ਮੁਹੱਲਾ ਕਲੀਨਿਕ ਤੇ ਡਿਊਟੀ ਦਿੰਦੇ ਦਿਖਾਈ ਦਿੱਤੇ ਕੰਪਿਊਟਰ ਟੀਚਰ

Published: 

29 Jan 2023 11:36 AM

ਕਾਂਗਰਸ ਦੀ ਪਰਵਕਤਾ ਟੀਨਾ ਚੌਧਰੀ ਵੱਲੋਂ ਵੀ ਇਸ ਗੱਲ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਅਤੇ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।

ਮੁਹੱਲਾ ਕਲੀਨਿਕ ਤੇ ਡਿਊਟੀ ਦਿੰਦੇ ਦਿਖਾਈ ਦਿੱਤੇ ਕੰਪਿਊਟਰ ਟੀਚਰ
Follow Us On

ਮੁੱਖ ਮੰਤਰੀ ਭਗਵੰਤ ਮਾਨ ਦੀ ਕਰਨੀ ਅਤੇ ਕਥਨੀ ਵਿੱਚ ਕਾਫ਼ੀ ਅੰਤਰ ਨਜ਼ਰ ਆ ਰਿਹਾ ਹੈ। ਉਨ੍ਹਾਂ ਵੱਲੋਂ ਇਹ ਕਿਹਾ ਗਿਆ ਸੀ ਕੀ ਅਧਿਆਪਕ ਕੇਵਲ ਸਕੂਲ ਦਾ ਹੀ ਕੰਮ ਕਰਨਗੇ। ਉਨ੍ਹਾਂ ਦਾ ਇਹ ਕਹਿਣਾ ਗ਼ਲਤ ਸਾਬਤ ਹੋਇਆ ਜਦੋਂ ਅੱਜ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਤੋਂ ਬਾਅਦ ਕੰਪਿਊਟਰ ਟੀਚਰ ਦੀ ਡਿਊਟੀ ਲਗਾਈ ਗਈ ਜਿਸ ਦੇ ਨਾਲ ਸਰਕਾਰ ਦੀ ਮਨਸ਼ਾ ਸਾਫ਼ ਹੋ ਜਾਂਦੀ ਹੈ।

ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਤਾਰਾਗੜ੍ਹ ਵਿਖੇ ਇਕ ਆਮ ਆਦਮੀ ਕਲੀਨਿਕ ਦੀ ਸ਼ੁਰਬਾਤ ਰੀਬਨ ਕੱਟ ਕੇ ਕੀਤੀ ਗਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਕੰਪਿਊਟਰ ਟੀਚਰ ਵੀ ਪੁੱਜੇ ਜਿਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਜੋ ਕੰਮ ਕਰਨ ਲਈ ਦੇਵੇਗੀ ਉਹ ਉਸ ਕੰਮ ਨੂੰ ਕਰ ਲੈਣਗੇ।

ਮਾਨ ਸਰਕਾਰ ਨੇ ਅਧਿਆਪਕਾਂ ਨੂੰ ਸਿੰਘਾਪੁਰ ਭੇਜਿਆ

ਉਧਰ ਜਦੋਂ ਇਸ ਬਾਰੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਹੀ ਹੈ ਜਿਨ੍ਹਾਂ ਨੇ ਅਧਿਆਪਕਾਂ ਨੂੰ ਸਿੰਘਾਪੁਰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੋ ਅਧਿਆਪਕ ਮਾਹਿਰ ਹਨ ਉਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਸਰਕਾਰ ਦੀ ਪਹਿਲ-ਕਦਮੀ ਹੈ ਕਿ ਉਹ ਲੋਕਾਂ ਤੱਕ ਹਰ ਇੱਕ ਜਗ੍ਹਾ ਤੇ ਸਿਹਤ ਸੁਵਿਧਾਵਾਂ ਦੇ ਰਹੇ ਹਨ।

ਇਹ ਹੀ ਨਹੀਂ ਸਿੱਖਿਆ ਨੂੰ ਵੀ ਵਧਾਵਾ ਦੇਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਬੱਚਿਆਂ ਨੂੰ ਵਧੀਆ ਸਿੱਖਿਆ ਮਿਲ ਸਕੇ ਪਰ ਜਦੋਂ ਉਨ੍ਹਾਂ ਨਾਲ ਗੱਲ ਕੀਤੀ ਕਿ ਕੰਪਿਉਟਰ ਟੀਚਰ ਜਿਨ੍ਹਾਂ ਦਾ ਕੰਮ ਸਕੂਲ ਦੇ ਵਿੱਚ ਪੜਾਉਣਾ ਹੈ ਉਹ ਸਿਹਤ ਵਿਭਾਗ ਦੇ ਕੰਮ ਵਿੱਚ ਕਿਉਂ ਲਗਾਏ ਗਏ ਹਨ ਕੈਬਿਨੇਟ ਮੰਤਰੀ ਇਸ ਗੱਲ ਤੇ ਪੜਦਾ ਪਾਉਂਦੇ ਹੋਏ ਨਜ਼ਰ ਆਏ।

ਕਾਂਗਰਸ ਪਰਵਕਤਾ ਟੀਨਾ ਚੌਧਰੀ ਦਾ ਸਰਕਾਰ ‘ਤੇ ਤੰਜ

ਉਥੇ ਹੀ ਦੂਸਰੇ ਪਾਸੇ ਕਾਂਗਰਸ ਦੀ ਪਰਵਕਤਾ ਟੀਨਾ ਚੌਧਰੀ ਵੱਲੋਂ ਵੀ ਇਸ ਗੱਲ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਅਤੇ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਸਰਕਾਰ ਨੂੰ ਇਸ ਦੇ ਲਈ ਵੱਖਰੇ ਕੰਪਿਊਟਰ ਟੀਚਰ ਅਪੋਇੰਟ ਕਰਨੇ ਚਾਹੀਦੇ ਸਨ। ਟੀਨਾਂ ਚੌਧਰੀ ਨੇ ਕਿਹਾ ਕਿ ਸਰਕਾਰ ਨੇ ਜੋ ਵਾਅਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਕੀਤੇ ਸੀ ਉਹ ਅਜੇ ਤੱਕ ਪੂਰੇ ਨਹੀਂ ਹੋਏ।

ਬੱਚਿਆਂ ਦੀ ਪੜਾਈ ਤੇ ਪੈਂਦਾ ਹੈ ਅਸਰ

ਇਸ ਬਾਰੇ ਜਦੋਂ ਸਥਾਨਕ ਲੋਕਾਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਸਕੂਲ ਦੇ ਅਧਿਆਪਕਾਂ ਨੂੰ ਸਕੂਲ ਤੋਂ ਇਲਾਵਾ ਕਿਸੇ ਹੋਰ ਜਗ੍ਹਾ ਤੇ ਡਿਊਟੀ ਲਈ ਤਾਇਨਾਤ ਨਹੀਂ ਕਰਨਾ ਚਾਹੀਦਾ ਹੈ। ਕਿਉਂਕਿ ਇਸ ਦੇ ਨਾਲ ਬੱਚਿਆਂ ਦੀ ਪੜਾਈ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਅਤੇ ਸਰਕਾਰ ਨੂੰ ਹੋਰ ਕਮ ਲਈ ਵੱਖਰੇ ਬੰਦੇ ਆਪੋਇੰਟ ਕਰਨੇ ਚਾਹੀਦੇ ਹਨ।

Exit mobile version