ਆਮ ਆਦਮੀ ਕਲੀਨਿਕ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਘੇਰੀ ‘ਆਪ’

Published: 

29 Jan 2023 16:54 PM

AAP ਸਰਕਾਰ ਵੱਲੋਂ ਪੰਜ ਪਿਆਰਿਆਂ ਦੇ ਨਾਮ ਉਤੇ ਮੈਮੋਰੀਅਲ ਸੈਟੇਲਾਈਟ ਹਸਪਤਾਲ ਦਾ ਨਾਮ ਆਮ ਆਦਮੀ ਕਲੀਨਿਕ ਵਿੱਚ ਬਦਲਣ ਵਾਲੇ ਫ਼ੈਸਲੇ ਦਾ ਸਖਤ ਵਿਰੋਧ ਕਰਦਾ ਹਾਂ, ਆਮ ਆਦਮੀ ਪਾਰਟੀ ਸਾਡੇ ਇਤਿਹਾਸ ਵਿੱਚ ਮਹਾਨ ਸਥਾਨ ਅਤੇ ਸਥਾਪਤ ਪੰਜ ਪਿਆਰਿਆਂ ਦੀ ਤੋਹੀਨ ਕਰਨਾ ਬੰਦ ਕਰੇ।

ਆਮ ਆਦਮੀ ਕਲੀਨਿਕ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਘੇਰੀ ਆਪ
Follow Us On

ਪੰਜਾਬ ਸਰਕਾਰ ਵੱਲੋਂ ਜੋਂ ਨਵੇਂ ਆਮ ਅਦਮੀ ਕਲੀਨਿਕ ਖੋਲ੍ਹੇ ਹਨ ਉਸ ਦਾ ਪੰਜਾਬ ਵਿੱਚ ਕਈ ਥਾਵਾਂ ਤੇ ਵਿਰੋਧ ਹੋ ਰਿਹਾ ਹੈ। ਅੱਜ ਸ਼੍ਰੋਮਣੀ ਅਕਾਲੀ ਦੱਲ ਦੇ ਜਨਰਲ ਸੱਕਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਫਰੀਦਕੋਟ ਦੇ ਪਿੰਡ ਸੁੱਖਣਵਾਲਾ ਵਿੱਖੇ ਪਹੁੰਚ ਕੇ ਪ੍ਰੈਸ ਕਾਨਫਰੰਸ ਕਰ ਸਰਕਾਰ ਦੀ ਪੋਲ ਖੋਲਦੇ ਹੌਏ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਜੋਂ ਵਾਦੇ ਕੀਤੇ ਸਨ ਓਹਨਾ ਉਪਰ ਖ਼ਰਾ ਨਹੀਂ ਉਤਰ ਸਕੀ। ਜਿਹੜੇ ਆਮ ਆਦਮੀ ਕਲੀਨਿਕ ਜਿਸ ਇਮਾਰਤਾਂ ਵਿਚ ਖੋਲ ਰਹੀ ਹੈ ਉਹ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਅਕਾਲੀ ਸਰਕਾਰ ਦੀ ਦੇਣ ਹੈ।

ਰੂਰਲ ਹੈਲਥ ਸੈਂਟਰ ਦਾ ਸਟਾਫ ਸ਼ਹਿਰ ਵਿਚ ਬਣੀ ਮੁਹੱਲਾ ਕਲੀਨਿਕ ਵਿਚ ਸ਼ਿਫਟ ਕਰਨ ਤੇ ਅਕਾਲੀ ਦਲ ਨੇ ਮਾਨ ਸਰਕਾਰ ਨੂੰ ਘੇਰੀਆ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਮੁਹੱਲਾ ਕਲੀਨਿਕ ਜੀ ਸਦਕੇ ਬਣਾਉ ਪਰ ਪਹਿਲੀਆਂ ਸਰਕਾਰਾਂ ਵੱਲੋਂ ਸ਼ੁਰੂ ਕੀਤੇ ਸਿਹਤ ਕੇਂਦਰਾਂ ਨੂੰ ਬੰਦ ਕਰ ਕੇ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਬੰਦ ਨਾ ਕਰੋ। ਪਿੰਡ ਵਾਸੀਆਂ ਨੇ ਹੈਲਥ ਸੈਂਟਰ ਵਿਚੋਂ ਬਦਲਿਆ ਸਟਾਫ ਮੁੜ ਭੇਜਣ ਦੀ ਮੰਗ ਕੀਤੀ।

