AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮਥੁਰਾ ਸਟੀਮਰ ਹਾਦਸੇ ‘ਚ ਜਾਨ ਗਵਾਉਣ ਵਾਲੇ ਲੋਕਾਂ ਦੀ ਪਛਾਣ ਲਈ UP ਸਰਕਾਰ ਨਾਲ ਸੰਪਰਕ ‘ਚ ਹਾਂ – ਸੀਐਮ ਮਾਨ

CM Maan on Mathura Steamer Accident : ਮਥੁਰਾ ਦੇ ਵ੍ਰਿੰਦਾਵਨ ਚ ਵਾਪਰੇ ਸਟੀਮਰ ਹਾਦਸੇ ਤੇ ਸੀਐਮ ਮਾਨ ਨੇ ਦੁਖ ਜਤਾਇਆ ਹੈ। ਦੱਸ ਦੇਈਏ ਕਿ ਹਾਦਸੇ ਵਿੱਚ ਮਾਰੇ ਗਏ ਜਿਆਦਾਤਰ ਲੋਕ ਅੰਬਾਲਾ, ਲੁਧਿਆਣਾ ਅਤੇ ਜਗਰਾਓਂ ਤੋਂ ਸਨ। ਹੁਣ ਤੱਕ 10 ਲੋਕਾਂ ਦੀ ਮੌਤ ਹੋ ਗਈ ਹੈ। 15 ਨੂੰ ਬਚਾ ਲਿਆ ਗਿਆ ਹੈ। ਬਚਾਅ ਟੀਮਾਂ ਬਾਕੀ ਪੀੜਤਾਂ ਦੀ ਭਾਲ ਕਰ ਰਹੀਆਂ ਹਨ।

ਮਥੁਰਾ ਸਟੀਮਰ ਹਾਦਸੇ 'ਚ ਜਾਨ ਗਵਾਉਣ ਵਾਲੇ ਲੋਕਾਂ ਦੀ ਪਛਾਣ ਲਈ UP ਸਰਕਾਰ ਨਾਲ ਸੰਪਰਕ 'ਚ ਹਾਂ - ਸੀਐਮ ਮਾਨ
tv9-punjabi
| Updated On: 10 Apr 2026 18:16 PM IST

ਮਥੁਰਾ ਜ਼ਿਲ੍ਹੇ ਦੇ ਵ੍ਰਿੰਦਾਵਨ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਜਿਆਦਾਤਰ ਸ਼ਰਧਾਲੂ ਅੰਬਾਲਾ, ਲੁਧਿਆਣਾ ਅਤੇ ਜਗਰਾਓਂ ਦੇ ਦੱਸੇ ਜਾ ਰਹੇ ਹਨ। ਇਸ ਹਾਦਸੇ ਨੂੰ ਲੈ ਕੇ ਪੰਜਾਬ ਸਰਕਾਰ ਫੌਰਨ ਹਰਕਤ ਵਿੱਚ ਆ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਡੂੰਘਾ ਦੁੱਖ ਪ੍ਰਗਟਾਇਆ ਹੈ। ਦੱਸ ਦੇਈਏ ਕਿ ਮਥੁਰਾ ਦੇ ਵ੍ਰਿੰਦਾਵਨ ਵਿੱਚ ਸ਼ਿੰਗਾਰ ਘਾਟ ਨੇੜੇ ਇੱਕ ਸਟੀਮਰ ਪਲਟਣ ਤੋਂ ਬਾਅਦ ਕਈ ਸ਼ਰਧਾਲੂ ਲਾਪਤਾ ਹੋ ਗਏ। ਇਸ ਵਿੱਚ ਲਗਭਗ 33 ਸ਼ਰਧਾਲੂ ਸਵਾਰ ਸਨ, ਜਿਨ੍ਹਾਂ ਵਿੱਚੋਂ 10 ਦੀ ਡੁੱਬਣ ਨਾਲ ਮੌਤ ਹੋ ਗਈ, ਜਦੋਂ ਕਿ 15 ਨੂੰ ਬਚਾ ਲਿਆ ਗਿਆ। 8 ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਇਸ ਹਾਦਸੇ ਨੂੰ ਅਫਸੋਸ ਪ੍ਰਗਟ ਕਰਦਿਆ ਕਿਹਾ ਹੈ ਕਿ ਉਹ ਖੁਦ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਨਾਲ ਸੰਪਰਕ ਵਿੱਚ ਹਨ। ਉਨ੍ਹਾਂ ਲਿਖਿਆ, ਅੱਜ ਜਗਰਾਂਓ ਸ਼ਹਿਰ ਦੇ ਵਸਨੀਕ 32 ਵਿਅਕਤੀਆਂ ਨੂੰ ਵਰਿੰਦਾਵਨ ਦੇ ਦਰਸ਼ਨਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਮਥੁਰਾ ਦੇ ਨੇੜੇ ਯਮੁਨਾ ਨਦੀ ਵਿੱਚ ਪਲਟ ਗਈ। ਸੀਐਮ ਮਾਨ ਨੇ ਅੱਗੇ ਲਿੱਖਿਆ ਕਿ ਬਹੁਤ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕੁੱਝ ਸ਼ਰਧਾਲੂਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਹ ਉੱਤਰ ਪ੍ਰਦੇਸ਼ ਸਰਕਾਰ ਦੇ ਸੰਪਰਕ ਵਿੱਚ ਹਾਂ। ਬਾਕੀ ਡਿਟੇਲ ਛੇਤੀ ਹੀ ਸ਼ੇਅਰ ਕੀਤੀ ਜਾਵੇਗੀ।

ਪੁਲਿਸ ਚਲਾ ਰਹੀ ਬਚਾਅ ਕਾਰਜ

ਪੁਲਿਸ ਅਤੇ ਗੋਤਾਖੋਰ ਟੀਮਾਂ ਇਸ ਸਮੇਂ ਬਚਾਅ ਕਾਰਜ ਚਲਾ ਰਹੀਆਂ ਹਨ। ਇਹ ਸਾਰੇ ਸ਼ਰਧਾਲੂ ਪੰਜਾਬ ਦੇ ਲੁਧਿਆਣਾ ਤੋਂ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਆਏ ਸਨ। ਬਚਾਅ ਟੀਮਾਂ ਨੇ ਹੁਣ ਤੱਕ 25 ਲੋਕਾਂ ਨੂੰ ਯਮੁਨਾ ਨਦੀ ਤੋਂ ਬਾਹਰ ਕੱਢਿਆ ਹੈ। ਇਨ੍ਹਾਂ ਵਿੱਚੋਂ 15 ਦੀ ਹਾਲਤ ਠੀਕ ਹੈ, ਪਰ 10 ਦੀ ਮੌਤ ਹੋ ਗਈ ਹੈ। ਬਚਾਏ ਗਏ 15 ਵਿੱਚੋਂ, ਜਿਨ੍ਹਾਂ ਦੀ ਹਾਲਤ ਥੋੜ੍ਹੀ ਗੰਭੀਰ ਹੈ, ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਬਾਕੀ ਬਚੇ 8 ਲੋਕਾਂ ਦੀ ਭਾਲ ਜਾਰੀ ਹੈ। ਸਥਾਨਕ ਲੋਕਾਂ ਦੇ ਅਨੁਸਾਰ, ਬਚਾਅ ਟੀਮ ਦੁਆਰਾ ਯਮੁਨਾ ਨਦੀ ਤੋਂ 10 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

Follow Us
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ...
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ...
Iran-Israel War: ਤੇਲ ਅਵੀਵ 'ਤੇ ਅੱਧੀ ਰਾਤ ਨੂੰ ਈਰਾਨ ਦਾ ਮਿਜ਼ਾਈਲ ਅਟੈਕ, ਬੰਕਰਾਂ ਵੱਲ ਭੱਜੇ ਲੋਕ
Iran-Israel War: ਤੇਲ ਅਵੀਵ 'ਤੇ ਅੱਧੀ ਰਾਤ ਨੂੰ ਈਰਾਨ ਦਾ ਮਿਜ਼ਾਈਲ ਅਟੈਕ, ਬੰਕਰਾਂ ਵੱਲ ਭੱਜੇ ਲੋਕ...
Punjab Election 2027: Navjot Singh Sidhu ਮੁੜ ਹੋਏ ਸਿਆਸਤ 'ਚ ਸਰਗਰਮ... ਕੀ ਹੈ ਮਾਜਰਾ?
Punjab Election 2027: Navjot Singh Sidhu ਮੁੜ ਹੋਏ ਸਿਆਸਤ 'ਚ ਸਰਗਰਮ... ਕੀ ਹੈ ਮਾਜਰਾ?...