ਸਰਾਰਤੀ ਅਨਸਰਾਂ ਨੇ ਗਾਇਬ ਕੀਤੀ ਮੁਹੱਲਾ ਕਲੀਨਿਕ ਦੇ ਬੋਰਡ ਤੋਂ ਮੁੱਖ ਮੰਤਰੀ ਦੀ ਤਸਵੀਰ
ਅਣਪਛਾਤੇ ਵਿਅਕਤੀ ਇਮਾਰਤ ਤੇ ਲੱਗੇ ਬੋਰਡ ਤੋਂ ਮੁੱਖ ਮੰਤਰੀ ਪੰਜਾਬ ਦੀ ਤਸਵੀਰ ਲੈ ਫਰਾਰ ਹੋ ਗਏ। ਸਵੇਰੇ ਕਲੀਨਿਕ ਦਾ ਸਟਾਫ ਡਿਊਟੀ ਤੇ ਪਹੁੰਚਿਆ ਤਾਂ ਹੈਰਾਨ ਰਹਿ ਗਿਆ ਕਿ ਇਮਾਰਤ ਉੱਤੇ ਉੱਚੀ ਥਾਂ ਤੇ ਲੱਗੀ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਤਸਵੀਰ ਗਾਇਬ ਸੀ।
ਸਰਾਰਤੀ ਅਨਸਰਾਂ ਨੇ ਗਾਇਬ ਕੀਤੀ ਮੁਹੱਲਾ ਕਲੀਨਿਕ ਦੇ ਬੋਰਡ ਤੋਂ ਮੁੱਖ ਮੰਤਰੀ ਦੀ ਤਸਵੀਰ। The chief minister's picture disappeared from the board of Mohalla Clinic
ਕਲੀਨਿਕ ਦੀਆਂ ਬਾਰੀਆਂ ਦੇ ਸ਼ੀਸ਼ੇ ਵੀ ਟੁੱਟੇ
ਇਸ ਮਾਮਲੇ ਬਾਰੇ ਮੁਹੱਲਾ ਕਲੀਨਿਕ ਵਿੱਚ ਤਾਇਨਾਤ ਡਾਕਟਰ ਜਸਬੀਰ ਕੌਰ ਗਿਲ ਨੇ ਦੱਸਿਆ ਕਿ ਜਦ ਉਹ ਸਵੇਰੇ ਡਿਊਟੀ ਤੇ ਆਏ ਤਾਂ ਦੇਖਿਆ ਕਿ ਕਲੀਨਿਕ ਦੇ ਬੋਰਡ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਗਾਇਬ ਹੈ ਅਤੇ ਕਲੀਨਿਕ ਦੀਆਂ ਬਾਰੀਆਂ ਦੇ ਸ਼ੀਸ਼ੇ ਵੀ ਟੁੱਟੇ ਪਾਏ ਗਏ। ਇਸ ਬਾਰੇ ਉਹਨਾਂ ਵਲੋਂ ਆਪਣੇ ਵਿਭਾਗ ਦੇ ਆਲਾ ਅਧਕਾਰੀਆਂ ਨੂੰ ਲਿਖਤੀ ਤੌਰ ਤੇ ਸੂਚਿਤ ਕੀਤਾ ਗਿਆ ਹੈ ਅਤੇ ਇਹ ਵੀ ਮੰਗ ਕੀਤੀ ਗਈ ਹੈ ਕਿ ਰਾਤ ਨੂੰ ਇੱਥੇ ਇਕ ਚੌਕੀਦਾਰ ਤੈਨਾਤ ਕੀਤਾ ਜਾਵੇ।‘ਸ਼ਰਾਰਤੀ ਅਨਸਰ ਦਾ ਹੀ ਕੰਮ’
ਸਟਾਫ ਦਾ ਕਹਿਣਾ ਸੀ ਕਿ ਮੁਖ ਮੰਤਰੀ ਦੀ ਜੋ ਫੋਟੋ ਹੈ ਉਹ ਉੱਚੀ ਥਾਂ ਤੇ ਸੀ ਜਿਸ ਨੂੰ ਉਤਾਰਨਾਂ ਆਸਾਨ ਨਹੀਂ ਹੈ। ਇਹ ਕਿਸੇ ਸ਼ਰਾਰਤੀ ਅਨਸਰ ਦਾ ਹੀ ਕੰਮ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾ ਵੀ ਉਹਨਾਂ ਦੇ ਫਾਰਮੈਸੀ ਵਾਲੇ ਕਮਰੇ ਦੇ ਸ਼ੀਸ਼ੇ ਤੋੜੇ ਗਏ ਸਨ ਲੇਕਿਨ ਅੰਦਰ ਕੋਈ ਨੁਕਸਾਨ ਹੋਣੋ ਬਚ ਗਿਆ। ਇਸ ਮਾਮਲੇ ਸੰਬਧੀ ਉੱਚ ਅਧਕਾਰੀ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਰਾਜਸੀ ਪਾਰਟੀਆਂ ਕਰ ਰਹੀਆਂ ਵਿਰੋਧ
ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਖੁੱਲੇ ਮੁਹੱਲਾ ਕਲੀਨਿਕਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਨੇ ਸਿਆਸੀ ਹੰਗਾਮਾ ਮਚਾ ਦਿੱਤਾ ਸੀ। ਪੰਜਾਬ ਦੀ ਮੌਜੂਦਾ ਆਪ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਨੇ ਮਾਨ ਨੇ ਸਰਕਾਰੀ ਸਕੀਮਾਂ ‘ਤੇ ਮੁੱਖ ਮੰਤਰੀ ਦੀ ਫੋਟੋ ਦੀ ਆਲੋਚਨਾ ਕੀਤੀ ਸੀ।
Follow Us
