Tarantaran Bypoll: ਤਰਨਤਾਰਨ ਵਾਸੀਆਂ ਨਾਲ ਕੀਤਾ ਹਰ ਵਾਅਦਾ ਪਹਿਲ ਦੇ ਆਧਾਰ ‘ਤੇ ਕਰਾਂਗੇ ਪੂਰਾ, ਲੋਕਾਂ ਨੂੰ ਕੰਮ ਰਾਜਨੀਤੀ ਪਸੰਦ – ਸੀਐਮ ਮਾਨ

Updated On: 

14 Nov 2025 16:46 PM IST

Tarn Taran Election Result: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰਵਾਲ ਨੇ ਕਿਹਾ ਹੈ ਕਿ ਤਰਨ ਤਾਰਨ 'ਚ ਮਿਲੀ ਜਿੱਤ ਇਤਿਹਾਸਕ ਹੈ। ਇਸ ਜਿੱਤ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ ਨੂੰ ਕੰਮ ਦੀ ਰਾਜਨੀਤੀ ਤੇ ਭਗਵੰਤ ਮਾਨ ਦੀ ਈਮਾਨਦਾਰ ਅਗਵਾਈ ਪਸੰਦ ਹੈ।

Tarantaran Bypoll: ਤਰਨਤਾਰਨ ਵਾਸੀਆਂ ਨਾਲ ਕੀਤਾ ਹਰ ਵਾਅਦਾ ਪਹਿਲ ਦੇ ਆਧਾਰ ਤੇ ਕਰਾਂਗੇ ਪੂਰਾ, ਲੋਕਾਂ ਨੂੰ ਕੰਮ ਰਾਜਨੀਤੀ ਪਸੰਦ - ਸੀਐਮ ਮਾਨ

ਤਰਨਤਾਰਨ ਜ਼ਿਮਨੀ ਚੋਣ: ਕੀ ਬੋਲੇ CM ਮਾਨ, ਪਾਰਟੀ ਸੁਪਰੀਮੋ ਕੇਜਰੀਵਾਲ ਤੇ ਸਿਸੋਦੀਆ?

Follow Us On

ਤਰਨਤਾਰਨ ਜ਼ਿਮਨੀ ‘ਚ ਆਮ ਆਦਮੀ ਪਾਰਟੀ (ਆਪ) ਦੀ ਵੱਡੀ ਜਿੱਤ ਤੋਂ ਬਾਅਦ ਸੂਬੇ ਦੀ ਰਾਜਨੀਤੀ ‘ਚ ਬਿਆਨਬਾਜੀ ਸ਼ੁਰੂ ਹੋ ਗਈ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰਵਾਲ ਨੇ ਕਿਹਾ ਹੈ ਕਿ ਤਰਨ ਤਾਰਨ ‘ਚ ਮਿਲੀ ਜਿੱਤ ਇਤਿਹਾਸਕ ਹੈ। ਇਸ ਜਿੱਤ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ ਨੂੰ ਕੰਮ ਦੀ ਰਾਜਨੀਤੀ ਤੇ ਭਗਵੰਤ ਮਾਨ ਦੀ ਈਮਾਨਦਾਰ ਅਗਵਾਈ ਪਸੰਦ ਹੈ।

ਉਨ੍ਹਾਂ ਨੇ ਅੱਗ ਲਿਖਿਆ ਕਿ ਪੰਜਾਬ ‘ਚ ਇੱਕ ਵਾਰ ਫਿਰ ਆਪ ‘ਤੇ ਭਰੋਸਾ ਜਤਾਇਆ ਹੈ। ਇਹ ਜਿੱਤ ਜਨਤਾ ਦੀ ਜਿੱਤ ਹੈ। ਮਿਹਨਤ ਕਰਨ ਵਾਲੇ ਵਰਕਰਾਂ ਦੀ ਜਿੱਤ ਹੈ। ਪੰਜਾਬ ਦੀ ਜਨਤਾ ਤੇ ਸਾਰੇ ਵਰਕਰਾਂ ਨੂੰ ਬਹੁਤ-ਬਹੁਤ ਵਧਾਈਆਂ।

ਮੰਤਰੀ ਭਗਵੰਤ ਮਾਨ ਨੇ ਕੀ ਕਿਹਾ?

ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਦੇ ਅਧਿਕਾਰਤ ਅਕਾਊਂਟ ‘ਤੇ ਵਿਧਾਈ ਦਿੰਦੇ ਹੋਏ ਲਿਖਿਆ- ਵਿਧਾਨ ਸਭਾ ਤਰਨਤਾਰਨ ਦੀ ਜ਼ਿਮਨੀ ਚੋਣ ‘ਚ ਮਿਲੀ ਸ਼ਾਨਦਾਰ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੰਮ ਦੀ ਰਾਜਨੀਤੀ ਪਸੰਦ ਹੈ। ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ‘ਚ ਪਾਰਟੀ ਜਿੱਤ ਦੇ ਝੰਡੇ ਗੱਡ ਰਹੀ ਹੈ।

ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ‘ਤੇ ਭਰੋਸਾ ਜਤਾਇਆ ਹੈ। ਇਹ ਜਿੱਤ ਲੋਕਾਂ ਦੀ ਜਿੱਤ ਹੈ, ਮਿਹਨਤ ਕਰਨ ਵਾਲੇ ਵਲੰਟੀਅਰ ਸਾਹਿਬਾਨਾਂ ਤੇ ਸਮੁੱਚੀ ਲੀਡਰਸ਼ਿਪ ਦੀ ਜਿੱਤ ਹੈ। ਚੋਣ ਦੌਰਾਨ ਤਰਨਤਾਰਨ ਵਾਸੀਆਂ ਨਾਲ ਕੀਤਾ ਹਰ ਇੱਕ ਵਾਅਦਾ ਪਹਿਲ ਦੇ ਆਧਾਰ ‘ਤੇ ਪੂਰਾ ਕਰਾਂਗੇ। ਤਰਨਤਾਰਨ ਦੇ ਵਾਸੀਆਂ ਨੂੰ ਇਸ ਜਿੱਤ ਦੀਆਂ ਬਹੁਤ-ਬਹੁਤ ਮੁਬਾਰਕਾਂ।

ਸਿਸੋਦੀਆ ਨੇ ਦਿੱਤਾ ਇਹ ਬਿਆਨ

ਮਨੀਸ਼ ਸਿਸੋਦੀਆ ਨੇ ਤਰਨ ਤਾਰਨ ਜ਼ਿਮਨੀ ਚੋਣ ਦੀ ਜਿੱਤ ‘ਤੇ ਕਿਹਾ ਕਿ ਇਸ ਜਿੱਤ ਲਈ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਹੈ। ਸਭ ਨੇ ਬਹੁਤ ਮਿਹਨਤ ਕੀਤੀ। ਇਸ ਸੀਟ ਨੂੰ ਦੁਬਾਰਾ ਆਪਣੇ ਖਾਤੇ ‘ਚ ਲਿਆਉਣਾ ਬਹੁਤ ਵੱਡੀ ਉਪਲੱਬਧੀ ਹੈ। ਸਾਰੀਆਂ ਪਾਰਟੀਆਂ ਨੂੰ ਜਨਤਾ ਨੇ ਨਕਾਰ ਦਿੱਤਾ ਹੈ। ਕਾਂਗਰਸ ਨੇ ਜਿਸ ਤਰ੍ਹਾਂ ਹੰਕਾਰ ‘ਚ ਆ ਕੇ ਦਲਿਤਾਂ ਖਿਲਾਫ਼ ਬਿਆਨ ਦਿੱਤੇ। ਇਸ ਨਾਲ ਲੋਕਾਂ ‘ਚ ਗੁੱਸਾ ਭਰ ਗਿਆ। ਇਸੇ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ।

ਉਨ੍ਹਾਂ ਨੇ ਇਸ ਦੇ ਨਾਲ ਲੁਧਿਆਣਾ ਵੈਸਟ ਸੀਟ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਇਸ ਸੀਟ ਤੋਂ ਵੀ ਲੋਕਾਂ ਨੇ ਬੰਪਰ ਜਿੱਤ ਦਿਵਾਈ। ਹੁਣ ਤਰਨ ਤਾਰਨ ਜਿੱਤ ਲਿਆ। ਇਹ ਪ੍ਰਮਾਣ ਹੈ ਕਿ ਅਰਵਿੰਦ ਕੇਜਰੀਵਾਲ ਲੋਕਾਂ ਦੇ ਦਿਲ ‘ਚ ਵੱਸਦੇ ਹਨ। ਉਨ੍ਹਾਂ ਨੇ ਕਿਹਾ ਕਿ 2027 ਚੋਣਾਂ ਹੁਣ ਦੂਰ ਨਹੀਂ। ਅਸੀਂ ਪੰਜਾਬ ‘ਚ ਬਹੁਤ ਕੰਮ ਕਰਨੇ ਹਨ।