AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸਰਾਰਤੀ ਅਨਸਰਾਂ ਨੇ ਗਾਇਬ ਕੀਤੀ ਮੁਹੱਲਾ ਕਲੀਨਿਕ ਦੇ ਬੋਰਡ ਤੋਂ ਮੁੱਖ ਮੰਤਰੀ ਦੀ ਤਸਵੀਰ

ਅਣਪਛਾਤੇ ਵਿਅਕਤੀ ਇਮਾਰਤ ਤੇ ਲੱਗੇ ਬੋਰਡ ਤੋਂ ਮੁੱਖ ਮੰਤਰੀ ਪੰਜਾਬ ਦੀ ਤਸਵੀਰ ਲੈ ਫਰਾਰ ਹੋ ਗਏ। ਸਵੇਰੇ ਕਲੀਨਿਕ ਦਾ ਸਟਾਫ ਡਿਊਟੀ ਤੇ ਪਹੁੰਚਿਆ ਤਾਂ ਹੈਰਾਨ ਰਹਿ ਗਿਆ ਕਿ ਇਮਾਰਤ ਉੱਤੇ ਉੱਚੀ ਥਾਂ ਤੇ ਲੱਗੀ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਤਸਵੀਰ ਗਾਇਬ ਸੀ।

ਸਰਾਰਤੀ ਅਨਸਰਾਂ ਨੇ ਗਾਇਬ ਕੀਤੀ ਮੁਹੱਲਾ ਕਲੀਨਿਕ ਦੇ ਬੋਰਡ ਤੋਂ ਮੁੱਖ ਮੰਤਰੀ ਦੀ ਤਸਵੀਰ
ਸਰਾਰਤੀ ਅਨਸਰਾਂ ਨੇ ਗਾਇਬ ਕੀਤੀ ਮੁਹੱਲਾ ਕਲੀਨਿਕ ਦੇ ਬੋਰਡ ਤੋਂ ਮੁੱਖ ਮੰਤਰੀ ਦੀ ਤਸਵੀਰ। The chief minister’s picture disappeared from the board of Mohalla Clinic
tv9-punjabi
| Updated On: 16 Feb 2023 12:23 PM IST
Share
ਗੁਰਦਾਸਪੁਰ। ਸਿਹਤ ਸੇਵਾਵਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਪੰਜਾਬ ਦੀ ਆਪ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ 500 ਦੇ ਕੀਰਬ ਮੁਹੱਲਾ ਕਲੀਨਿਕ ਖੋਲੇ ਹਨ। ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੁਹੱਲਾਂ ਕਲੀਨਿਕਾਂ ਵਿਚ ਵਾਰਦਾਤਾਂ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬਟਾਲਾ ਦੇ ਨਜਦੀਕ ਪਿੰਡ ਮਸਾਣੀਆਂ ਚ ਵੱਖ ਤਰ੍ਹਾਂ ਦਾ ਮਾਮਲਾ ਸਾਮਣੇ ਆਇਆ ਜਿਥੇ ਸਰਕਾਰ ਵਲੋਂ ਬਣਾਏ ਗਏ ਮੁਹੱਲਾ ਕਲੀਨਿਕ ਚ ਬੀਤੀ ਕਲ ਦੇਰ ਰਾਤ ਅਣਪਛਾਤੇ ਵਿਅਕਤੀ ਇਮਾਰਤ ਤੇ ਲੱਗੇ ਬੋਰਡ ਤੋਂ ਮੁੱਖ ਮੰਤਰੀ ਪੰਜਾਬ ਦੀ ਤਸਵੀਰ ਲੈ ਫਰਾਰ ਹੋ ਗਏ। ਸਵੇਰੇ ਕਲੀਨਿਕ ਦਾ ਸਟਾਫ ਡਿਊਟੀ ਤੇ ਪਹੁੰਚਿਆ ਤਾਂ ਉਹ ਖੁਦ ਹੈਰਾਨ ਹੋ ਗਏ ਇਹ ਦੇਖ ਕਿ ਇਮਾਰਤ ਤੇ ਉੱਚੀ ਥਾਂ ਤੇ ਲੱਗੀ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਤਸਵੀਰ ਗਾਇਬ ਸੀ। ਇਮਾਰਤ ਦੇ ਕੁਝ ਸ਼ੀਸ਼ੇ ਵੀ ਟੁੱਟੇ ਹੋਏ ਸਨ |

