ਆਮ ਆਦਮੀ ਕਲੀਨਿਕ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਘੇਰੀ ‘ਆਪ’
AAP ਸਰਕਾਰ ਵੱਲੋਂ ਪੰਜ ਪਿਆਰਿਆਂ ਦੇ ਨਾਮ ਉਤੇ ਮੈਮੋਰੀਅਲ ਸੈਟੇਲਾਈਟ ਹਸਪਤਾਲ ਦਾ ਨਾਮ ਆਮ ਆਦਮੀ ਕਲੀਨਿਕ ਵਿੱਚ ਬਦਲਣ ਵਾਲੇ ਫ਼ੈਸਲੇ ਦਾ ਸਖਤ ਵਿਰੋਧ ਕਰਦਾ ਹਾਂ, ਆਮ ਆਦਮੀ ਪਾਰਟੀ ਸਾਡੇ ਇਤਿਹਾਸ ਵਿੱਚ ਮਹਾਨ ਸਥਾਨ ਅਤੇ ਸਥਾਪਤ ਪੰਜ ਪਿਆਰਿਆਂ ਦੀ ਤੋਹੀਨ ਕਰਨਾ ਬੰਦ ਕਰੇ।

ਪੰਜਾਬ ਸਰਕਾਰ ਵੱਲੋਂ ਜੋਂ ਨਵੇਂ ਆਮ ਅਦਮੀ ਕਲੀਨਿਕ ਖੋਲ੍ਹੇ ਹਨ ਉਸ ਦਾ ਪੰਜਾਬ ਵਿੱਚ ਕਈ ਥਾਵਾਂ ਤੇ ਵਿਰੋਧ ਹੋ ਰਿਹਾ ਹੈ। ਅੱਜ ਸ਼੍ਰੋਮਣੀ ਅਕਾਲੀ ਦੱਲ ਦੇ ਜਨਰਲ ਸੱਕਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਫਰੀਦਕੋਟ ਦੇ ਪਿੰਡ ਸੁੱਖਣਵਾਲਾ ਵਿੱਖੇ ਪਹੁੰਚ ਕੇ ਪ੍ਰੈਸ ਕਾਨਫਰੰਸ ਕਰ ਸਰਕਾਰ ਦੀ ਪੋਲ ਖੋਲਦੇ ਹੌਏ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਜੋਂ ਵਾਦੇ ਕੀਤੇ ਸਨ ਓਹਨਾ ਉਪਰ ਖ਼ਰਾ ਨਹੀਂ ਉਤਰ ਸਕੀ। ਜਿਹੜੇ ਆਮ ਆਦਮੀ ਕਲੀਨਿਕ ਜਿਸ ਇਮਾਰਤਾਂ ਵਿਚ ਖੋਲ ਰਹੀ ਹੈ ਉਹ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਅਕਾਲੀ ਸਰਕਾਰ ਦੀ ਦੇਣ ਹੈ।
ਰੂਰਲ ਹੈਲਥ ਸੈਂਟਰ ਦਾ ਸਟਾਫ ਸ਼ਹਿਰ ਵਿਚ ਬਣੀ ਮੁਹੱਲਾ ਕਲੀਨਿਕ ਵਿਚ ਸ਼ਿਫਟ ਕਰਨ ਤੇ ਅਕਾਲੀ ਦਲ ਨੇ ਮਾਨ ਸਰਕਾਰ ਨੂੰ ਘੇਰੀਆ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਮੁਹੱਲਾ ਕਲੀਨਿਕ ਜੀ ਸਦਕੇ ਬਣਾਉ ਪਰ ਪਹਿਲੀਆਂ ਸਰਕਾਰਾਂ ਵੱਲੋਂ ਸ਼ੁਰੂ ਕੀਤੇ ਸਿਹਤ ਕੇਂਦਰਾਂ ਨੂੰ ਬੰਦ ਕਰ ਕੇ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਬੰਦ ਨਾ ਕਰੋ। ਪਿੰਡ ਵਾਸੀਆਂ ਨੇ ਹੈਲਥ ਸੈਂਟਰ ਵਿਚੋਂ ਬਦਲਿਆ ਸਟਾਫ ਮੁੜ ਭੇਜਣ ਦੀ ਮੰਗ ਕੀਤੀ।