AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

“ਮੇਰੀ ਨਹੀਂ ਤਾਂ, ਕਿਸੇ ਹੋਰ ਦੀ ਵੀ ਨਹੀਂ ਹੋਣ ਦੇਵਾਂਗਾ…” ਤਰਨਤਾਰਨ ਗੋਲੀਬਾਰੀ ਤੋਂ ਬਾਅਦ ਛਲਕਿਆ ਮ੍ਰਿਤਕ ਲੜਕੀ ਦੀ ਭੈਣ ਦਾ ਦਰਦ

Tarantaran Law College Firing: ਤਰਨਤਾਰਨ ਲਾਅ ਕਾਲਜ 'ਚ ਪ੍ਰਿੰਸ ਰਾਜ ਨਾਮ ਦੇ ਇੱਕ ਵਿਦਿਆਰਥੀ ਨੇ ਆਪਣੀ ਸਹਿਪਾਠੀ ਸੰਦੀਪ ਕੌਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ। ਮ੍ਰਿਤਕ ਦੀ ਭੈਣ ਦੇ ਅਨੁਸਾਰ, ਪ੍ਰਿੰਸ, ਲੜਕੀ ਦੀ ਮੰਗਣੀ ਤੋਂ ਨਾਰਾਜ਼ ਸੀ ਤੇ ਉਸ ਨੂੰ ਲਗਾਤਾਰ ਤੰਗ ਕਰ ਰਿਹਾ ਸੀ। ਪੁਲਿਸ ਹਥਿਆਰ ਕਿੱਥੋਂ ਆਇਆ ਤੇ ਤੇ ਕਾਲਜ ਦੀ ਸੁਰੱਖਿਆ 'ਚ ਕਮੀਆਂ ਦੀ ਜਾਂਚ ਕਰ ਰਹੀ ਹੈ।

ਮੇਰੀ ਨਹੀਂ ਤਾਂ, ਕਿਸੇ ਹੋਰ ਦੀ ਵੀ ਨਹੀਂ ਹੋਣ ਦੇਵਾਂਗਾ... ਤਰਨਤਾਰਨ ਗੋਲੀਬਾਰੀ ਤੋਂ ਬਾਅਦ ਛਲਕਿਆ ਮ੍ਰਿਤਕ ਲੜਕੀ ਦੀ ਭੈਣ ਦਾ ਦਰਦ
ਤਰਨਤਾਰਨ ਗੋਲੀਬਾਰੀ ਤੋਂ ਬਾਅਦ ਸੰਦੀਪ ਕੌਰ ਦੀ ਭੈਣ ਦਾ ਛਲਕਿਆ ਦਰਦ
nishan-sahota-tarantaran
| Updated On: 10 Feb 2026 10:52 AM IST

ਮੇਰੀ ਭੈਣ ਵਕੀਲ ਬਣਨਾ ਚਾਹੁੰਦੀ ਸੀ, ਪਰ ਉਸ ਨੇ ਉਸ ਦੀ ਜਾਨ ਲੈ ਲਈ। ਉਸ ਨੇ ਸ਼ੁੱਕਰਵਾਰ ਨੂੰ ਸੰਦੀਪ ਨੂੰ ਪ੍ਰਪੋਜ਼ ਕੀਤਾ ਸੀ ਤੇ ਜਦੋਂ ਉਸ ਨੇ ਇਨਕਾਰ ਕਰ ਦਿੱਤਾ, ਤਾਂ ਉਸ ਨੇ ਧਮਕੀ ਦਿੱਤੀ, ਜੇ ਤੂੰ ਮੇਰੀ ਨਹੀਂ ਹੈਂ, ਤਾਂ ਮੈਂ ਤੈਨੂੰ ਕਿਸੇ ਹੋਰ ਦਾ ਵੀ ਨਹੀਂ ਹੋਣ ਦਿਆਂਗਾ… ਇਹ ਦਰਦਨਾਕ ਬਿਆਨ ਸੰਦੀਪ ਕੌਰ ਦੀ ਭੈਣ, ਮਨਪ੍ਰੀਤ ਦਾ ਹੈ। ਪ੍ਰਿੰਸ ਰਾਜ ਨੇ ਇਕਤਰਫਾ ਪਿਆਰ ‘ਚ ਰਿਜੈਕਸ਼ਨ ਤੋਂ ਬਾਅਦ ਸੰਦੀਪ ਕੌਰ ਦਾ ਕਤਲ ਕਰ ਦਿੱਤਾ। ਇਕਤਰਫਾ ਪਿਆਰ ‘ਚ ਪਾਗਲ ਹੋਏ ਆਸ਼ਕ ਨੇ ਅਜਿਹਾ ਖੌਫ਼ਨਾਕ ਕਦਮ ਚੁੱਕਿਆ ਕਿ ਘਟਨਾ ਦੇ ਵੇਰਵੇ ਸੁਣ ਕੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ।