ਕਲੀਨਿਕ ਦੀਆਂ ਬਾਰੀਆਂ ਦੇ ਸ਼ੀਸ਼ੇ ਵੀ ਟੁੱਟੇ

ਇਸ ਮਾਮਲੇ ਬਾਰੇ ਮੁਹੱਲਾ ਕਲੀਨਿਕ ਵਿੱਚ ਤਾਇਨਾਤ ਡਾਕਟਰ ਜਸਬੀਰ ਕੌਰ ਗਿਲ ਨੇ ਦੱਸਿਆ ਕਿ ਜਦ ਉਹ ਸਵੇਰੇ ਡਿਊਟੀ ਤੇ ਆਏ ਤਾਂ ਦੇਖਿਆ ਕਿ ਕਲੀਨਿਕ ਦੇ ਬੋਰਡ ਤੇ ਮੁੱਖ ਮੰਤਰੀ ਭਗਵੰਤ ਮਾ ਦੀ ਤਸਵੀਰ ਗਾਇਬ ਹੈ ਅਤੇ ਕਲੀਨਿਕ ਦੀਆਂ ਬਾਰੀਆਂ ਦੇ ਸ਼ੀਸ਼ੇ ਵੀ ਟੁੱਟੇ ਪਾਏ ਗਏ। ਇਸ ਬਾਰੇ ਉਹਨਾਂ ਵਲੋਂ ਆਪਣੇ ਵਿਭਾਗ ਦੇ ਆਲਾ ਅਧਕਾਰੀਆਂ ਨੂੰ ਲਿਖਤੀ ਤੌਰ ਤੇ ਸੂਚਿਤ ਕੀਤਾ ਗਿਆ ਹੈ ਅਤੇ ਇਹ ਵੀ ਮੰਗ ਕੀਤੀ ਗਈ ਹੈ ਕਿ ਰਾਤ ਨੂੰ ਇੱਥੇ ਇਕ ਚੌਕੀਦਾਰ ਤੈਨਾਤ ਕੀਤਾ ਜਾਵੇ।

‘ਸ਼ਰਾਰਤੀ ਅਨਸਰ ਦਾ ਹੀ ਕੰਮ’

ਸਟਾਫ ਦਾ ਕਹਿਣਾ ਸੀ ਕਿ ਮੁਖ ਮੰਤਰੀ ਦੀ ਜੋ ਫੋਟੋ ਹੈ ਉਹ ਉੱਚੀ ਥਾਂ ਤੇ ਸੀ ਜਿਸ ਨੂੰ ਉਤਾਰਨਾਂ ਆਸਾਨ ਨਹੀਂ ਹੈ। ਇਹ ਕਿਸੇ ਸ਼ਰਾਰਤੀ ਅਨਸਰ ਦਾ ਹੀ ਕੰਮ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾ ਵੀ ਉਹਨਾਂ ਦੇ ਫਾਰਮੈਸੀ ਵਾਲੇ ਕਮਰੇ ਦੇ ਸ਼ੀਸ਼ੇ ਤੋੜੇ ਗਏ ਸਨ ਲੇਕਿਨ ਅੰਦਰ ਕੋਈ ਨੁਕਸਾਨ ਹੋਣੋ ਬਚ ਗਿਆ। ਇਸ ਮਾਮਲੇ ਸੰਬਧੀ ਉੱਚ ਅਧਕਾਰੀ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਰਾਜਸੀ ਪਾਰਟੀਆਂ ਕਰ ਰਹੀਆਂ ਵਿਰੋਧ

ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਖੁੱਲੇ ਮੁਹੱਲਾ ਕਲੀਨਿਕਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਨੇ ਸਿਆਸੀ ਹੰਗਾਮਾ ਮਚਾ ਦਿੱਤਾ ਸੀ। ਪੰਜਾਬ ਦੀ ਮੌਜੂਦਾ ਆਪ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਨੇ ਮਾਨ ਨੇ ਸਰਕਾਰੀ ਸਕੀਮਾਂ ‘ਤੇ ਮੁੱਖ ਮੰਤਰੀ ਦੀ ਫੋਟੋ ਦੀ ਆਲੋਚਨਾ ਕੀਤੀ ਸੀ।

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...