Teachers Day: ਟੀਚਰਸ ਡੇਅ ‘ਤੇ 77 ਅਧਿਆਪਕ ਹੋਣਗੇ ਸਨਮਾਨਿਤ, 4 ਵਰਗਾਂ ‘ਚ ਮਿਲਣਗੇ ਐਵਾਰਡ, 55 ਅਧਿਆਪਕਾਂ ਨੂੰ ਸਟੇਟ ਐਵਾਰਡ

Updated On: 

04 Sep 2024 21:46 PM

Punjab Government Programme on Teachers Day: ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ 77 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ 55 ਅਧਿਆਪਕਾਂ ਨੂੰ ਸਟੇਟ ਟੀਚਰ ਐਵਾਰਡ, 10 ਅਧਿਆਪਕਾਂ ਨੂੰ ਯੰਗ ਟੀਚਰ ਐਵਾਰਡ, 5 ਅਧਿਆਪਕਾਂ ਨੂੰ ਸਪੈਸ਼ਲ ਟੀਚਰ ਐਵਾਰਡ ਅਤੇ 7 ਅਧਿਆਪਕਾਂ ਨੂੰ ਪ੍ਰਬੰਧਕੀ ਐਵਾਰਡ ਦਿੱਤੇ ਜਾਣਗੇ।

Teachers Day: ਟੀਚਰਸ ਡੇਅ ਤੇ 77 ਅਧਿਆਪਕ ਹੋਣਗੇ ਸਨਮਾਨਿਤ, 4 ਵਰਗਾਂ ਚ ਮਿਲਣਗੇ ਐਵਾਰਡ, 55 ਅਧਿਆਪਕਾਂ ਨੂੰ ਸਟੇਟ ਐਵਾਰਡ

ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ

Follow Us On

ਪੰਜਾਬ ਸਰਕਾਰ ਵੱਲੋਂ ਕੱਲ੍ਹ ਯਾਨੀ ਵੀਰਵਾਰ ਨੂੰ ਅਧਿਆਪਕ ਦਿਵਸ ਮੌਕੇ 77 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਦੌਰਾਨ 55 ਅਧਿਆਪਕਾਂ ਨੂੰ ਸਟੇਟ ਟੀਚਰ ਐਵਾਰਡ, 10 ਅਧਿਆਪਕਾਂ ਨੂੰ ਯੰਗ ਟੀਚਰ ਐਵਾਰਡ, 5 ਅਧਿਆਪਕਾਂ ਨੂੰ ਸਪੈਸ਼ਲ ਟੀਚਰ ਐਵਾਰਡ ਅਤੇ 7 ਅਧਿਆਪਕਾਂ ਨੂੰ ਪ੍ਰਬੰਧਕੀ ਐਵਾਰਡ ਦਿੱਤੇ ਜਾਣਗੇ।

ਚੁਣੇ ਗਏ ਸਾਰੇ ਅਧਿਆਪਕਾਂ ਲਈ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿੱਥੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਹੈ।

ਇਨ੍ਹਾਂ ਅਧਿਆਪਕਾਂ ਦਾ ਹੋਵੇਗਾ ਸਨਮਾਨ