ਤਰਨਤਾਰਨ: ਕਰਿਆਨਾ ਕਾਰੋਬਾਰੀ ਦਾ ਕਤਲ ਕਰਨ ਵਾਲਾ ਢੇਰ, ਐਨਕਾਊਂਟਰ ‘ਚ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ

Updated On: 

09 Dec 2025 09:38 AM IST

Tarntaran Encounter: ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੀ ਗੋਲੀਬਾਰੀ ਕੀਤੀ, ਜਿਸ 'ਚ ਮੁਲਜ਼ਮ ਸੁਖਬੀਰ ਕੋਟਲੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਉਸ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਡੀਆਈਜੀ ਸਨੇਹ ਸ਼ਰਮਾ ਦੇ ਅਨੁਸਾਰ ਸੁਖਬੀਰ ਕੋਟਲੀ ਤਰਨਤਾਰਨ ਦੇ ਨਾਲ-ਨਾਲ ਗੁਰਦਾਸਪੁਰ ਪੁਲਿਸ ਨੂੰ ਵੀ ਵਾਂਟੇਡ ਸੀ ਤੇ ਉਸ ਖਿਲਾਫ਼ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਗੰਭੀਰ ਅਪਰਾਧ ਮਾਮਲੇ ਦਰਜ ਸੀ।

ਤਰਨਤਾਰਨ: ਕਰਿਆਨਾ ਕਾਰੋਬਾਰੀ ਦਾ ਕਤਲ ਕਰਨ ਵਾਲਾ ਢੇਰ, ਐਨਕਾਊਂਟਰ ਚ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ
Follow Us On

ਤਰਨਤਾਰਨ ਦੇ ਖਡੂਰ ਸਾਹਿਬ ਰੋਡ ਵਿਖੇ ਭੁੱਲਰ ਪਿੰਡ ਦੇ ਕਰਿਆਨਾ ਕਾਰੋਬਾਰੀ ਦੇ ਕਤਲ ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਾਂਟੇਡ ਮੁਲਜ਼ਮ ਸੁਖਬੀਰ ਕੋਟਲੀ ਦੀ ਪੁਲਿਸ ਐਨਾਕਾਊਂਟਰ ਚ ਮੌਤ ਹੋ ਗਈ। ਗੋਇੰਦਵਾਲ ਸਾਹਿਬ ਦੇ ਕੋਲ ਪੁਲਿਸ ਟੀਮ ਜਦੋਂ ਮੁਲਜ਼ਮ ਦਾ ਪਿੱਛਾ ਕਰ ਰਹੀ ਸੀ ਤਾਂ ਉਸ ਨੇ ਪੁਲਿਸ ਤੇ ਗੋਲੀਬਾਰੀ ਕੀਤੀ। ਇਸ ਦੌਰਾਨ ਕੁੱਝ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।

ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੀ ਗੋਲੀਬਾਰੀ ਕੀਤੀ, ਜਿਸ ਚ ਮੁਲਜ਼ਮ ਸੁਖਬੀਰ ਕੋਟਲੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਉਸ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਡੀਆਈਜੀ ਸਨੇਹ ਸ਼ਰਮਾ ਦੇ ਅਨੁਸਾਰ ਸੁਖਬੀਰ ਕੋਟਲੀ ਤਰਨਤਾਰਨ ਦੇ ਨਾਲ-ਨਾਲ ਗੁਰਦਾਸਪੁਰ ਪੁਲਿਸ ਨੂੰ ਵੀ ਵਾਂਟੇਡ ਸੀ ਤੇ ਉਸ ਖਿਲਾਫ਼ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਗੰਭੀਰ ਅਪਰਾਧ ਮਾਮਲੇ ਦਰਜ ਸੀ।

ਤਰਨਤਾਰਨ ਪੁਲਿਸ ਨੇ ਐਤਵਾਰ ਨੂੰ ਹੀ ਮੁਲਜ਼ਮ ਸੁਖਬੀਰ ਕੋਟਲੀ ਦੇ ਪੋਸਟਰ ਜਾਰੀ ਕੀਤੇ ਸਨ ਤੇ ਉਸ ਦੀ ਭਾਲ ਤੇਜ਼ ਕਰ ਦਿੱਤੀ ਸੀ। ਉਸ ਤੋਂ ਪਹਿਲਾਂ ਉਸ ਦੇ ਸਾਥੀ ਜਗਰੂਪ ਸਿੰਘ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਪੁੱਛ-ਗਿੱਛ ਚ ਅਹਿਮ ਖੁਲਾਸੇ ਹੋਏ ਸਨ।