ਮ੍ਰਿਤਕ ਵਿਦਿਆਰਥੀ, ਸੰਦੀਪ ਕੌਰ ਦੀ ਭੈਣ, ਮਨਪ੍ਰੀਤ ਕੌਰ ਨੇ ਪੁਲਿਸ ਤੇ ਮੀਡੀਆ ਨੂੰ ਦੱਸਿਆ ਕਿ ਇਹ ਇਕਤਰਫ਼ਾ ਪਿਆਰ ਤੇ ਸਨਕ ਦਾ ਮਾਮਲਾ ਸੀ। ਸੰਦੀਪ ਦੀ ਮੰਗਣੀ ਤਿੰਨ ਮਹੀਨੇ ਪਹਿਲਾਂ ਹੋਈ ਸੀ, ਜਿਸ ਕਾਰਨ ਦੋਸ਼ੀ ਵਿਦਿਆਰਥੀ, ਪ੍ਰਿੰਸ ਰਾਜ ਗੁੱਸੇ ‘ਚ ਸੀ। ਮਨਪ੍ਰੀਤ ਦੇ ਅਨੁਸਾਰ, ਪ੍ਰਿੰਸ ਅਕਸਰ ਉਨ੍ਹਾਂ ਦੇ ਘਰ ਦੇ ਨੇੜੇ ਚੱਕਰ ਮਾਰਦਾ ਰਹਿੰਦਾ ਸੀ ਤੇ ਸੰਦੀਪ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਦਾ ਸੀ।

ਸੰਦੀਪ ਨੇ ਵਾਰ-ਵਾਰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਪਰਿਵਾਰ ਮੁਸ਼ਕਲ ਸਮੇਂ ‘ਚੋਂ ਗੁਜ਼ਰ ਰਿਹਾ ਹੈ ਤੇ ਪਿਤਾ ਦੇ ਪਰਛਾਵੇਂ ਸਿਰ ‘ਤੇ ਨਾ ਹੋਣ ਕਾਰਨ, ਉਹ ਸਿਰਫ ਆਪਣੀ ਪੜ੍ਹਾਈ ਤੇ ਭਵਿੱਖ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ, ਪਰ ਪ੍ਰਿੰਸ ਦਾ ਪਾਗਲਪਣ ਵਧਦਾ ਗਿਆ।

ਭੈਣ ਨੇ ਦੱਸਿਆ ਕਿ ਪ੍ਰਿੰਸ ਅਕਸਰ ਉਨ੍ਹਾਂ ਦੇ ਘਰ ਨੇੜੇ ਚੱਕ ਮਾਰਦਾ ਰਹਿੰਦਾ ਸੀ ਤੇ ਉਸ ਦਾ ਵਿਵਹਾਰ ਪਾਗਲਪਣ ਵਰਗਾ ਹੋ ਗਿਆ ਸੀ। ਸ਼ੁੱਕਰਵਾਰ ਨੂੰ, ਉਸ ਨੇ ਸੰਦੀਪ ਨੂੰ ਕਿਹਾ, “ਜੇ ਤੂੰ ਮੇਰੀ ਨਹੀਂ ਹੋਈ, ਤਾਂ ਮੈਂ ਤੈਨੂੰ ਕਿਸੇ ਹੋਰ ਦਾ ਨਹੀਂ ਹੋਣ ਦਿਆਂਗਾ।” ਇਸ ਤੋਂ ਬਾਅਦ, ਸ਼ਨੀਵਾਰ ਤੇ ਐਤਵਾਰ ਛੁੱਟੀਆਂ ਸਨ। ਸੋਮਵਾਰ ਨੂੰ, ਉਹ ਕਾਲਜ ਆਇਆ ਤੇ ਸੰਦੀਪ ਨੂੰ ਗੋਲੀ ਮਾਰ ਦਿੱਤੀ। ਮਨਪ੍ਰੀਤ ਨੇ ਕਿਹਾ ਕਿ ਸੰਦੀਪ ਵਕੀਲ ਬਣਨਾ ਚਾਹੁੰਦਾ ਸੀ। ਸੰਦੀਪ ਦੀ ਪ੍ਰਿੰਸ ਨਾਲ ਮੁਲਾਕਾਤ ਕਾਲਜ ‘ਚ ਹੋਈ ਸੀ। ਇਹ ਇਕਤਰਫਾ ਪਿਆਰ ਸੀ, ਪਰ ਪ੍ਰਿੰਸ ਦੀਆਂ ਹਰਕਤਾਂ ਅਸਥਿਰ ਸਨ। ਉਹ ਹਰ ਰੋਜ਼ ਸੰਦੀਪ ਨੂੰ “ਮੈਨੂੰ ਤੂੰ ਪਸੰਦ ਹੈ” ਕਹਿੰਦਾ ਸੀ।

