AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਤਰਨਤਾਰਨ ਕਾਲਜ ਕਾਂਡ: ਕੀ ਇੱਕਤਰਫ਼ਾ ਪਿਆਰ ਨੇ ਲਈ ਸੰਦੀਪ ਦੀ ਜਾਨ? ਜਾਣੋ ਪੂਰਾ ਸੱਚ

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਉਸਮਾਂ ਸਥਿਤ ਮਾਈ ਭਾਗੋ ਲਾਅ ਕਾਲਜ ਵਿੱਚ ਸੋਮਵਾਰ ਸਵੇਰੇ ਵਾਪਰੀ ਇੱਕ ਰੂਹ ਕੰਬਾਊ ਘਟਨਾ ਨੇ ਸਭ ਨੂੰ ਸੁੰਨ ਕਰ ਦਿੱਤਾ। ਸਵੇਰੇ ਕਰੀਬ 9:15 ਵਜੇ ਕਲਾਸਰੂਮ ਵਿੱਚ ਅਚਾਨਕ ਦੋ ਗੋਲੀਆਂ ਚੱਲਣ ਦੀ ਆਵਾਜ਼ ਗੂੰਜੀ, ਜਿਸ ਨਾਲ ਪੂਰੇ ਕਾਲਜ ਕੰਪਲੈਕਸ ਵਿੱਚ ਦਹਿਸ਼ਤ ਫੈਲ ਗਈ।

ਤਰਨਤਾਰਨ ਕਾਲਜ ਕਾਂਡ: ਕੀ ਇੱਕਤਰਫ਼ਾ ਪਿਆਰ ਨੇ ਲਈ ਸੰਦੀਪ ਦੀ ਜਾਨ? ਜਾਣੋ ਪੂਰਾ ਸੱਚ
tv9-punjabi
| Updated On: 09 Feb 2026 21:13 PM IST

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਉਸਮਾਂ ਸਥਿਤ ਮਾਈ ਭਾਗੋ ਲਾਅ ਕਾਲਜ ਵਿੱਚ ਸੋਮਵਾਰ ਸਵੇਰੇ ਵਾਪਰੀ ਇੱਕ ਰੂਹ ਕੰਬਾਊ ਘਟਨਾ ਨੇ ਸਭ ਨੂੰ ਸੁੰਨ ਕਰ ਦਿੱਤਾ। ਸਵੇਰੇ ਕਰੀਬ 9:15 ਵਜੇ ਕਲਾਸਰੂਮ ਵਿੱਚ ਅਚਾਨਕ ਦੋ ਗੋਲੀਆਂ ਚੱਲਣ ਦੀ ਆਵਾਜ਼ ਗੂੰਜੀ, ਜਿਸ ਨਾਲ ਪੂਰੇ ਕਾਲਜ ਕੰਪਲੈਕਸ ਵਿੱਚ ਦਹਿਸ਼ਤ ਫੈਲ ਗਈ। ਮਹਿਜ਼ ਕੁਝ ਸੈਕਿੰਡਾਂ ਦੇ ਅੰਤਰਾਲ ਵਿੱਚ ਚੱਲੀਆਂ ਇਹਨਾਂ ਗੋਲੀਆਂ ਨੇ ਦੋ ਜਿੰਦਗੀਆਂ ਖ਼ਤਮ ਕਰ ਦਿੱਤੀਆਂ।

ਸੰਦੀਪ ਦੀ ਮੰਗਣੀ ਤੋਂ ਨਾਰਾਜ਼ ਸੀ ਮੁਲਜ਼ਮ

ਮਿਲੀ ਜਾਣਕਾਰੀ ਅਨੁਸਾਰ, ਲਾਅ ਦਾ ਵਿਦਿਆਰਥੀ ਪ੍ਰਿੰਸ ਰਾਜ ਸਿੰਘ ਆਪਣੀ ਕਲਾਸਮੇਟ ਸੰਦੀਪ ਕੌਰ ਦੀ ਮੰਗਣੀ (ਸਗਾਈ) ਹੋਣ ਕਾਰਨ ਬੇਹੱਦ ਨਾਰਾਜ਼ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਸੰਦੀਪ ਨੂੰ ਇੱਕਤਰਫ਼ਾ ਪਿਆਰ ਲਈ ਪਰੇਸ਼ਾਨ ਕਰ ਰਿਹਾ ਸੀ। ਐਤਵਾਰ ਨੂੰ ਵੀ ਉਸ ਨੇ ਫੋਨ ‘ਤੇ ਸੰਦੀਪ ਨੂੰ ਪ੍ਰਪੋਜ਼ ਕੀਤਾ ਸੀ, ਪਰ ਸੰਦੀਪ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਇਸ ਬਾਰੇ ਆਪਣੇ ਪਰਿਵਾਰ ਨੂੰ ਵੀ ਜਾਣੂ ਕਰਵਾ ਦਿੱਤਾ ਸੀ।

