ਪੀਏਯੂ ‘ਚ ਹੋਵੇਗੀ ‘ਮੈਂ ਬੋਲਦਾ ਪੰਜਾਬ ਦੀ ਡਿਬੇਟ’ ਸੀਐੱਮ-ਬੋਲੇ ਸਾਰਿਆਂ ਨੂੰ 30 ਮਿੰਟ ਦਿੱਤੇ ਜਾਣਗੇ, ਪੰਜਾਬੀਆਂ ਨੂੰ ਖੁੱਲ੍ਹਾ ਸੱਦਾ

Updated On: 

26 Oct 2023 14:42 PM

ਪੰਜਾਬ ਦੇ ਮੁੱਖ ਮੰਤਰੀ ਨੂੰ ਸਾਰੀਆਂ ਪਾਰਟੀਆਂ ਨੂੰ ਚੈਲੰਜ ਕੀਤਾ ਹੈ ਕਿ ਉਹ ਉਨ੍ਹਾਂ ਨਾਲ ਪੰਜਾਬ ਦੇ ਮੁੱਦਿਆਂ ਤੇ ਬਹਿਸ ਕਰਨ। ਸੀਐੱਮ ਨੇ ਤਾਂ ਇੱਥੋਂ ਤੱਕ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਕਾਗਜ ਅਤੇ ਪੈਨ ਲੈ ਕੇ ਆ ਸਕਦੇ ਹਨ ਪਰ ਉਹ ਬਿਨਾ ਕਾਗਜ ਸਾਰੇ ਸਵਾਲਾਂ ਦਾ ਜਵਾਬ ਦੇਣਗੇ। ਮਾਨ ਨੇ ਕਿਹਾ ਕਿ ਉਹ ਦੱਸਣਗੇ ਕਿਸਨੇ ਕਦੋਂ ਅਤੇ ਕਿੰਨਾ ਪੰਜਾਬ ਨੂੰ ਲੁਟਿਆ। 1 ਨਵੰਬਰ ਨੂੰ ਲੁਧਿਆਣਾ ਦੀ ਪੀਯੂ ਵਿੱਚ ਇਹ ਡਿਬੇਟ ਕਰਵਾਈ ਜਾਵੇਗੀ।

ਪੀਏਯੂ ਚ ਹੋਵੇਗੀ ਮੈਂ ਬੋਲਦਾ ਪੰਜਾਬ ਦੀ ਡਿਬੇਟ ਸੀਐੱਮ-ਬੋਲੇ ਸਾਰਿਆਂ ਨੂੰ 30 ਮਿੰਟ ਦਿੱਤੇ ਜਾਣਗੇ, ਪੰਜਾਬੀਆਂ ਨੂੰ ਖੁੱਲ੍ਹਾ ਸੱਦਾ
Follow Us On

ਪੰਜਾਬ ਨਿਊਜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) 1 ਨਵੰਬਰ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਵਿਖੇ ਸੂਬੇ ਦੇ ਮੁੱਖ ਮੁੱਦਿਆਂ ‘ਤੇ ਬਹਿਸ ਕਰਨਗੇ। ਇਹ ਬਹਿਸ ਯੂਨੀਵਰਸਿਟੀ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਹੋਵੇਗੀ। ਉਨ੍ਹਾਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਬਹਿਸ ਨੂੰ ਮੈਂ ਪੰਜਾਬ ਬੋਲਦਾ ਦਾ ਨਾਂ ਦਿੱਤਾ ਗਿਆ ਹੈ। ਦੁਪਹਿਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਜੋ ਹੁਣ ਤੱਕ ਸੱਤਾ ਵਿੱਚ ਰਹੀਆਂ ਹਨ, ਆਪਣਾ ਪੱਖ ਪੇਸ਼ ਕਰਨਗੀਆਂ।

ਹਰ ਪਾਰਟੀ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ 30 ਮਿੰਟ ਦਿੱਤੇ ਜਾਣਗੇ। ਬਹਿਸ ਦਾ ਮੰਚ ਸੰਚਾਲਨ ਪ੍ਰੋ. ਨਿਰਮਲ ਸ਼ਾਮਲ ਕਰਨਗੇ। ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਇਸ ਬਹਿਸ ਵਿੱਚ ਸ਼ਮੂਲੀਅਤ ਕਰਨ ਦਾ ਖੁੱਲ੍ਹਾ ਸੱਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ (Punjab) ਉਨ੍ਹਾਂ ਪਾਰਟੀਆਂ ਤੋਂ ਜਵਾਬ ਮੰਗਦਾ ਹੈ ਜਿਨ੍ਹਾਂ ਨੇ ਪਿਛਲੇ ਸਮੇਂ ‘ਚ ਪੰਜਾਬ ‘ਤੇ ਰਾਜ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਇਹ ਬਹਿਸ ਕਰ ਚੁੱਕੇ ਹਨ ਪਰ ਹੁਣ ਇਸ ਦਾ ਸਥਾਨ ਬਦਲ ਦਿੱਤਾ ਗਿਆ ਹੈ।

Exit mobile version