ਕਾਲਜ ਦਾ ਕਲਾਸਰੂਮ ਕ੍ਰਾਈਮ ਸੀਨ ਬਣ ਗਿਆ

ਸੋਮਵਾਰ ਨੂੰ, ਜਦੋਂ ਇੱਕ ਲੈਕਚਰ ਸ਼ੁਰੂ ਹੋਣ ਵਾਲਾ ਸੀ ਤਾਂ ਪ੍ਰਿੰਸ ਰਾਜ ਅਚਾਨਕ ਕਲਾਸਰੂਮ ‘ਚ ਦਾਖਲ ਹੋਇਆ। ਅਧਿਆਪਕ ਜਾਂ ਹੋਰ ਵਿਦਿਆਰਥੀਆਂ ਦੇ ਪ੍ਰਤੀਕਿਰਿਆ ਕਰਨ ਤੋਂ ਪਹਿਲਾਂ ਉਸ ਨੇ ਆਪਣੇ ਬੈਗ ‘ਚੋਂ .32 ਬੋਰ ਦਾ ਪਿਸਤੌਲ ਕੱਢਿਆ ਤੇ ਪੁਆਇੰਟ ਬਲੈਂਕ ਰੇਂਜ ‘ਤੇ ਸੰਦੀਪ ਕੌਰ ‘ਤੇ ਗੋਲੀ ਚਲਾ ਦਿੱਤੀ। ਸੰਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਅਪਰਾਧ ਕਰਨ ਤੋਂ ਤੁਰੰਤ ਬਾਅਦ, ਪ੍ਰਿੰਸ ਨੇ ਪਿਸਤੌਲ ਲੋਡ ਕੀਤੀ ਅਤੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਪਰ ਉਸ ਦੀ ਵੀ ਉੱਥੇ ਮੌਤ ਹੋ ਗਈ।

ਗਨ ਕਲਚਰ ਤੇ ਸੁਰੱਖਿਆ ਬਾਰੇ ਗੰਭੀਰ ਸਵਾਲ

ਇਸ ਘਟਨਾ ਨੇ ਪੰਜਾਬ ‘ਚ ਵਧ ਰਹੇ ਗਨ ਕਲਚਰ ਤੇ ਵਿਦਿਅਕ ਸੰਸਥਾਵਾਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਮ੍ਰਿਤਕ ਨੌਜਨਵਾਨ ਦਾ ਪਿਤਾ ਇੱਕ ਸੇਵਾਮੁਕਤ ਸੁਰੱਖਿਆ ਕਰਮਚਾਰੀ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਪਿਸਤੌਲ ਪਿਤਾ ਦਾ ਸੀ ਤੇ ਪ੍ਰਿੰਸ ਇਸ ਨੂੰ ਕਾਲਜ ਦੇ ਅੰਦਰ ਲਿਆਉਣ ‘ਚ ਕਿਵੇਂ ਕਾਮਯਾਬ ਹੋਇਆ। ਇੱਕ ਵਿਦਿਆਰਥੀ ਆਪਣੇ ਬੈਗ ‘ਚ ਹਥਿਆਰ ਲੈ ਕੇ ਲਾਅ ਸਕੂਲ ‘ਚ ਕਿਵੇਂ ਦਾਖਲ ਹੋ ਸਕਿਆ ਸੀ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ?

ਪੁਲਿਸ ਕਾਰਵਾਈ

ਤਰਨਤਾਰਨ ਪੁਲਿਸ ਨੇ ਘਟਨਾ ਸਥਾਨ ਤੋਂ ਪਿਸਤੌਲ ਬਰਾਮਦ ਕਰ ਲਿਆ ਹੈ। ਐਸਐਸਪੀ ਦੇ ਅਨੁਸਾਰ, ਮਾਮਲੇ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਹਨ ਤੇ ਕਾਲਜ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਸਿਰਫ਼ ਇੱਕ ਕਤਲ ਨਹੀਂ ਹੈ, ਸਗੋਂ ਸਮਾਜ ਨੂੰ ਇੱਕ ਚੇਤਾਵਨੀ ਹੈ ਕਿ ਕਿਵੇਂ ਇਕਤਰਫਾ ਪਿਆਰ ਦਾ ਪਾਗਲਪਣ ਤੇ ਆਸਾਨੀ ਨਾਲ ਉਪਲਬਧ ਹਥਿਆਰ ਹੋਨਹਾਰ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਨਿਗਲ ਰਿਹਾ ਹੈ।

Follow Us
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ...
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ...
Iran-Israel War: ਤੇਲ ਅਵੀਵ 'ਤੇ ਅੱਧੀ ਰਾਤ ਨੂੰ ਈਰਾਨ ਦਾ ਮਿਜ਼ਾਈਲ ਅਟੈਕ, ਬੰਕਰਾਂ ਵੱਲ ਭੱਜੇ ਲੋਕ
Iran-Israel War: ਤੇਲ ਅਵੀਵ 'ਤੇ ਅੱਧੀ ਰਾਤ ਨੂੰ ਈਰਾਨ ਦਾ ਮਿਜ਼ਾਈਲ ਅਟੈਕ, ਬੰਕਰਾਂ ਵੱਲ ਭੱਜੇ ਲੋਕ...
Punjab Election 2027: Navjot Singh Sidhu ਮੁੜ ਹੋਏ ਸਿਆਸਤ 'ਚ ਸਰਗਰਮ... ਕੀ ਹੈ ਮਾਜਰਾ?
Punjab Election 2027: Navjot Singh Sidhu ਮੁੜ ਹੋਏ ਸਿਆਸਤ 'ਚ ਸਰਗਰਮ... ਕੀ ਹੈ ਮਾਜਰਾ?...