ਕਲਾਸਰੂਮ ਵਿੱਚ ਮੁੜ ਪ੍ਰਪੋਜ਼ ਕੀਤਾ, ਫਿਰ ਚਲਾਈਆਂ ਗੋਲੀਆਂ

ਸੋਮਵਾਰ ਨੂੰ ਕਾਲਜ ਖੁੱਲ੍ਹਦੇ ਹੀ ਪ੍ਰਿੰਸ ਰਾਜ ਸਿੰਘ ਆਪਣੇ ਬੈਗ ਵਿੱਚ ਪਿਸਤੌਲ ਲੈ ਕੇ ਕਲਾਸਰੂਮ ਪਹੁੰਚਿਆ। ਉਸ ਵੇਲੇ ਸੰਦੀਪ ਆਪਣੀ ਸਹੇਲੀ ਨਾਲ ਬੈਂਚ ‘ਤੇ ਬੈਠੀ ਸੀ। ਪ੍ਰਿੰਸ ਨੇ ਇੱਕ ਵਾਰ ਫਿਰ ਸਭ ਦੇ ਸਾਹਮਣੇ ਉਸ ਨੂੰ ਪ੍ਰੇਮ ਪ੍ਰਸਤਾਵ ਦਿੱਤਾ। ਜਦੋਂ ਸੰਦੀਪ ਨੇ ਦੁਬਾਰਾ ਮਨਾ ਕੀਤਾ ਤਾਂ ਉਹ ਬੌਖਲਾ ਗਿਆ। ਗੁੱਸੇ ਵਿੱਚ ਆ ਕੇ ਉਸ ਨੇ ਬੈਗ ਵਿੱਚੋਂ ਪਿਸਤੌਲ ਕੱਢੀ ਅਤੇ ਸੰਦੀਪ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ, ਸੰਦੀਪ ਦੇ ਡਿੱਗਦੇ ਹੀ ਪ੍ਰਿੰਸ ਨੇ ਆਪਣੀ ਕਨਪਟੀ ‘ਤੇ ਪਿਸਤੌਲ ਰੱਖ ਕੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜੱਜ ਬਣਨ ਦਾ ਸੁਪਨਾ ਹੋਇਆ ਚਕਨਾਚੂਰ

ਨੌਸ਼ਹਿਰਾ ਪੰਨੂਆਂ ਦੇ ਹੀਰਾ ਸਿੰਘ ਦੀ ਬੇਟੀ ਸੰਦੀਪ ਕੌਰ ਮਿਹਨਤ ਨਾਲ ਕਾਨੂੰਨ ਦੀ ਪੜ੍ਹਾਈ ਕਰ ਰਹੀ ਸੀ ਅਤੇ ਉਸ ਦਾ ਸੁਪਨਾ ਜੱਜ ਬਣਨ ਦਾ ਸੀ। ਉਸ ਦੀ ਮਾਂ ਹਰਜਿੰਦਰ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਪਰਿਵਾਰ ਨੇ ਬੜੀ ਮੁਸ਼ਕਿਲ ਨਾਲ ਉਸ ਦਾ ਦਾਖ਼ਲਾ ਕਰਵਾਇਆ ਸੀ। ਸੰਦੀਪ ਸੱਤ ਭੈਣਾਂ ਵਿੱਚੋਂ ਇੱਕ ਸੀ ਅਤੇ ਉਸ ਦੇ ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਪਰਿਵਾਰ ਮੁਤਾਬਕ ਪ੍ਰਿੰਸ ਕਈ ਦਿਨਾਂ ਤੋਂ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਘਰ ਤੱਕ ਪਹੁੰਚ ਗਿਆ ਸੀ।

ਕਾਲਜ ਦੀ ਸੁਰੱਖਿਆ ‘ਤੇ ਉੱਠੇ ਗੰਭੀਰ ਸਵਾਲ

ਇਸ ਖ਼ੂਨੀ ਘਟਨਾ ਨੇ ਕਾਲਜ ਦੀ ਸੁਰੱਖਿਆ ਵਿਵਸਥਾ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਪੀੜਤ ਪਰਿਵਾਰ ਨੇ ਸਵਾਲ ਚੁੱਕਿਆ ਹੈ ਕਿ ਕੋਈ ਵਿਦਿਆਰਥੀ ਪਿਸਤੌਲ ਲੈ ਕੇ ਕਲਾਸਰੂਮ ਤੱਕ ਕਿਵੇਂ ਪਹੁੰਚ ਗਿਆ? ਪਰਿਵਾਰ ਨੇ ਇਹ ਵੀ ਦੋਸ਼ ਲਾਇਆ ਕਿ ਘਟਨਾ ਤੋਂ ਬਾਅਦ ਕਰੀਬ 15 ਮਿੰਟ ਤੱਕ ਕਾਲਜ ਦਾ ਗੇਟ ਬੰਦ ਰੱਖਿਆ ਗਿਆ। ਸੂਚਨਾ ਮਿਲਦੇ ਹੀ ਡੀ.ਐਸ.ਪੀ. ਜਗਬੀਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਕਲਾਸਰੂਮ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Follow Us
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ...
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?...
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?...
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ...
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ...