ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਸਿਟ ਵੱਲੋਂ ਪੇਸ਼ ਚਲਾਣਾ ‘ਚ ਹੋਏ ਵੱਡੇ ਖੁਲਾਸੇ

Published: 

16 Sep 2023 17:31 PM

ਸਾਲ 2015 ਵਿਚ ਗੁਰੁ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ਼ ਵਜੋਂ ਕੋਟਕਪੂਰਾ ਦੇ ਬੱਤੀਆ ਵਾਲੇ ਚੌਕ ਵਿਚ ਸ਼ਾਂਤਮਈ ਰੋਸ਼ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ਤੇ ਗੋਲੀ ਚਲਾ ਦਿੱਤੀ ਸੀ। ਬੀਤੇ ਕੱਲ੍ਹ ਇਸ ਮਾਮਲੇ ਦੀ ਜਾਂਚ ਕਰ ਵਿਸੇਸ ਜਾਂਚ ਟੀਮ ਵੱਲੋਂ ਚੌਥਾ ਸਪਲੀਮੈਂਟਰੀ ਚਲਾਨ ਪੇਸ਼ ਕਰਨ ਨਾਲ ਇਸ ਮਾਮਲੇ ਦਾ ਪੂਰਾ ਰੁੱਖ ਹੀ ਬਦਲਦਾ ਨਜ਼ਰ ਆ ਰਿਹਾ ਹੈ। ਹੁਣ ਜਿਹੜਾ ਅਦਾਲਤ ਵਿੱਚ ਚਲਾਣ ਪੇਸ਼ ਕੀਤਾ ਹੈ ਉਸ ਮੁਤਾਬਿਕ ਮੁੱਖ ਗਵਾਹ ਅਜੀਤ ਸਿੰਘ ਦੇ ਵੱਜੀ ਗੋਲੀ ਪ੍ਰਦਰਸ਼ਨਕਾਰੀਆਂ ਵੱਲੋਂ ਚਲਾਏ ਜਾਣ ਸ਼ੱਕ।

ਕੋਟਕਪੂਰਾ ਗੋਲੀਕਾਂਡ ਮਾਮਲੇ ਚ ਸਿਟ ਵੱਲੋਂ ਪੇਸ਼ ਚਲਾਣਾ ਚ ਹੋਏ ਵੱਡੇ ਖੁਲਾਸੇ
Follow Us On

ਫਰੀਦਕੋਟ। 2015 ‘ਚ ਵਾਪਰੇ ਕੋਟਕਪੂਰਾ ਗੋਲੀਕਾਂਡ (Kotakpura shooting) ਮਾਮਲੇ ਚ ਹੁਣ ਤੱਕ ਮੁਲਜ਼ਮਾਂ ਖਿਲਫ਼ ਚਾਰ ਚਲਾਣ ਪੇਸ਼ ਕਰ ਚੁੱਕੀ ਹੈ ਜਿਸ ‘ਚ ਪਹਿਲਾ ਚਲਾਣ ਕਰੀਬ 7000 ਪੰਨਿਆਂ ਦਾ ਦੂਜਾ ਚਲਾਣ 2400 ਪੰਨਿਆਂ ਦਾ, ਤੀਜਾ ਚਲਾਨ 2500 ਪੰਨਿਆਂ ਦਾ ਅਤੇ 15 ਸਿਤਬਰ ਨੂੰ ਚੌਥਾ ਚਲਾਨ 22 ਸਫ਼ਿਆਂ ਦਾ ਪੇਸ਼ ਕੀਤਾ ਗਿਆ ਸੀ। ਜਿੱਥੇ ਜਾਂਚ ਕਮੇਟੀ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ,ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਕਈ ਹੋਰ ਪੁਲਿਸ ਅਧਿਕਾਰੀ ਇਸ ਮਾਮਲੇ ‘ਚ ਮੁਲਜ਼ਮ ਬਣਾਏ ਗਏ ਸਨ।

ਉਥੇ ਹੁਣ ਇਸ ਮਾਮਲੇ ‘ਚ ਆਰੋਪੀ ਬਣਾਏ ਗਏ ਤਤਕਾਲੀ SHO ਗੁਰਦੀਪ ਸਿੰਘ ਪੰਧੇਰ ਵੱਲੋਂ ਅਤੇ ਕੁੱਝ ਹੋਰ ਪੁਲਿਸ ਮੁਲਾਜ਼ਮਾਂ (Police) ਵੱਲੋਂ ਹੁਣ ਅਦਾਲਤ ‘ਚ ਅਰਜ਼ੀ ਲਗਾ ਕੇ ਪ੍ਰਦਰਸ਼ਨਕਾਰੀਆਂ ਖਿਲਾਫ਼ ਜਿਨ੍ਹਾਂ ਵੱਲੋਂ ਇਸ ਮੌਕੇ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕੀਤਾ ਗਿਆ ਸੀ ਉਸ ਸਬੰਧੀ ਕਿਸੇ ਕਿਸਮ ਦੇ ਤੱਥ ਆਪਣੀ ਜਾਂਚ ‘ਚ ਸਿਟ ਵੱਲੋਂ ਪੇਸ਼ ਨਹੀਂ ਕੀਤੇ ਗਏ।

ਪ੍ਰਦਰਸ਼ਨਕਾਰੀਆਂ ਨੇ ਖੋਹੀਆਂ ਪੁਲਿਸ ਦੀਆਂ ਬੰਦੂਕਾਂ

ਇਸ ਮਾਮਲੇ ‘ਚ ਗੁਰਦੀਪ ਸਿੰਘ ਪੰਧੇਰ ਦੇ ਵਕੀਲ ਅਮਿਤ ਗੁਪਤਾ ਨੇ ਦੱਸਿਆ ਕੇ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਹੁਣ ਤੱਕ ਜੋ ਚਲਾਨ ਸਿਟ ਵੱਲੋਂ ਅਦਾਲਤ ‘ਚ ਪੇਸ਼ ਕੀਤੇ ਗਏ ਹਨ। ਉਨ੍ਹਾਂ ਮੁਤਾਬਿਕ ਘਟਨਾਕ੍ਰਮ ਵੇਲੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਰਾਇਫ਼ਲਸ ਪ੍ਰਦਰਸ਼ਨਕਾਰੀਆਂ ਵੱਲੋਂ ਖੋਈਆਂ ਗਈਆਂ ਸਨ ਅਤੇ ਇਸ ਮਾਮਲੇ ਦੇ ਮੁੱਖ ਗਵਾਹ ਅਜੀਤ ਸਿੰਘ ਦੇ ਪੱਟ ‘ਚ ਗੋਲੀ ਲੱਗੀ। ਉਹ ਮੁਕਤਸਰ ਰੋਡ ਸਾਈਡ ਪ੍ਰਦਰਸ਼ਨਕਾਰੀਆਂ ਦੀ ਦਿਸ਼ਾ ਵੱਲੋਂ ਚੱਲੀ ਸੀ। ਇਸ ਦਿਸ਼ਾ ਚ ਰਾਈਫਲ ਖੋਹ ਕੇ ਭੱਜੇ ਸਨ ਜੋ ਕੇ ਇੱਕ ਵੀਡੀਓ ‘ਚ ਅਗਰ ਧਿਆਨ ਨਾਲ ਦੇਖਿਆ ਜਾਵੇ ਤਾਂ ਵੀਡੀਓ ‘ਚ ਸਾਫ ਨਜ਼ਰ ਆ ਰਹੇ ਹਨ।

ਇਹ ਜਾਂਚ ਨਿਰਪੱਖ ਨਹੀਂ ਕੀਤੀ ਗਈ-ਵਕੀਲ

ਉਨ੍ਹਾਂ ਕਿਹਾ ਕਿ ਸਿਟ ਵੱਲੋਂ ਅਦਾਲਤ ਚ ਸੀਡੀ ਰਾਹੀਂ ਉਸ ਵੀਡੀਓ ਨੂੰ ਵੀ ਪੇਸ਼ ਕੀਤਾ ਗਿਆ ਹੈ। ਇਸ ‘ਚ ਦੋ ਪੁਲਿਸ ਮੁਲਾਜ਼ਮਾਂ ਤੋਂ ਰਾਈਫਲ ਖੋਹ ਕੇ ਇੱਕ ਪ੍ਰਦਰਸ਼ਕਾਰੀ ਫਰੀਦਕੋਟ ਰੋਡ ਅਤੇ ਦੂਸਰਾ ਮੁਕਤਸਰ ਰੋਡ ਵੱਲੀ ਭੱਜਿਆ ਦਿਖਾਈ ਦਿੰਦਾ ਹੈ। ਵਕੀਲ ਨੇ ਦੱਸਿਆ ਕਿ ਅਸੀਂ ਸ਼ੁਰੂ ਤੋਂ ਹੀ ਮੰਗ ਕਰਦੇ ਆ ਰਹੇ ਹਾਂ ਕਿ ਪ੍ਰਦਰਸ਼ਨਕਾਰੀਆਂ ਦੇ ਆਗੂਆਂ ਤੋਂ ਜਾਂਚ ਦੌਰਾਨ ਕਿਸੇ ਕਿਸਮ ਦੇ ਕੋਈ ਤੱਥ ਇਕੱਠੇ ਨਹੀਂ ਕੀਤੇ ਗਏ ਇਸ ਲਈ ਜਾਂਚ ਤੇ ਵੀ ਕਈ ਤਰਾਂ ਦੇ ਸਵਾਲ ਉਠਦੇ ਹਨ ਕਿ ਇਹ ਜਾਂਚ ਨਿਰਪੱਖ ਨਹੀ ਕੀਤੀ ਗਈ।