ਕਰਿਆਨਾ ਕਾਰੋਬਾਰੀ ਦਾ ਕਤਲ

ਦੱਸ ਦੇਈਏ ਕਿ 1, ਦਸੰਬਰ ਨੂੰ ਸੁਖਬੀਰ ਕੋਟਲੀ ਤੇ ਉਸ ਦੇ ਸਾਥੀ ਨੇ ਭੁੱਲਰ ਪਿੰਡ ਚ ਕਰਿਆਨਾ ਕਾਰੋਬਾਰੀ ਦਲਜੀਤ ਸਿੰਘ ਤੋਂ ਲੁੱਟ ਦੀ ਕੋਸ਼ਿਸ਼ ਕੀਤੀ ਸੀ। ਕਾਰੋਬਾਰੀ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਕਾਰੋਬਾਰੀ ਦੀ ਮੌਕੇ ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਉਹ ਮੌਕੇ ਤੋਂ ਫ਼ਰਾਰ ਹੋ ਗਏ ਸਨ।

Related Stories
ਕਾਂਗਰਸ ਦੀ ਮੰਡੀ ‘ਚ ਵਿੱਕ ਰਹੀ CM ਦੀ ਕੁਰਸੀ, AAP ਕਰ ਰਹੀ ਸੱਚਾ ਵਿਕਾਸ, ਵਿਦੇਸ਼ ਦੌਰੇ ਤੋਂ ਪਰਤੇ ਮੁੱਖ ਮੰਤਰੀ ਮਾਨ ਦਾ ਤਿੱਖਾ ਨਿਸ਼ਾਨਾ
ਅੰਮ੍ਰਿਤਸਰ ਪੁਲਿਸ ਵੱਲੋਂ ਇੰਟਰਨੈਸ਼ਨਲ ਡਰੱਗ ਦਾ ਪਰਦਾਫਾਸ਼, 4 ਕਿਲੋ ਆਇਸ ਡਰੱਗ ਤੇ 1 ਕਿਲੋ ਹੈਰੋਇਨ ਸਣੇ ਤਿੰਨ ਤਸਕਰ ਕਾਬੂ
ਬਠਿੰਡਾ ਥਰਮਲ ਪਲਾਂਟ ਦੀ 165 ਏਕੜ ਜ਼ਮੀਨ ਵੇਚੇਗੀ ਸਰਕਾਰ, ਬਲਾਕ C ਅਤੇ D ਕਲੋਨੀਆਂ ਦੀ ਵਿਕਰੀ ਨੂੰ ਮਨਜ਼ੂਰੀ
ਭਾਜਪਾ ਆਗੂ ਨੇ ਸਿੱਧੂ ‘ਤੇ ਕੀਤਾ ਸਵਾਲ ਹਾਸੇ ‘ਚ ਟਾਲਿਆ: ਕਿਹਾ- ਬਿਆਨ ‘ਤੇ ਬਿਆਨ ਦੇਣਾ ਸਹੀ ਨਹੀਂ, ਅਕਾਲੀ ਦਲ ਨਾਲ ਗੱਠਜੋੜ ਤੋਂ ਸਾਨੂੰ ਪ੍ਰੇਸ਼ਾਨੀ ਨਹੀਂ
ਵਿਦੇਸ਼ ਤੋਂ ਪੰਜਾਬ ਪਰਤੇ ਸੀਐਮ ਮਾਨ, ਦੱਸੀਆਂ ਆਪਣੇ ਦੌਰੇ ਦੀਆਂ ਉਪਲੱਬਧੀਆਂ, ਬੋਲੇ- ਨਿਵੇਸ਼ ਲਈ ਉਤਸ਼ਾਹਿਤ ਹਨ ਕੰਪਨੀਆਂ
ਖੇਤਾਂ ‘ਚ ਸ਼ੌਚ ਕਰਨ ਗਏ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚਿਆ, ਅੱਖ ਹੋਈ ਡੈਮੇਜ; PGI ਚੰਡੀਗੜ੍ਹ ਕੀਤਾ ਗਿਆ ਰੈਫਰ