਪਰ 20 ਜੁਲਾਈ ਦੀ ਸਵੇਰ ਨੂੰ ਉਹ ਉੱਠ ਨਹੀਂ ਸਕਿਆ।
ਗੁਰਦਾਸਪੁਰ। ਚੰਗੇ ਭਵਿੱਖ ਦੀ ਤਲਾਸ ਦੇ ਵਿੱਚ ਵਿਦੇਸ਼ ਗਏ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਅਚਾਨਕ ਮੌਤ ਹੋ ਗਈ। ਰਜਤ ਮਹਿਰਾ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਤੋਂ 26 ਜੂਨ ਨੂੰ ਸਟੱਡੀ ਵੀਜ਼ਾ ਲੈ ਕੇ ਐਮ ਬੀਏ ਦੀ ਪੜਾਈ ਵਾਸਤੇ ਕੈਨੇਡਾ (Canada) ਗਿਆ ਸੀ ਲੇਕਿਨ 20 ਜੁਲਾਈ ਨੂੰ ਹਾਰਟ ਅਟੈਕ ਦੀ ਵਜ੍ਹਾ ਦੇ ਨਾਲ ਉਸ ਦੀ 21 ਦਿਨ ਬਾਅਦ ਹੀ ਮੌਤ ਹੋ ਗਈ। ਤੇ ਅੱਜ 16 ਦਿਨ ਬਾਅਦ ਉਸ ਦੀ ਡੈੱਡ ਬੋਡੀ ਭਾਰਤ ਗੁਰਦਾਸਪੁਰ ਪਹੁੰਚੀ. ਜਿੱਥੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਮ੍ਰਿਤਕ ਦੇਹ ਘਰ ਪਹੁੰਚਦੇ ਹੀ ਇਲਾਕੇ ਵਿੱਚ ਮਾਤਮ ਛਾ ਗਿਆ ਅਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।
ਮ੍ਰਿਤਕ ਦੇ ਪਿਤਾ ਅਸਵਨੀ ਮਹਿਰਾ ਤੇ ਰਿਸ਼ਤੇਦਾਰਾਂ ਨੇ ਦੱਸਿਆ ਬੇਟਾ 26 ਜੂਨ ਨੂੰ ਕਨੇਡਾ ਦੇ ਵੈਨਕੂਵਰ (Vancouver) ਦੇ ਵਿੱਚ ਪੜ੍ਹਾਈ ਕਰਨ ਦੇ ਲਈ ਗਿਆ ਸੀ ਉਹ ਆਪਣੇ ਇੱਕ ਦੋਸਤ ਦੇ ਨਾਲ ਕਮਰੇ ਦੇ ਵਿੱਚ ਰਹਿੰਦਾ ਸੀ ਰੋਜ਼ਾਨਾ ਦੀ ਤਰ੍ਹਾਂ ਉਹ ਆਪਣਾ ਕੰਮ ਖ਼ਤਮ ਕਰਕੇ ਰਾਤ ਨੂੰ ਸੌਂ ਗਿਆ ਪਰ 20 ਜੁਲਾਈ ਦੀ ਸਵੇਰ ਨੂੰ ਉਹ ਉੱਠ ਨਹੀਂ ਸਕਿਆ। ਪਤਾ ਲੱਗਾ ਕਿ ਉਸਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ।


