ਤਰਨ ਤਾਰਨ ‘ਚ ਪੁਲਿਸ ਨੇ ਚਲਾਇਆ ਕਾਸੋ ਅਪਰੇਸ਼ਨ’, ਨਸ਼ਾ ਤਸਕਰਾਂ ਦੇ ਘਰਾਂ ਦੀ ਚੈਕਿੰਗ, ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ
ਤਰਨਤਾਰਨ ਦੇ ਝਬਾਲ ਵਿੱਚ ਨਸ਼ੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਸੋ ਆਪਰੇਸ਼ਨ ਸ਼ੁਰੂ ਕੀਤਾ। ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਲਈ ਅਤੇ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਬੀਤੇ ਦਿਨੀਂ ਕਸਬਾ ਝਬਾਲ ਵਿਖੇ ਸਟੇਡੀਅਮ ਦੇ ਨੇੜੇ ਨਸ਼ਾ ਵਿਕਣ ਦੀ ਵੀਡੀਓ ਵਾਇਰਲ ਹੋਈ ਸੀ

ਤਰਨਤਾਰਨ ਦੇ ਕਸਬਾ ਝਬਾਲ ਦੇ ਖੇਡ ਸਟੇਡੀਅਮ ਦੇ ਨੇੜੇ ਨਸ਼ਾ ਵਿਕਣ ਦੀ ਵੀਡੀਓ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਤਰਨਤਾਰਨ ਪੁਲਿਸ ਵੱਲੋਂ ਕਸਬਾ ਝਬਾਲ ਤੇ ਖੇਡ ਸਟੇਡੀਅਮ ਦੇ ਨੇੜੇ ਕਾਸੋ ਅਪਰੇਸ਼ਨ’ ਤਹਿਤ ਤਲਾਸ਼ੀ ਮੁਹਿੰਮ ਚਲਾਈ ਗਈ। ਪੁਲਿਸ ਵੱਲੋਂ ਚੈਕਿੰਗ ਦੌਰਾਨ ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀ ਦੇ ਘਰਾਂ ਅਤੇ ਰਾਹ ਜਾਂਦੇ ਸ਼ੱਕੀ ਲੋਕਾਂ ਦੀ ਤਲਾਸ਼ੀ ਲਈ ਗਈ।
ਇਸ ਤਲਾਸ਼ੀ ਮੁਹਿੰਮ ਦੌਰਾਨ ਕੁਝ ਨਸ਼ਾ ਤਸਕਰ ਆਪਣੇ ਘਰਾਂ ਨੂੰ ਤਾਲੇ ਲੱਗਾ ਕੇ ਦੋੜ ਗਏ। ਪੁਲਿਸ ਵੱਲੋਂ ਜਾਰੀ ਤਲਾਸ਼ੀ ਮੁਹਿੰਮ ਦੌਰਾਨ ਕੁਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।
ਝਬਾਲ ਖੇਡ ਸਟੇਡੀਅਮ ਦੇ ਨੇੜੇ ਨਸ਼ੇ ਦਾ ਵਾਇਰਲ ਵੀਡੀਓ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਕਸਬਾ ਝਬਾਲ ਵਿਖੇ ਸਟੇਡੀਅਮ ਦੇ ਨੇੜੇ ਨਸ਼ਾ ਵਿਕਣ ਦੀ ਵੀਡੀਓ ਵਾਇਰਲ ਹੋਈ ਸੀ। ਵੀਡੀਓ ਬਣਾਉਣ ਵਾਲਾ ਸ਼ਖ਼ਸ ਇਹ ਪੁੱਛ ਰਿਹਾ ਸੀ ਕਿ ਕਿੱਖੋਂ ਪੁੜੀ ਲਿਆਂਦੀ ਹੈ। ਉਸ ਵੱਲੋਂ ਦੱਸਿਆ ਕਿ ਸਟੇਡੀਅਮ ਨੇੜੇ ਖੜ੍ਹੇ ਵਿਅਕਤੀ ਕੋਲੋਂ 150 ਰੁਪਏ ਵਿੱਚ ਖਰੀਦੀ ਹੈ। ਵੀਡੀਓ ਬਣਾਉਣ ਵਾਲਾ ਵਿਅਕਤੀ ਉਕਤ ਵਿਅਕਤੀ ਨੂੰ ਟੀਕਾ ਨਾ ਲਗਾ ਕੇ ਪੰਨੀ ਤੇ ਪੀਣ ਦੀ ਸਲਾਹ ਦੇ ਰਿਹਾ ਸੀ।
ਪੁਲਿਸ ਨੇ ਆਪਰੇਸ਼ਨ ਕਾਸੋ ਤਹਿਤ ਕੀਤੀ ਕਾਰਵਾਈ
ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ‘ਕਾਸੋ ਆਪਰੇਸ਼ਨ’ ਚਲਾਇਆ ਗਿਆ। ਇਸ ਮੁਹਿੰਮ ਤਹਿਤ ਭਾਰੀ ਫੋਰਸ ਦੇ ਨਾਲ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਮੌਕੇ ਐਸਪੀ ਸਿਟੀ ਡਾਕਟਰ ਰਿਪੂਤਪਨ ਸਿੰਘ, ਡੀਐਸਪੀ ਨਾਗਰਾ ਅਤੇ ਥਾਣਾ ਝਬਾਲ ਦੇ ਮੁਖੀ ਪਰਮਜੀਤ ਸਿੰਘ ਵਿਰਦੀ ਅਤੇ ਭਾਰੀ ਪੁਲਿਸ ਫੋਰਸ ਦੇ ਨਾਲ ਤਲਾਸ਼ੀ ਮੁਹਿੰਮ ਚਲਾਇਆ ਗਿਆ।
ਇਹ ਵੀ ਪੜ੍ਹੋ
ਪੁਲਿਸ ਮੁਹਿੰਮ ਤਹਿਤ ਜਾਣਕਾਰੀ ਦਿੰਦਿਆਂ ਐਸ ਪੀ ਸਿਟੀ ਡਾਕਟਰ ਰਿਪੂਤਪਨ ਸਿੰਘ ਨੇ ਦੱਸਿਆ ਪੁਲਿਸ ਵੱਲੋਂ ‘ਕਾਸੋ ਆਪਰੇਸ਼ਨ’ ਤਹਿਤ ਤਲਾਸ਼ੀ ਮੁਹਿੰਮ ਚਲਾਇਆ ਗਿਆ ਹੈ। ਇਸ ਦੌਰਾਨ 2 ਲੋਕਾਂ ਨੂੰ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਕੁਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।