ਅੰਮ੍ਰਿਤਸਰ ਪੁਲਿਸ ਵੱਲੋਂ ਇੰਟਰਨੈਸ਼ਨਲ ਡਰੱਗ ਦਾ ਪਰਦਾਫਾਸ਼, 4 ਕਿਲੋ ਆਇਸ ਡਰੱਗ ਤੇ 1 ਕਿਲੋ ਹੈਰੋਇਨ ਸਣੇ ਤਿੰਨ ਤਸਕਰ ਕਾਬੂ

Published: 

10 Dec 2025 17:32 PM IST

ਪੁਲਿਸ ਨੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ ਕੀਤੇ ਹਨ। ਜਿਨ੍ਹਾਂ ਵਿੱਚ ਬਲਵਿੰਦਰ ਸਿੰਘ ਬਿੰਦਾ (ਉਮਰ ਕਰੀਬ 25 ਸਾਲ, ਪਿੰਡ ਦਾਉ ਕੇ, ਅੰਮ੍ਰਿਤਸਰ ਰੂਰਲ)- ਜਿਸ ਨੂੰ ਥਾਣਾ ਗੇਟ ਹਕੀਮਾ ਦੀ ਐਸਐਚਓ ਮਨਜੀਤ ਕੌਰ ਦੀ ਟੀਮ ਨੇ ਕਾਬੂ ਕੀਤਾ। ਨਵਤੇਜ ਸਿੰਘ, ਜਿਸ ਨੂੰ ਆਪਰੇਸ਼ਨ ਸੈਲ ਇੰਚਾਰਜ ਬਲਵਿੰਦਰ ਸਿੰਘ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ। ਨਵਤੇਜ ਕੁਝ ਸਮਾਂ ਪਹਿਲਾਂ ਦੋਹਾ ਤੇ ਕਤਰ ਵਿੱਚ ਰਹਿ ਕੇ ਵਾਪਸ ਭਾਰਤ ਆਇਆ ਸੀ ਅਤੇ ਵਿਦੇਸ਼ੀ ਹੈਂਡਲਰਾਂ ਨਾਲ ਸਿੱਧੇ ਸੰਪਰਕ ਚ ਸੀ।

ਅੰਮ੍ਰਿਤਸਰ ਪੁਲਿਸ ਵੱਲੋਂ ਇੰਟਰਨੈਸ਼ਨਲ ਡਰੱਗ ਦਾ ਪਰਦਾਫਾਸ਼, 4 ਕਿਲੋ ਆਇਸ ਡਰੱਗ ਤੇ 1 ਕਿਲੋ ਹੈਰੋਇਨ ਸਣੇ ਤਿੰਨ ਤਸਕਰ ਕਾਬੂ
Follow Us On

ਅੰਮ੍ਰਿਤਸਰ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਉੱਚ-ਸੰਗਠਿਤ ਸਰਹੱਦੀ ਨਸ਼ਾ ਤਸਕਰੀ ਗਿਰੋਹਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਖੁਫੀਆ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਨੇ 4.083 ਕਿਲੋਗ੍ਰਾਮ ਮੈਥੈਂਫੇਟਾਮਾਈਨ ਅਤੇ 1.032 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਤਿੰਨ ਮੁੱਖ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਨੈੱਟਵਰਕ ਪਾਕਿਸਤਾਨ ਚ ਬੈਠੇ ਵਿਦੇਸ਼ੀ ਹੈਂਡਲਰਾਂ ਦੇ ਹੁਕਮਾਂ ਤੇ ਵਟਸਐਪ ਅਤੇ ਵਰਚੁਅਲ ਨੰਬਰਾਂ ਰਾਹੀਂ ਚਲਾਇਆ ਜਾ ਰਿਹਾ ਸੀ। ਜਿਨ੍ਹਾਂ ਨੂੰ ਬਾਰ-ਬਾਰ ਬਦਲਿਆ ਜਾਂਦਾ ਸੀ ਤਾਂ ਜੋ ਪੁਲਿਸ ਦੀ ਨਿਗਰਾਨੀ ਤੋਂ ਬਚਿਆ ਜਾ ਸਕੇ।

ਪੁਲਿਸ ਨੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

ਪੁਲਿਸ ਨੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ ਕੀਤੇ ਹਨ। ਜਿਨ੍ਹਾਂ ਵਿੱਚ ਬਲਵਿੰਦਰ ਸਿੰਘ ਬਿੰਦਾ (ਉਮਰ ਕਰੀਬ 25 ਸਾਲ, ਪਿੰਡ ਦਾਉ ਕੇ, ਅੰਮ੍ਰਿਤਸਰ ਰੂਰਲ)- ਜਿਸ ਨੂੰ ਥਾਣਾ ਗੇਟ ਹਕੀਮਾ ਦੀ ਐਸਐਚਓ ਮਨਜੀਤ ਕੌਰ ਦੀ ਟੀਮ ਨੇ ਕਾਬੂ ਕੀਤਾ। ਨਵਤੇਜ ਸਿੰਘ, ਜਿਸ ਨੂੰ ਆਪਰੇਸ਼ਨ ਸੈਲ ਇੰਚਾਰਜ ਬਲਵਿੰਦਰ ਸਿੰਘ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ। ਨਵਤੇਜ ਕੁਝ ਸਮਾਂ ਪਹਿਲਾਂ ਦੋਹਾ ਤੇ ਕਤਰ ਵਿੱਚ ਰਹਿ ਕੇ ਵਾਪਸ ਭਾਰਤ ਆਇਆ ਸੀ ਅਤੇ ਵਿਦੇਸ਼ੀ ਹੈਂਡਲਰਾਂ ਨਾਲ ਸਿੱਧੇ ਸੰਪਰਕ ਚ ਸੀ।

ਇੱਕ ਕਿਲੋ ਤੋਂ ਵੱਧ ਹੈਰੋਇਨ ਬਰਾਮਦ

ਮਹਾਵੀਰ ਸਿੰਘ (ਨਿਵਾਸੀ ਤਰਨਤਾਰਨ), ਜਿਸ ਕੋਲੋਂ ਇੱਕ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਕਾਰਵਾਈ ਦੌਰਾਨ ਇੱਕ ਕਾਰ, ਮੋਟਰਸਾਈਕਲ, ਐਕਟੀਵਾ ਅਤੇ ਕਈ ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਹਨ। ਮਾਮਲੇ ਸਬੰਧੀ ਥਾਣਾ ਗੇਟ ਹਕੀਮਾ ਅਤੇ ਥਾਣਾ ਛੇਹਰਟਾ ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲਿਸ ਮੁਤਾਬਕ ਜਾਂਚ ਜਾਰੀ ਹੈ, ਤਾਂ ਜੋ ਇਸ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਨਾਲ ਜੁੜੇ ਹੋਰ ਅਗਲੇ ਅਤੇ ਪਿੱਛਲੇ ਸਬੰਧਾਂ ਦੀ ਸ਼ਿਨਾਖ਼ਤ ਕਰਕੇ ਪੂਰੇ ਨੈੱਟਵਰਕ ਨੂੰ ਬੇਨਕਾਬ ਕੀਤਾ ਜਾ ਸਕੇ।