ਬਹੁ ਕਰੋੜੀ ਡਰੱਗ ਮਾਮਲੇ ਵਿੱਚ ਮੁਹਾਲੀ ਦੀ ਕੋਰਟ ਕਰੇਗੀ ਸੁਣਵਾਈ, ਮਾਮਲੇ ਵਿੱਚ ਮੁਲਜ਼ਮ ਹੈ ਬਰਖਾਸਤ DSP ਜਗਦੀਸ਼ ਭੋਲਾ
ਫਰੀਦਕੋਟ: ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲ਼ੋਂ ਪੇਸ਼ ਕੀਤੀ ਗਈ ਚਾਰਜਸ਼ੀਟ ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਉਸ ਸਮੇਂ ਦੇ ਪੰਜਾਬ ਪੁਲਿਸ ਮੁਖੀ ਅਤੇ ਡੀਆਈਜੀ ਸਮੇਤ ਕਈ ਅਧਿਕਾਰੀਆਂ ਨੂੰ ਜਿੰਮੇਵਾਰ ਮੰਨਦੇ ਹੋਏ ਨਾਮਜ਼ਦ ਕੀਤਾ ਗਿਆ,, ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਫਰੀਦਕੋਟ ਅਦਾਲਤ ਨੇ ਸਾਰੇ ਕਥਿਤ ਦੋਸ਼ੀਆਂ ਨੂੰ 23 ਮਾਰਚ ਲਈ ਨੋਟਿਸ ਜਾਰੀ ਕੀਤਾ ਹੈ।
12 ਅਕਤੂਬਰ ਨੂੰ ਹੋਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
ਫਰੀਦਕੋਟ ਜਿਲ੍ਹੇ ਦੇ ਕਸਬਾ ਬਰਗਾੜੀ ਵਿਚ 12 ਅਕਤੂਬਰ 2015 ਨੂੰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ,, ਪਰ ਇਸ ਮਾਮਲੇ ਵਿੱਚ ਇਨਸਾਫ ਲੈਣ ਲਈ ਹੁਣ ਤੱਕ ਸਿੱਖ ਸੰਗਤਾਂ ਧਰਨਾ ਦੇ ਰਹੀਆਂ ਨੇ,, ਪਰ ਹਾਲੇ ਤੱਕ ਸੰਗਤਾਂ ਨੂੰ ਇਨਸਾਫ ਨਹੀਂ ਮਿਲਿਆ,, ਤੇ ਹੁਣ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਖਿਲ ਕਰ ਦਿੱਤੀ ਹੈ,, ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਸੀਐੱਮ ਸੁਖਬੀਰ ਤੇ ਉਸ ਸਮੇਂ ਤੇ ਪੰਜਾਬ ਪੁਲਿਸ ਮੁਖੀ, ਆਈਜੀ ਅਤੇ ਡੀਆਈਜੀ ਸਣੇ ਕਈ ਅਧਿਕਾਰੀਆਂ ਨਾਮਜਦ ਕਰ ਦਿੱਤਾ ਹੈ,, ਤੇ ਹੁਣ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਫਰੀਦਕੋਟ ਦੀ ਅਦਾਲਤ ਨੇ ਇਨ੍ਹਾਂ ਸਾਰੇ ਕਥਿਤ ਦੋਸ਼ੀਆਂ ਨੂੰ 23 ਮਾਰਚ ਲਈ ਨੋਟਿਸ ਜਾਰੀ ਕਰ ਦਿੱਤਾ ਹੈ,, ਅਤੇ ਅਗਲੀ ਸੁਣਵਾਈ ਲਈ ਵੀ 23 ਮਰਾਚ ਦਾ ਦਿਨ ਹੀ ਤੈਅ ਕੀਤਾ ਹੈ,,
14 ਅਕਤੂਬਰ 2015 ਨੂੰ ਵਾਪਰਿਆ ਸੀ ਗੋਲੀਕਾਂਡ
ਜਿਕਰਯੋਗ ਹੈ ਕਿ 14 ਅਕਤੂਬਰ 2015 ਨੂੰ ਰੋਸ਼ ਪਰਦਰਸ਼ਨ ਕਰ ਰਹੀਆ
ਸੰਗਤਾਂ ਅਤੇ ਪੁਲਿਸ ਵਿਚਾਲੇ ਝੜਪ ਹੋਣ ਦੇ ਕਾਰਨ ਇਹ ਗੋਲੀਕਾਂਡ ਵਾਪਰਿਆ ਸੀ,, ਉਸ ਤੋਂ ਬਾਅਦ ਲੋਕਾਂ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਰੋਸ ਵੇਖਣ ਨੂੰ ਮਿਲਿਆ,, ਇਹਨਾਂ ਮਾਮਲਿਆ ਦੀ ਜਾਂਚ ਲਈ ਹੁਣ ਤੱਕ ਜਸਟਿਸ ਜੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ,, ਜਿਸਦੇ ਸਾਹਮਣੇ ਬਰਨਾਲਾ ਜਿਲ੍ਹੇ ਨਾਲ ਸੰਬੰਧਿਤ ਅਜੀਤ ਸਿੰਘ ਨਾਮੀ ਵਿਅਕਤੀ ਨੇ ਪੇਸ਼ ਹੋ ਕੇ ਬਿਆਨ ਦਿੱਤੇ ਸਨ ਕਿ ਕੋਟਕਪੂਰਾ ਵਿਚ ਜਦ ਗੋਲੀਕਾਂਡ ਵਾਪਰਿਆ ਤਾਂ ਉਹ ਵੀ ਧਰਨੇ ਵਿਚ ਮੌਜੂਦ ਸੀ,, ਅਜੀਤ ਸਿੰਘ ਨੇ ਦੱਸਿਆ ਕਿ ਉਸ ਸਮੇਂ ਸਰਕਾਰ ਖਿਲਾਫ ਧੱਕਾਸ਼ਾਹੀ ਕਰ ਰਹੀਆਂ ਸੰਗਤਾਂ ਨਾਲ ਜਬਰੀ ਧੱਕਾ ਕੀਤਾ ਗਿਆ,,
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