ਅਕਾਲੀ ਦਲ ਨੇ ਘੇਰੀ ਮਾਨ ਸਰਕਾਰ

ਓਹਨਾ ਕਿਹਾ ਕਿ AAP ਸਰਕਾਰ ਵੱਲੋਂ ਪੰਜ ਪਿਆਰਿਆਂ ਦੇ ਨਾਮ ਉਤੇ ਮੈਮੋਰੀਅਲ ਸੈਟੇਲਾਈਟ ਹਸਪਤਾਲ ਦਾ ਨਾਮ ਆਮ ਆਦਮੀ ਕਲੀਨਿਕ ਵਿੱਚ ਬਦਲਣ ਵਾਲੇ ਫ਼ੈਸਲੇ ਦਾ ਸਖਤ ਵਿਰੋਧ ਕਰਦਾ ਹਾਂ, ਆਮ ਆਦਮੀ ਪਾਰਟੀ ਸਾਡੇ ਇਤਿਹਾਸ ਵਿੱਚ ਮਹਾਨ ਸਥਾਨ ਅਤੇ ਸਥਾਪਤ ਪੰਜ ਪਿਆਰਿਆਂ ਦੀ ਤੋਹੀਨ ਕਰਨਾ ਬੰਦ ਕਰੇ। ਇਸ ਮੌਕੇ ਪਿੰਡ ਵਾਸੀਆਂ ਨੇ ਇਤਰਾਜ ਜਿਤਾਉਂਦੇ ਕਿਹਾ ਕਿ ਸਾਡੇ ਪੁਰਾਣੇ ਸਬ ਸੈਂਟਰ ਨੂੰ ਹੀ ਚਲਦਾ ਰਹਿਣ ਦਿੱਤਾ ਜਾਵੇ। ਜੋ ਸਟਾਫ ਦੀ ਬਦਲੀ ਕੀਤੀ ਆ ਵਾਪਸ ਇਥੇ ਲਿਆਂਦਾ ਜਾਵੇ।

ਆਸ਼ਾ ਵਰਕਰਾਂ ਨੇ ਜਤਾਇਆ

ਬੰਟੀ ਰੋਮਾਣਾ ਨੇ ਅੱਗੇ ਕਿਹਾ ਪੰਜ ਪਿਆਰਿਆ ਦੇ ਨਾਮ ਤੇ ਬਣੇ ਹਸਪਤਾਲਾਂ ਦਾ ਵੀ ਨਾਮ ਬਦਲ ਕੇ ਮੋਹੱਲਾ ਕਲੀਨਿਕ ਨਾਮ ਰਖਿਆ ਜੋ ਸ਼ਰਮਨਾਕ ਗੱਲ ਹੈ ਜਿਸ ਨਾਲ ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋਇਆ ਹੈ। ਪਿੰਡਾਂ ਵਿਚ ਚਲਦੀਆਂ ਡਿਸਪੈਂਸਰੀਆਂ ਅਤੇ ਪ੍ਰਾਇਮਰੀ ਸਿਹਤ ਸੇਵਾਵਾਂ ਬੰਦ ਹੋਣ ਨਾਲ ਪਿੰਡਾਂ ਦੇ ਲੋਕਾਂ ਨੂੰ ਇਲਾਜ ਤੋਂ ਵਾਂਝੇ ਕੀਤਾ ਗਿਆ ਹੈ।ਇਸ ਦੇ ਨਾਲ ਹੀ ਆਸ਼ਾ ਵਰਕਰਾਂ ਨੇ ਵੀ ਇਤਰਾਜ ਜਤਾਇਆ ਅਤੇ ਕਿਹਾ ਜੋ ਆਮ ਆਦਮੀ ਪਾਰਟੀ ਨੇ ਕਹਿ ਕੇ ਵੋਟਾਂ ਮੰਗੀਆਂ ਸੀ ਉਸਦੇ ਹੋਇਆ ਉਲਟ। ਪਿੰਡ ਵਾਸੀਆਂ ਨੇ ਕਿਹਾ ਕਿ 3 ਤੋਂ ਚਾਰ ਪਿੰਡਾਂ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਆਮ ਅਦਮੀ ਕਲੀਨਿਕ ਦਾ ਲੋਕਾਂ ਵੱਲੋਂ ਵਿਰੋਧ

ਜਿੰਨਾ ਉਪਰ ਰੰਗ ਕਰਾ ਕੇ ਆਪਣਾ ਨਾਮ ਲਿਖਵਾ ਲਿਆ ਓਹਨਾ ਕਿਹਾ ਕਿ ਇਸ ਫਾਰਮੈਸੀ ਅਤੇ ਸਬ ਸੈਂਟਰ ਦਾ ਉਦਘਾਟਨ ਉਸ ਸਮੇਂ ਦੀ ਅਕਾਲੀ ਸਰਕਾਰ ਨੇ ਕੀਤਾ ਸੀ। ਨਾਲ ਹੀ ਇਸ ਸਬ ਸੈਂਟਰ ਦੇ ਮੁਲਾਜ਼ਮਾਂ ਦੀ ਬਦਲੀ ਬਾਜੀਗਰ ਬਸਤੀ ਦੇ ਮੁਹੱਲਾ ਕਲੀਨਿਕ ਵਿਖੇ ਕਰ ਦਿੱਤੀ। ਹੁਣ ਇਸ ਪਿੰਡ ਦੇ ਸਬ ਸੈਂਟਰ ਦੇ ਨਾਲ ਲਗਦੇ ਕਈ ਪਿੰਡ ਦੇ ਲੋਕ ਅਪਣਾ ਇਲਾਜ ਕਰਵਾਉਣ ਲਈ ਆਉਂਦੇ ਸਨ ਉਨ੍ਹਾਂ ਦਾ ਬੁਰਾ ਹਾਲ ਹੋ ਰਿਹਾ ਹੈ।