ਖੇਤਾਂ ‘ਚ ਸ਼ੌਚ ਕਰਨ ਗਏ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚਿਆ, ਅੱਖ ਹੋਈ ਡੈਮੇਜ; PGI ਚੰਡੀਗੜ੍ਹ ਕੀਤਾ ਗਿਆ ਰੈਫਰ
ਬੱਚੇ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ, ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਉੱਥੋਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਹਸਪਤਾਲ, ਚੰਡੀਗੜ੍ਹ ਰੈਫਰ ਕਰ ਦਿੱਤਾ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਕੁੱਤਿਆਂ ਨੇ ਬੱਚੇ ਦੇ ਸਿਰ, ਚਿਹਰੇਅਤੇ ਅੱਖ ਨੂੰ ਬੁਰੀ ਤਰ੍ਹਾਂ ਕੱਟਿਆ ਸੀ, ਜਿਸ ਨਾਲ ਉਸਦੀ ਖੱਬੀ ਅੱਖ ਨੂੰ ਨੁਕਸਾਨ ਪਹੁੰਚਿਆ ਹੈ।
ਖੇਤਾਂ 'ਚ ਸ਼ੌਚ ਕਰਨ ਗਏ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚਿਆ
ਲੁਧਿਆਣਾ ਦੇ ਕਸਬਾ ਮੁੱਲਾਂਪੁਰ ਦੇ ਪਿੰਡ ਜਾਂਗਪੁਰ ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਇੱਥੇ ਖੇਤਾਂ ‘ਚ ਸ਼ੌਚ ਕਰਨ ਗਏ ਇੱਕ 8 ਸਾਲਾ ਬੱਚੇ ‘ਤੇ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਮੌਕੇ ‘ਤੇ ਮੌਜੂਦ ਬੱਚੇ ਦੇ ਵੱਡੇ ਭਰਾ ਨੇ ਆਪਣੇ ਪਿਤਾ ਨੂੰ ਘਟਨਾ ਬਾਰੇ ਦੱਸਿਆ। ਬੱਚੇ ਨੂੰ ਕੁੱਤਿਆਂ ਦੇ ਚੁੰਗਲ ਤੋਂ ਛੁਡਾਉਣ ਲਈ ਜੱਦੋ-ਜਹਿਦ ਕਰਨ ਵਾਲੇ ਪਿਤਾ ਨੇ ਉਸ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ। ਬੱਚੇ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਸਿਵਲ ਹਸਪਤਾਲ, ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਉੱਥੋਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਹਸਪਤਾਲ, ਚੰਡੀਗੜ੍ਹ ਰੈਫਰ ਕਰ ਦਿੱਤਾ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਕੁੱਤਿਆਂ ਨੇ ਬੱਚੇ ਦੇ ਸਿਰ, ਚਿਹਰੇਅਤੇ ਅੱਖ ਨੂੰ ਬੁਰੀ ਤਰ੍ਹਾਂ ਕੱਟਿਆ ਸੀ, ਜਿਸ ਨਾਲ ਉਸਦੀ ਖੱਬੀ ਅੱਖ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ
ਜ਼ਖਮੀ ਬੱਚੇ ਹੈਪੀ ਦੇ ਪਿਤਾ ਸ਼ਾਰਦਾ ਨੇ ਕਿਹਾ ਕਿ ਉਹ ਮਜ਼ਦੂਰੀ ਕਰਦਾ ਹੈ। ਉਸ ਦੀ ਇੱਕ ਧੀ ਤੇ ਦੋ ਪੁੱਤਰ ਹਨ, ਜਿਨ੍ਹਾਂ ‘ਚੋਂ ਹੈਪੀ ਉਸ ਦਾ ਸਭ ਤੋਂ ਛੋਟਾ ਪੁੱਤਰ ਹੈ। ਮੰਗਲਵਾਰ ਸ਼ਾਮ ਨੂੰ, ਉਹ ਆਪਣੇ ਵੱਡੇ ਭਰਾ ਤੇ ਪਿੰਡ ਦੇ ਹੋਰ ਬੱਚਿਆਂ ਨਾਲ ਖੇਤਾਂ ਵਿੱਚ ਸ਼ੌਚ ਕਰਨ ਗਿਆ ਸੀ। ਕੁੱਤਿਆਂ ਦੇ ਝੁੰਡ ਨੇ ਉਸ ਨੂੰ ਘੇਰ ਲਿਆ ਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਗੰਭੀਰ ਜ਼ਖ਼ਮੀ ਕਰ ਦਿੱਤਾ।
